ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਦੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਅਤੇ ਡਾਕ ਵਿਭਾਗ ਪੰਜਾਬ ਪਰਿਮੰਡਲ, ਚੰਡੀਗੜ੍ਹ ਵਿਚਾਲੇ ਇੱਕ ਅਹਿਮ ਸਮਝੌਤਾ ਹੋਇਆ ਹੈ। ਇਸ ਸਮਝੌਤੇ ਤਹਿਤ ਹੁਣ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਪਾਠ-ਪੁਸਤਕਾਂ ਭਾਰਤੀ ਡਾਕ ਰਾਹੀਂ ਸਿੱਧੀਆਂ ਵਿਦਿਆਰਥੀਆਂ ਦੇ ਘਰ ਪਹੁੰਚਾਈਆਂ ਜਾਣਗੀਆਂ। ਇਕ ਸਤੰਬਰ ਨੂੰ ਹੋਏ ਇਸ ਕਰਾਰ ਤਹਿਤ ਬੋਰਡ ਵੱਲੋਂ 'ਪੁਸਤਕ ਪੋਰਟਲ' ਨਾਮਕ ਇੱਕ ਆਨਲਾਈਨ ਈ-ਕਾਮਰਸ ਪਲੇਟਫਾਰਮ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ਰਾਹੀਂ ਵਿਦਿਆਰਥੀ, ਮਾਪੇ ਅਤੇ ਸਕੂਲ ਪ੍ਰਬੰਧਕ ਆਸਾਨੀ ਨਾਲ ਕਿਤਾਬਾਂ ਖ਼ਰੀਦ ਸਕਦੇ ਹਨ ਅਤੇ ਆਰਡਰ ਮਿਲਣ ਤੋਂ ਬਾਅਦ ਡਾਕ ਵਿਭਾਗ ਆਪਣੇ ਵਿਸ਼ਾਲ ਨੈੱਟਵਰਕ ਰਾਹੀਂ ਇਹ ਕਿਤਾਬਾਂ ਘਰ-ਘਰ ਪਹੁੰਚਾਏਗਾ।
ਇਹ ਵੀ ਪੜ੍ਹੋ : ਮੋਹਾਲੀ 'ਚ CP-67 ਮਾਲ ਦੇ ਬਾਹਰ ਚੱਲੀਆਂ ਗੋਲੀਆਂ, ਦਹਿਸ਼ਤ ਨਾਲ ਕੰਬਿਆ ਪੂਰਾ ਇਲਾਕਾ (ਵੀਡੀਓ)
ਇਸ ਤੋਂ ਪਹਿਲਾਂ ਆਨਲਾਈਨ ਆਰਡਰ ਕੀਤੀਆਂ ਕਿਤਾਬਾਂ ਖਰੀਦਦਾਰਾਂ ਨੂੰ ਬੋਰਡ ਦੇ ਨਿਰਧਾਰਤ ਜ਼ਿਲ੍ਹਾ ਦਫ਼ਤਰਾਂ ਵਿੱਚੋਂ ਖ਼ੁਦ ਜਾ ਕੇ ਪ੍ਰਾਪਤ ਕਰਨੀਆਂ ਪੈਂਦੀਆਂ ਸਨ। ਹੁਣ ਨਵੀਂ ਵਿਵਸਥਾ ਨਾਲ ਨਾ ਸਿਰਫ ਘਰ ਬੈਠੇ ਕਿਤਾਬਾਂ ਮਿਲਣਗੀਆਂ, ਸਗੋਂ ਪੋਰਟਲ ਰਾਹੀਂ ਆਰਡਰ ਕਰਨ 'ਤੇ 15 ਫ਼ੀਸਦੀ ਦੀ ਛੋਟ ਵੀ ਦਿੱਤੀ ਜਾਵੇਗੀ। ਇਸ ਕਦਮ ਨਾਲ ਖ਼ਾਸ ਕਰਕੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਕਿਤਾਬਾਂ ਲੈਣ ਲਈ ਹੁਣ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ, ਜਿਸ ਨਾਲ ਲੋਕਾਂ ਦੇ ਕੀਮਤੀ ਸਮੇਂ ਅਤੇ ਸਫ਼ਰ ਦੇ ਖ਼ਰਚੇ ਦੀ ਬੱਚਤ ਹੋਵੇਗੀ।
ਇਹ ਵੀ ਪੜ੍ਹੋ : ਸ਼ਿਮਲਾ ਜਾਣ ਵਾਲਿਆਂ ਲਈ ਵੱਡਾ ਅਲਰਟ, 11 ਸਤੰਬਰ ਤੱਕ ਟਰੇਨਾਂ ਰੱਦ, ਰਿਫੰਡ ਨੂੰ ਲੈ ਕੇ ਰੇਲਵੇ ਨੇ...
ਇਸ ਅਹਿਮ ਸਮਝੌਤੇ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ (ਸੇਵਾਮੁਕਤ ਆਈ.ਏ.ਐਸ.), ਬੋਰਡ ਦੇ ਸਕੱਤਰ ਸਕੱਤਰ ਸਿੰਘ ਬੱਲ, ਚੰਡੀਗੜ੍ਹ ਡਵੀਜ਼ਨ ਦੇ ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਫ਼ਿਸਿਜ਼ ਕੁਮਾਰ ਸੰਜੀਵ (ਆਈ.ਪੀ.ਓ.ਐਸ.) ਅਤੇ ਬੀ.ਪੀ.ਸੀ. ਚੰਡੀਗੜ੍ਹ ਦੇ ਇੰਚਾਰਜ ਕਿਸ਼ੋਰੀ ਲਾਲ ਸਮੇਤ ਦੋਵਾਂ ਵਿਭਾਗਾਂ ਦੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਾਜ਼ਿਲਕਾ ਜ਼ਿਲ੍ਹੇ ਦੇ ਕਈ ਸਕੂਲਾਂ 'ਚ ਕੀਤੀ ਗਈ ਛੁੱਟੀ! ਮਾਪਿਆਂ ਨੂੰ ਝੱਲਣੀ ਪਈ ਮੁਸੀਬਤ, ਪੜ੍ਹੋ ਕਿਉਂ
NEXT STORY