ਲੁਧਿਆਣਾ (ਸ਼ਿਵਮ) : ਪੰਜਾਬ 'ਚ ਰਜਿਸਟਰੀਆਂ ਕਰਾਉਣ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਸਰਕਾਰ ਵਲੋਂ 31 ਜੁਲਾਈ, 2024 ਤੱਕ ਲੋਕਾਂ ਦੇ 500 ਗਜ਼ ਦੇ ਪਲਾਟ ਲਈ ਐੱਨ. ਓ. ਸੀ. ਦੀ ਸ਼ਰਤ ਨੂੰ ਖ਼ਤਮ ਕਰਨ ਤੋਂ ਬਾਅਦ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਕੁੱਝ ਚਲਾਕ ਲੋਕ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਸਰਕਾਰ ਦੇ ਹੁਕਮਾਂ ਅਨੁਸਾਰ ਰਜਿਸਟਰੀਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਲੈ ਕੇ ਸਾਹਨੇਵਾਲ ਸਬ-ਰਜਿਸਟਰਾਰ ਦਫ਼ਤਰ ਵੱਲੋਂ ਲੋਕਾਂ ਲਈ ਇਕ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਸਾਹਨੇਵਾਲ ਸਬ-ਰਜਿਸਟਰਾਰ ਦਫ਼ਤਰ ’ਚ ਜੋ ਵੀ ਵਿਅਕਤੀ 500 ਗਜ਼ ਦੇ ਪਲਾਟ ਤੱਕ ਰਜਿਸਟਰੀ ਕਰਵਾਉਣ ਲਈ ਆਵੇਗਾ, ਉਸ ਨੂੰ ਹੁਣ ਆਪਣੇ ਪਲਾਟ ਦਾ ਪੁਰਾਣਾ ਬਿਆਨਾ, ਜੋ 31 ਜੁਲਾਈ ਤੱਕ ਹੋਇਆ ਹੋਵੇ, ਦੀ ਅਸਲ ਕਾਪੀ ਨਾਲ ਲਗਾਉਣੀ ਪਵੇਗੀ ਅਤੇ ਜਿਸ ਵਿਅਕਤੀ ਨੇ ਕਿਸੇ ਰਜਿਸਟਰੀ ਮਾਲਕ ਤੋਂ ਪਲਾਟ ਖ਼ਰੀਦਿਆ ਹੈ, ਉਸ ਨੂੰ ਹੁਣ ਅਸਲ ਰਜਿਸਟਰੀ ਨੂੰ ਤਹਿਸੀਲ ’ਚ ਨਾਲ ਲਿਆਉਣਾ ਹੋਵੇਗਾ, ਨਹੀਂ ਤਾਂ ਉਕਤ ਵਿਅਕਤੀ ਦੀ ਰਜਿਸਟਰੀ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ 30 ਦਸੰਬਰ ਨੂੰ ਲੈ ਕੇ ਵੱਡੀ ਖ਼ਬਰ, ਘਰੋਂ ਨਿਕਲਣਾ ਹੋ ਜਾਵੇਗਾ ਔਖਾ
ਸਾਹਨੇਵਾਲ ਸਬ-ਰਜਿਸਟਰਾਰ ਦਫ਼ਤਰ ’ਚ ਕਈ ਲੋਕਾਂ ਵੱਲੋਂ ਸਰਕਾਰੀ ਦਸਤਾਵੇਜ਼ਾਂ ’ਤੇ ਕਟਿੰਗ ਕਰ ਕੇ 31 ਜੁਲਾਈ ਦੇ ਸਮੇਂ ਅੰਦਰ ਰਜਿਸਟਰੀ ਕਰਵਾਉਣ ਦੇ ਕਈ ਯਤਨ ਕੀਤੇ ਗਏ ਪਰ ਸਬ-ਰਜਿਸਟਰਾਰ ਦਫ਼ਤਰ ਸਾਹਨੇਵਾਲ ਦੇ ਸਟਾਫ਼ ਵੱਲੋਂ ਉਕਤ ਦਸਤਾਵੇਜ਼ਾਂ ’ਤੇ ਆਬਜ਼ੈਕਸ਼ਨ ਲਗਾ ਕੇ ਰਜਿਸਟਰੀ ਨਹੀਂ ਕੀਤੀ ਗਈ। ਸਬ-ਰਜਿਸਟਰਾਰ ਦਫ਼ਤਰ ਵੱਲੋਂ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਪਲਾਟ ਦੇ ਬਿਆਨੇ ਅਤੇ ਪਲਾਟ ਦੀ ਰਜਿਸਟਰੀ ਦੀ ਅਸਲ ਕਾਪੀ ਨਾਲ ਦਿਖਾਉਣ ਤੋਂ ਬਾਅਦ ਹੀ ਹੁਣ ਪਲਾਟ ਦੀ ਰਜਿਸਟਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸਬ-ਰਜਿਸਟਰਾਰ ਦਫ਼ਤਰ ਸਾਹਨੇਵਾਲ ਦੇ ਰਜਿਸਟਰੀ ਕਲਰਕ ਗੁਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਕੁੱਝ ਲੋਕ ਜਾਣ-ਬੁੱਝ ਕੇ ਤਹਿਸੀਲ ’ਚ ਆ ਕੇ ਬਹਿਸਬਾਜ਼ੀ ਕਰਨ ’ਤੇ ਉਤਰ ਆਏ ਹਨ, ਕਿਉਂਕਿ ਰਜਿਸਟਰੀ ਕਰਵਾਉਣ ਲਈ ਕੁੱਝ ਚਲਾਕ ਏਜੰਟ ਪਲਾਟ ਦੇ ਬਿਆਨੇ ਅਤੇ ਪਲਾਟ ਦੀ ਰਜਿਸਟਰੀ ਦੀ ਫੋਟੋ ਕਾਪੀ ਲਗਾ ਕੇ ਰਜਿਸਟਰੀ ਕਰਵਾਉਣਾ ਚਾਹੰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਕਾਲਜ ਤੇ ਦਫ਼ਤਰ
ਇਸ ਵਿਚ ਫੋਟੋ ਕਾਪੀ ’ਚ ਭਾਰੀ ਕਮੀਆਂ ਦਿਖਾਈ ਦੇ ਰਹੀਆਂ ਹਨ। ਇਸ ਤਹਿਤ ਜਦੋਂ ਉਨ੍ਹਾਂ ਲੋਕਾਂ ਨੂੰ ਅਸਲ ਦਸਤਾਵੇਜ਼ ਦਿਖਾਉਣ ਲਈ ਕਿਹਾ ਜਾਂਦਾ ਹੈ, ਜਿਸ ਕਾਰਨ ਤਹਿਸੀਲ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀ ਕਰਵਾਉਣ ਵਾਲਾ ਹਰ ਵਿਅਕਤੀ ਆਪਣੇ ਨਾਲ ਅਸਲ ਦਸਤਾਵੇਜ਼ ਤਹਿਸੀਲ ’ਚ ਜ਼ਰੂਰ ਨਾਲ ਲਿਆਵੇ, ਤਾਂ ਕਿ ਰਜਿਸਟਰੀ ਕਰਵਾਉਂਦੇ ਸਮੇਂ ਉਸ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਨ ਅਰੋੜਾ ਕੈਬਨਿਟ ਮੰਤਰੀਆਂ ਸਣੇ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਟੇਕਣਗੇ ਮੱਥਾ
NEXT STORY