ਜਲੰਧਰ (ਸੋਨੂੰ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦਿਹਾਤੀ ਦੇ ਆਦਮਪੁਰ ਵਿੱਚ ਦੇਰ ਰਾਤ ਐੱਚ. ਪੀ. ਗੈਸ ਦਾ ਟੈਂਕਰ ਪਲਟ ਗਿਆ। ਟੈਂਕਰ ਦੇ ਪਲਟਣ ਕਾਰਨ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਗੈਸ ਲੀਕ ਹੋਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਹਾਦਸੇ ਤੋਂ ਬਾਅਦ ਟੈਂਕਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸਾ ਦੇਰ ਰਾਤ 1 ਵਜੇ ਦੇ ਕਰੀਬ ਵਾਪਰਿਆ, ਸ਼ੁੱਕਰਵਾਰ ਸਵੇਰੇ 7:00 ਵਜੇ ਤੱਕ ਟੈਂਕਰ ਵਿੱਚੋਂ ਗੈਸ ਲੀਕ ਹੁੰਦੀ ਰਹੀ।

ਇਹ ਵੀ ਪੜ੍ਹੋ: ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਪ੍ਰਬੰਧਾਂ ਸਬੰਧੀ ਅਰਜ਼ੀ ਹੇਠਲੀ ਅਦਾਲਤ ਵੱਲੋਂ ਖਾਰਜ

ਇਲਾਕੇ ਦੇ ਵਸਨੀਕਾਂ ਨੇ ਫਾਇਰ ਬ੍ਰਿਗੇਡ ਨਾਲ ਮਿਲ ਕੇ ਗੈਸ ਦੀ ਸਮੱਸਿਆ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ। ਗੈਸ ਲੀਕ ਹੋਣ ਕਾਰਨ ਹੋਣ ਵਾਲੇ ਵੱਡੇ ਹਾਦਸੇ ਨੂੰ ਰੋਕਣ ਲਈ ਇਲਾਕੇ ਦੇ ਸਾਰੇ ਸਕੂਲ, ਰੇਲਵੇ ਲਾਈਨਾਂ ਅਤੇ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ। ਬਠਿੰਡਾ ਤੋਂ ਇਕ ਹੋਰ ਟੈਂਕਰ ਲਿਆ ਕੇ ਉਸ ਵਿੱਚ ਗੈਸ ਸ਼ਿਫਟ ਕਰਨ ਤੋਂ ਬਾਅਦ ਹੀ ਸਾਰੀਆਂ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਲੁਧਿਆਣਾ 'ਚ 'ਅਗਵਾ' ਹੋਈ ਕੁੜੀ ਘਰ ਦੇ ਬਾਹਰੋਂ ਲੱਭੀ, ਹੈਰਾਨ ਕਰੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਪੰਜਾਬ 'ਚ ਵੱਧ ਗਿਆ ਪ੍ਰਾਪਰਟੀ ਟੈਕਸ, ਅਪ੍ਰੈਲ ਤੋਂ ਲਾਗੂ ਹੋਈਆਂ ਦਰਾਂ
NEXT STORY