ਚੰਡੀਗੜ੍ਹ/ਲੁਧਿਆਣਾ/ਬਨੂੜ (ਵੈੱਬ ਡੈਸਕ, ਗੁਰਪਾਲ) : ਪੰਜਾਬ 'ਚ ਅੱਜ ਤੋਂ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ। ਦਰਅਸਲ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਟੋਲ ਟੈਕਸ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ, ਜਿਨ੍ਹਾਂ ਦੇ ਮੁਤਾਬਕ ਸੂਬੇ ਦੇ ਕਰੀਬ ਸਾਰੇ ਟੋਲ ਪਲਾਜ਼ਿਆਂ 'ਤੇ ਘੱਟੋ-ਘੱਟ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਅੱਜ ਤੋਂ ਮਹਿੰਗਾਈ ਦਾ ਝਟਕਾ ਲੱਗਿਆ ਹੈ।
ਲਾਡੋਵਾਲ ਟੋਲ ਪਲਾਜ਼ੇ 'ਤੇ ਵੀ ਵਧਿਆ ਰੇਟ
ਨੈਸ਼ਨਲ ਹਾਈਵੇਅ ਅਥਾਰਟੀ ਨੇ ਇਕ ਵਾਰ ਫਿਰ ਦੇਸ਼ ਦੇ ਸਭ ਤੋਂ ਮਹਿੰਗੇ ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਵੀ ਰੇਟ ਵਧਾ ਦਿੱਤਾ ਹੈ। ਇੱਥੇ ਹੁਣ ਵਾਹਨ ਚਾਲਕਾਂ 'ਤੇ 5 ਰੁਪਏ ਦਾ ਵਾਧਾ ਲਾਗੂ ਕਰ ਦਿੱਤਾ ਗਿਆ ਹੈ, ਜਿਸ ਦਾ ਬੋਝ ਵਾਹਨ ਚਾਲਕਾਂ 'ਤੇ ਪਵੇਗਾ। ਟੋਲ ਪਲਾਜ਼ਾ ’ਤੇ ਨਵੀਂ ਟੋਲ ਫ਼ੀਸ ਦੀਆਂ ਲਿਸਟਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਵਾਹਨ ਚਾਲਕਾਂ ਨੂੰ ਫ਼ੀਸ ਦੇਣ ਸਮੇਂ ਕਰਮਚਾਰੀਆਂ ਨਾਲ ਬਹਿਸਬਾਜ਼ੀ ਨਾ ਕਰਨੀ ਪਵੇ।
ਇਹ ਵੀ ਪੜ੍ਹੋ : ਅੱਜ ਇਹ ਦੁਕਾਨਾਂ ਰਹਿਣਗੀਆਂ ਬੰਦ, ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮ
ਕਾਰ ਅਤੇ ਜੀਪ ਲਈ ਦੇਣੇ ਪੈਣਗੇ 225 ਰੁਪਏ
ਲਾਡੋਵਾਲ ਟੋਲ ਪਲਾਜ਼ਾ ਦੇ ਸੀਨੀਅਰ ਮੈਨੇਜਰ ਵਿਪਿਨ ਰਾਏ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੇ 27 ਮਾਰਚ ਨੂੰ ਟੋਲ ਰੇਟ ਵਧਾਉਣ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ 'ਚ ਟੋਲ ਰੇਟਾਂ 'ਚ ਵਾਧਾ ਲਾਗੂ ਕੀਤਾ ਗਿਆ ਹੈ। ਪਹਿਲਾਂ ਜੀਪ ਅਤੇ ਕਾਰ ਚਾਲਕਾਂ ਨੂੰ ਟੋਲ ਤੋਂ ਲੰਘਣ ਲਈ 220 ਰੁਪਏ ਫ਼ੀਸ ਦੇਣੀ ਪੈਂਦੀ ਸੀ ਪਰ ਹੁਣ ਨਵੇਂ ਰੇਟਾਂ ਅਨੁਸਾਰ 225 ਰੁਪਏ ਦੇਣੇ ਪੈਣਗੇ। ਪਹਿਲਾਂ ਆਉਣ-ਜਾਣ ਲਈ ਕਾਰ ਅਤੇ ਜੀਪ ਨੂੰ 335 ਰੁਪਏ ਟੋਲ ਦੇਣਾ ਪੈਂਦਾ ਸੀ ਪਰ ਹੁਣ 340 ਰੁਪਏ ਦੇਣੇ ਪੈਣਗੇ।
ਇਹ ਵੀ ਪੜ੍ਹੋ : ਬਠਿੰਡਾ 'ਚ ਦਵਿੰਦਰ ਨੱਤ ਖ਼ੁਦਕੁਸ਼ੀ ਮਾਮਲੇ 'ਚ ਵੱਡੀ ਕਾਰਵਾਈ, 3 ਬਿਲਡਰਾਂ ਖ਼ਿਲਾਫ਼ LOC ਜਾਰੀ
ਫਾਸਟ ਟੈਗ ਰਾਹੀਂ ਦੇਣੀ ਪਵੇਗੀ ਫ਼ੀਸ
ਲਾਡੋਵਾਲ ਟੋਲ ਪਲਾਜ਼ਾ ’ਤੇ 1 ਅਪ੍ਰੈਲ ਤੋਂ ਜੋ ਨਵੇਂ ਟੋਲ ਰੇਟ ਲਾਗੂ ਕੀਤੇ ਗਏ ਹਨ, ਉਸ 'ਚ ਨੈਸ਼ਨਲ ਹਾਈਵੇ ਅਥਾਰਟੀ ਨੇ ਹੁਣ 1 ਅਪ੍ਰੈਲ ਤੋਂ ਕਿਸੇ ਵੀ ਵਾਹਨ ਚਾਲਕ ਤੋਂ ਨਕਦ (ਕੈਸ਼) ਲੈਣ-ਦੇਣ ਰਾਹੀਂ ਟੋਲ ਫ਼ੀਸ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਹੁਣ ਟੋਲ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਆਪਣੀ ਫ਼ੀਸ ਫਾਸਟ ਟੈਗ ਰਾਹੀਂ ਹੀ ਦੇਣੀ ਪਵੇਗੀ। ਜੇਕਰ ਕਿਸੇ ਵਾਹਨ ’ਤੇ ਫਾਸਟ ਟੈਗ ਨਹੀਂ ਲੱਗਿਆ ਹੋਵੇਗਾ ਤਾਂ ਉਸ ਨੂੰ ਟੋਲ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਭਰ ਦੀਆਂ ਮੰਡੀਆਂ ਅੱਜ ਤੋਂ ਰਹਿਣਗੀਆਂ ਬੰਦ, ਪੜ੍ਹੋ ਕੀ ਹੈ ਕਾਰਨ
NEXT STORY