ਚੰਡੀਗੜ੍ਹ : ਪੰਜਾਬ ਅੰਦਰ ਆਧਾਰ ਕਾਰਡ ਵਾਲੀਆਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ ਹੈ। ਦਰਅਸਲ ਹੁਣ ਆਧਾਰ ਕਾਰਡ ਬੰਦ ਹੋਣ ਜਾ ਰਹੇ ਹਨ ਅਤੇ ਆਧਾਰ ਕਾਰਡਾਂ ਨੂੰ ਹੁਣ ਸਰਕਾਰੀ ਬੱਸਾਂ 'ਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਫਿਲਹਾਲ ਇਸ ਸਬੰਧੀ ਪੰਜਾਬ ਸਰਕਾਰ ਨਵੀਂ ਸਕੀਮ 'ਤੇ ਵਿਚਾਰ ਕਰ ਰਹੀ ਹੈ ਅਤੇ ਇਸ ਬਾਰੇ ਪ੍ਰਪੋਜ਼ਲ ਲਿਆਂਦਾ ਗਿਆ ਹੈ। ਇਹ ਜਾਣਕਾਰੀ ਪੰਜਾਬ ਰੋਡਵੇਜ਼ ਦੇ ਐੱਮ. ਡੀ. ਗੁਰਪ੍ਰੀਤ ਸਿੰਘ ਖਹਿਰਾ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਬੱਸ 'ਚ ਸੇਵਾ 'ਚ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੁਤਾਬਕ 2 ਹੋਰ ਕਾਰਡਾਂ ਦਾ ਸੁਝਾਅ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਾਅਲੀ ਦਸਤਾਵੇਜ਼ਾਂ ’ਤੇ ਬਣੀਆਂ ਰਜਿਸਟਰੀਆਂ ਨੂੰ ਰਿਕਾਰਡ ਰੂਮ ’ਚ ਚੜ੍ਹਾਉਣ ਵਾਲੇ 2 ਮੁਲਜ਼ਮ ਕਾਬੂ
ਇਹ ਦੱਸਿਆ ਜਾ ਰਿਹਾ ਹੈ ਕਿ ਬੱਸਾਂ ਦੇ ਕੰਡਕਟਰਾਂ ਕੋਲੋਂ ਕਈ ਵਾਰ ਆਧਾਰ ਕਾਰਡ ਦਾ ਨੰਬਰ ਨੋਟ ਕਰਨ 'ਚ ਗਲਤੀ ਹੋ ਜਾਂਦੀ ਹੈ ਅਤੇ ਉਨ੍ਹਾਂ ਕੋਲ ਪੂਰਾ ਡਾਟਾ ਨਹੀਂ ਪਹੁੰਚਦਾ। ਇਸ ਦੇ ਕਾਰਨ ਹੀ ਹੁਣ ਆਧਾਰ ਕਾਰਡ ਬੰਦ ਕੀਤੇ ਜਾ ਸਕਦੇ ਹਨ। ਇਹ ਵੀ ਦੱਸ ਦੇਈਏ ਕਿ ਪੰਜਾਬ 'ਚ ਹਰ ਮਹੀਨੇ ਤਕਰੀਬਨ ਕਰੋੜਾਂ ਔਰਤਾਂ ਸਰਕਾਰੀ ਬੱਸਾਂ 'ਚ ਆਧਾਰ ਕਾਰਡ 'ਤੇ ਮੁਫ਼ਤ ਸਫ਼ਰ ਕਰਦੀਆਂ ਹਨ। ਇਸ ਦੇ ਕਾਰਨ ਇਸ ਮੁਹਿੰਮ ਤਹਿਤ 2 ਹੋਰ ਕਾਰਡ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਦਿਖਾ ਕੇ ਔਰਤਾਂ ਬੱਸਾਂ 'ਚ ਮੁਫ਼ਤ ਸਫ਼ਰ ਦਾ ਲਾਹਾ ਲੈ ਸਕਣ ਅਤੇ ਕੰਡਕਟਰਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਫਿਰੋਜ਼ਪੁਰ ਜੇਲ੍ਹ ’ਚ ਚਲਾਇਆ ਸਰਚ ਆਪਰੇਸ਼ਨ, 4 ਮੋਬਾਇਲ ਲਵਾਰਸ ਹਾਲਤ ’ਚ ਬਰਾਮਦ
ਇਸ ਦੇ ਨਾਲ ਹੀ ਉਨ੍ਹਾਂ ਕੋਲ ਪੂਰਾ ਡਾਟਾ ਮੌਜੂਦ ਹੋਵੇ। ਆਰ. ਐੱਫ. ਆਈ. ਡੀ. (ਰੇਡੀਓ ਫਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ) ਜਾਂ ਫਿਰ ਐੱਨ. ਸੀ. ਐੱਮ. ਸੀ. (ਨੈਸ਼ਨਲ ਕਾਮਨ ਮੋਬਿਲਟੀ ਕਾਰਡ) 2 ਨਵੇਂ ਕਾਰਡਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ। ਇਨ੍ਹਾਂ ਦੋਹਾਂ ਕਾਰਡਾਂ 'ਚੋਂ ਕੋਈ ਇਕ ਕਾਰਡ ਇਸਤੇਮਾਲ ਕਰਨ ਲਈ ਕਿਹਾ ਜਾ ਸਕਦਾ ਹੈ। ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਫਿਰ ਮੁਫ਼ਤ ਸਫ਼ਰ ਦਾ ਲਾਹਾ ਲੈਣ ਵਾਲੀਆਂ ਔਰਤਾਂ ਨੂੰ ਉਕਤ ਕਾਰਡ ਬਣਵਾਉਣਗੇ ਪੈਣਗੇ। ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਕਾਰਡ ਕਦੋਂ ਸ਼ੁਰੂ ਕੀਤੇ ਜਾਣਗੇ ਪਰ ਬੱਸਾਂ 'ਚ ਚੱਲਣ ਵਾਲੇ ਆਧਾਰ ਕਾਰਡ ਹੁਣ ਬੰਦ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਗ ਦਾ ਗੋਲ਼ਾ ਬਣੀ ਚਲਦੀ ਕਾਰ! ਸੜਕ 'ਤੇ ਪੈ ਗਈਆਂ ਭਾਜੜਾਂ (ਵੀਡੀਓ)
NEXT STORY