ਲੁਧਿਆਣਾ (ਪੰਕਜ) : ਪੰਜਾਬ ’ਚ ਫਰਜ਼ੀ ਸਰਕਾਰੀ ਦਸਤਾਵੇਜ਼ ਬਣਾਉਣ ਵਾਲਾ ਮਾਫ਼ੀਆ ਕਿਸ ਤਰ੍ਹਾਂ ਵੱਡੇ ਪੱਧਰ ’ਤੇ ਸਰਗਰਮ ਹੈ। ਇਸ ਦਾ ਸਬੂਤ ਪਹਿਲਾਂ ਰੈਵੇਨਿਊ ਵਿਭਾਗ ’ਚ ਸਾਹਮਣੇ ਆ ਚੁੱਕੀ ਫਰਜ਼ੀ ਐੱਨ. ਓ. ਸੀ. ਅਤੇ ਹੁਣ ਆਰਮ ਲਾਇਸੈਂਸ ਦੇ ਨਾਲ ਜ਼ਰੂਰੀ ਫਰਜ਼ੀ ਡੋਪ ਟੈਸਟ ਵਜੋਂ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਹੁਣ ਕਮਿਸ਼ਨਰੇਟ ਪੁਲਸ ਦੇ ਨਿਸ਼ਾਨੇ ’ਤੇ ਫਰਜ਼ੀ ਮੋਹਰਾਂ ਅਤੇ ਡਾਕਟਰ ਦੇ ਫਰਜ਼ੀ ਦਸਤਖ਼ਤ ਕਰਨ ਵਾਲਾ ਮਾਫ਼ੀਆ ਆ ਗਿਆ ਹੈ। ਏ. ਸੀ. ਪੀ. ਲਾਇਸੈਂਸ ਰਾਜੇਸ਼ ਸ਼ਰਮਾ ਵੱਲੋਂ ਆਰਮ ਲਾਇਸੈਂਸਧਾਰੀ ਫਲਾਵਰ ਐਨਕਲੇਵ ਦੇ ਚਰਨਜੀਤ ਸਿੰਘ ’ਤੇ ਫਰਜ਼ੀ ਡੋਪ ਟੈਸਟ ਦੀ ਮਦਦ ਨਾਲ ਲਾਇਸੈਂਸ ਰਿਨਿਊ ਕਰਵਾਉਣ ਦੇ ਦੋਸ਼ ’ਚ ਕੇਸ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜਦੋਂ ਮੁਲਜ਼ਮ ਵੱਲੋਂ ਖ਼ੁਦ ਆਉਣ ਦੀ ਬਜਾਏ ਵਾਰ-ਵਾਰ ਫਾਈਲ ਲਈ ਕਿਸੇ ਹੋਰ ਨੂੰ ਉਨ੍ਹਾਂ ਦੇ ਦਫ਼ਤਰ ’ਚ ਭੇਜਿਆ ਜਾਂਦਾ ਰਿਹਾ ਤਾਂ ਉਨ੍ਹਾਂ ਨੂੰ ਇਸ ’ਤੇ ਸ਼ੱਕ ਹੋਇਆ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਜਾਰੀ ਹੋਏ ਹੁਕਮ
ਜਦੋਂ ਉਨ੍ਹਾਂ ਨੇ ਬਾਰੀਕੀ ਨਾਲ ਉਸ ਦੀ ਫਾਈਲ ਦੀ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਏ। ਨਾ ਸਿਰਫ ਚਰਨਜੀਤ ਸਿੰਘ ਹੈਂਡੀਕੈਪਡ ਹੈ, ਸਗੋਂ ਵਾਰ-ਵਾਰ ਡੋਪ ਟੈਸਟ ’ਚ ਉਸ ਦੀ ਲੰਬਾਈ ਵੱਖ-ਵੱਖ ਲਿਖੀ ਹੋਈ ਸੀ। ਇੰਨਾ ਹੀ ਨਹੀਂ, ਲਾਇਸੈਂਸ ਬਣਵਾਉਂਦੇ ਸਮੇਂ ਪਹਿਲਾਂ ਉਸ ਦੀ ਉਮਰ 16 ਜੁਲਾਈ 1969 ਅਤੇ ਦੂਜੀ ਵਾਰ ਉਸ ਦੀ ਉਮਰ 5 ਜੁਲਾਈ 1969 ਦਰਜ ਸੀ, ਜਦੋਂਕਿ ਪਹਿਲਾਂ ਉਸ ਦੇ ਸਰੀਰ ਦੀ ਲੰਬਾਈ 5 ਫੁੱਟ 9 ਇੰਚ ਅਤੇ ਦੂਜੀ ਵਾਰ ਲੰਬਾਈ 5 ਫੁੱਟ 8 ਇੰਚ ਦੱਸੀ ਗਈ ਸੀ। ਏ. ਸੀ. ਪੀ. ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਸਮਿਆਂ ’ਤੇ ਲਾਇਸੈਂਸ ਰਿਨਿਊ ਕਰਵਾਉਣ ਲਈ ਬਣਵਾਏ ਮੈਡੀਕਲ ਟੈਸਟ ’ਚ ਜਨਮ ਤਾਰੀਖ਼ ਅਤੇ ਸਰੀਰ ਦੀ ਲੰਬਾਈ ’ਚ ਵਾਰ-ਵਾਰ ਫ਼ਰਕ ਦਰਜ ਹੋਣ ਅਤੇ ਸ਼ਹਿਰ ਦੇ ਐਡਰੈੱਸ ’ਤੇ ਰਹਿਣ ਵਾਲੇ ਸ਼ਖਸ ਵੱਲੋਂ ਸਿਵਲ ਹਸਪਤਾਲ (ਲੁਧਿਆਣਾ) ਦੀ ਜਗ੍ਹਾ ਰਾਏਕੋਟ ਹਸਪਤਾਲ ’ਚ ਜਾ ਕੇ ਡੋਪ ਟੈਸਟ ਬਣਵਾਉਣ ਕਾਰਨ ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਸਬੰਧੀ ਸਿਵਲ ਸਰਜਨ ਨੂੰ ਪੱਤਰ ਲਿਖਿਆ।
ਇਹ ਵੀ ਪੜ੍ਹੋ : ਪੰਜਾਬ 'ਚ 18 ਜਨਵਰੀ ਨੂੰ ਪਵੇਗਾ ਮੀਂਹ! ਮੌਸਮ ਵਿਭਾਗ ਵਲੋਂ 23 ਤਾਰੀਖ਼ ਤੱਕ ਚਿਤਾਵਨੀ ਜਾਰੀ
ਉਨ੍ਹਾਂ ਨੇ ਆਪਣੇ ਜਵਾਬ ’ਚ ਸਪੱਸ਼ਟ ਕੀਤਾ ਕਿ ਉਕਤ ਸ਼ਖਸ ਨੇ ਨਾ ਤਾਂ ਰਾਏਕੋਟ ਹਸਪਤਾਲ ਸਤੰਬਰ 2020 ਅਤੇ ਅ੍ਰਪੈਲ 2023 ਦੌਰਾਨ ਨਾ ਤਾਂ ਓ. ਪੀ. ਡੀ. ਸਲਿੱਪ ਕਟਵਾਈ ਸੀ ਅਤੇ ਨਾ ਹੀ ਡੋਪ ਟੈਸਟ ਦੀ ਫ਼ੀਸ ਅਦਾ ਕੀਤੀ ਸੀ, ਜਿਸ ਤੋਂ ਸਾਫ਼ ਹੈ ਕਿ ਦੋਵੇਂ ਡੋਪ ਟੈਸਟ ਫਰਜ਼ੀ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਏ. ਸੀ. ਪੀ. ਸ਼ਰਮਾ ਨੇ ਦੱਸਿਆ ਕਿ ਬ੍ਰਾਂਚ ਲਗਾਤਾਰ ਲਾਇਸੈਂਸ ਦੀ ਸਕਰੂਟਨੀ ਕਰ ਰਹੀ ਹੈ ਅਤੇ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਫਰਜ਼ੀ ਡੋਪ ਟੈਸਟ ਲਾਏ ਹੋਣਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਧਰ, ਸਰਕਾਰ ਅਤੇ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਸ਼ਹਿਰ ’ਚ ਸਰਗਰਮ ਫਰਜ਼ੀ ਸਰਕਾਰੀ ਦਸਤਾਵੇਜ਼ ਬਣਾਉਣ ਵਾਲਾ ਮਾਫ਼ੀਆ ਬਣ ਚੁੱਕਾ ਹੈ, ਜੋ ਰੈਵੇਨਿਊ ਵਿਭਾਗ ’ਚ ਰਜਿਸਟਰਡ ਹੋਣ ਵਾਲੇ ਵਸੀਕਿਆਂ ਦੇ ਨਾਲ ਫਰਜ਼ੀ ਐੱਨ. ਓ. ਸੀ. ਬਣਾ ਕੇ ਅਤੇ ਹੁਣ ਡੋਪ ਟੈਸਟ ਵੀ ਫਰਜ਼ੀ ਬਣਾ ਕੇ ਸਿੱਧਾ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ। ਪੁਲਸ ਲਈ ਮਾਫ਼ੀਆ ਕੋਲ ਫਰਜ਼ੀ ਸਰਕਾਰੀ ਮੋਹਰਾਂ ਦੇ ਨਾਲ ਅਧਿਕਾਰੀਆਂ ਦੇ ਹੂ-ਬ-ਹੂ ਦਸਤਖ਼ਤ ਕਰਨ ਵਾਲੇ ਮਾਹਿਰ ਵਿਅਕਤੀਆਂ ਤੱਕ ਪੁੱਜਣਾ ਸਭ ਤੋਂ ਵੱਡੀ ਚੁਣੌਤੀ ਬਣ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ (ਵੀਡੀਓ)
NEXT STORY