ਮੋਹਾਲੀ : ਪੰਜਾਬ ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਦੇ ਮਾਮਲੇ 'ਚ ਸੰਗੀਤ ਕੰਪਨੀ ਦੇ ਨਿਰਮਾਤਾ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਰਮਾਤਾ ਪਿੰਕੀ ਧਾਲੀਵਾਲ ਖ਼ਿਲਾਫ਼ ਮਟੌਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਮਹਿਲਾ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਹੁਕਮਾਂ 'ਤੇ ਇਹ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਮਸ਼ਹੂਰ ਨਿਰਮਾਤਾ ਵਲੋਂ ਮਸ਼ਹੂਰ ਪੰਜਾਬੀ ਅਦਾਕਾਰਾ ਤੇ ਗਾਇਕਾ ਸੁਨੰਦਾ ਸ਼ਰਮਾ ਦੇ ਸ਼ੋਸ਼ਣ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੋ ਲਿਆ ਅਤੇ ਮਾਮਲਾ ਦਰਜ ਕਰਨ ਦੀ ਹਦਾਇਤ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਨਵਾਂ ਅਲਰਟ ਜਾਰੀ, ਪੜ੍ਹੋ ਮੌਸਮ ਵਿਭਾਗ ਦੀ ਪੂਰੀ ਭਵਿੱਖਬਾਣੀ
ਸੁਨੰਦਾ ਸ਼ਰਮਾ ਨੇ ਪਾਈ ਸੀ ਪੋਸਟ
ਦੱਸਣਯੋਗ ਹੈ ਕਿ ਸੁਨੰਦਾ ਨੇ ਆਪਣੀ ਪੋਸਟ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕਰਦੇ ਹੋਏ ਅਪੀਲ ਕੀਤੀ ਸੀ। ਸੁਨੰਦਾ ਨੇ ਲਿਖਿਆ ਹੈ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਰਾਜ ਪੰਜਾਬ ਦੇ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ, ਮੈਂ ਸਿਰਫ਼ ਮਾਣਯੋਗ ਮੁੱਖ ਮੰਤਰੀ ਤੋਂ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰ ਰਹੀ ਹਾਂ, ਤਾਂ ਜੋ ਇੱਕ ਨੌਜਵਾਨ ਕਲਾਕਾਰ ਹੋਣ ਦੇ ਨਾਤੇ ਮੈਂ ਵੱਡੀ ਸਫ਼ਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਰਾਜ ਪੰਜਾਬ ਲਈ ਇੱਕ ਚੰਗਾ ਨਾਮ ਲਿਆ ਸਕਾਂ।
ਇਹ ਵੀ ਪੜ੍ਹੋ : ਸੁਨੰਦਾ ਸ਼ਰਮਾ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ, CM ਮਾਨ ਨੂੰ ਕੀਤੀ ਸੀ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਤੜਕਸਾਰ ਹੋ ਗਿਆ ਐਨਕਾਊਂਟਰ, ਗੋਲੀਆਂ ਦੀ ਠਾਹ-ਠਾਹ ਨਾਲ ਕੰਬਿਆ ਇਲਾਕਾ
NEXT STORY