ਫਾਜ਼ਿਲਕਾ (ਲੀਲਾਧਰ, ਨਾਗਪਾਲ) : ਫਾਜ਼ਿਲਕਾ ਦੇ ਸੈਣੀਆਂ ਰੋਡ ਸਥਿਤ ਬਾਬਾ ਅਤਰਸ਼ਾਹ ਡੇਰੇ ਦੇ ਪਿੱਛੇ ਬਣੇ ਕਬਰਿਸਤਾਨ 'ਚ ਕਬਰ ਪੁੱਟ ਕੇ ਕੰਕਾਲ ਦੀ ਖੋਪੜੀ ਕੱਢਣ ਦੇ ਦੋਸ਼ 'ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਪਿੰਡ ਇਸਲਾਮਵਾਲਾ ਦਾ ਇਕ ਵਿਅਕਤੀ ਬਾਬਾ ਅਤਰਸ਼ਾਹ ਡੇਰੇ 'ਚ ਪਹੁੰਚਿਆ। ਉਸ ਨੇ ਦੇਖਿਆ ਕਿ ਕਬਰਿਸਤਾਨ 'ਚ 2 ਲੋਕ ਇਕ ਕਬਰ ਪੁੱਟ ਕੇ ਕੰਕਾਲ ਦੀ ਖੋਪੜੀ ਕੱਢ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਖ਼ਤਰੇ ਦੀ ਘੰਟੀ! ਪਾਵਰਕਾਮ ਨੇ ਵੱਡਾ ਐਕਸ਼ਨ ਲੈਂਦਿਆਂ ਕਰ' ਤੀ ਸਖ਼ਤ ਕਾਰਵਾਈ
ਉਸ ਨੇ ਘਟਨਾ ਦੀ ਵੀਡੀਓ ਬਣਾਈ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਡੇਰੇ 'ਚ ਮੌਜੂਦ ਲੋਕਾਂ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਫੜ੍ਹ ਲਿਆ ਗਿਆ। ਫੜ੍ਹੇ ਗਏ ਮੁਲਜ਼ਮਾਂ ਵਿਚੋਂ ਇਕ ਨੇ ਆਪਣੀ ਪਛਾਣ ਹਰੀਸ਼ ਬਾਬਾ ਵਜੋਂ ਦੱਸੀ। ਉਸ ਨੇ ਦਾਅਵਾ ਕੀਤਾ ਕਿ ਉਹ ਬਰੀਵਾਲਾ ਮੰਡੀ ਦਾ ਨਿਵਾਸੀ ਹੈ। ਉਹ ਪਿਛਲੇ 26 ਸਾਲਾਂ ਤੋਂ ਬਾਬਾ ਅਤਰਸ਼ਾਹ ਡੇਰੇ 'ਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...
ਹਰੀਸ਼ ਬਾਬਾ ਨੇ ਕਿਹਾ ਕਿ ਉਸ ਨੇ ਆਪਣੇ ਨਾਲ ਮੌਜੂਦ ਵਿਅਕਤੀ ਨੂੰ 500 ਰੁਪਏ ਦੇ ਕੇ ਕਬਰ ਪੁਟਵਾਈ ਸੀ। ਉਸ ਨੇ ਦੱਸਿਆ ਕਿ ਕੱਢੀ ਗਈ ਕੰਕਾਲ ਦੀ ਖੋਪੜੀ ਦਾ ਉਹ ਕਿਸੇ ਕੰਮ 'ਚ ਇਸਤੇਮਾਲ ਕਰਨਾ ਚਾਹੁੰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਡੇਰਾ ਪ੍ਰਬੰਧਕ ਕਮੇਟੀ ਦੇ ਲੋਕਾਂ ਵਲੋਂ ਉਕਤ ਲੋਕਾਂ ਵਲੋਂ ਕਬਰ ਪੁੱਟ ਕੇ ਕੱਢੀ ਗਈ ਖੋਪੜੀ ਨੂੰ ਵਾਪਸ ਕਬਰ 'ਚ ਰੱਖ ਦਿੱਤਾ ਗਿਆ ਹੈ। ਪੁਲਸ ਨੇ ਘਟਨਾ ਸਥਾਨ ਦਾ ਨਿਰੀਖਣ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਬਰਗਾੜੀ ਬੇਅਦਬੀ ਮਾਮਲੇ 'ਤੇ ਕਾਂਗਰਸ ਦਾ ਪ੍ਰਦਰਸ਼ਨ
NEXT STORY