ਚੰਡੀਗੜ੍ਹ (ਪਾਲ) : ਬਜ਼ੁਰਗ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਹਸਪਤਾਲ ਲੈ ਜਾਣਾ ਹੁਣ ਜ਼ਰੂਰੀ ਨਹੀਂ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਮਰੀਜ਼ਾਂ ਲਈ ਘਰ-ਘਰ ਡਾਕਟਰੀ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲ ਕਦਮੀ ਤਹਿਤ ਹੁਣ ਐਂਬੂਲੈਂਸ ਅਤੇ ਡਾਕਟਰ-ਨਰਸ ਟੀਮ ਸਿੱਧਾ ਘਰ ਜਾ ਕੇ ਇਲਾਜ ਕਰਨਗੀਆਂ। ਇਹ ਸੇਵਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਉਪਲੱਬਧ ਹੋਵੇਗੀ। ਟੀਮ ਵਿਚ ਡਾਕਟਰ, ਨਰਸਾਂ ਅਤੇ ਪੈਰਾਮੈਡੀਕਸ ਸਟਾਫ਼ ਸ਼ਾਮਲ ਹੋਵੇਗਾ, ਜੋ ਰੋਜ਼ਾਨਾ 5 ਤੋਂ 6 ਮਰੀਜ਼ਾਂ ਦੀ ਜਾਂਚ ਕਰੇਗੀ। ਮਰੀਜ਼ਾਂ ਨੂੰ ਘਰ ’ਤੇ ਹੀ ਜਾਂਚ, ਸਲਾਹ-ਮਸ਼ਵਰਾ, ਮੁੱਢਲਾ ਇਲਾਜ ਅਤੇ ਦਵਾਈ ਦਿੱਤੀ ਜਾਵੇਗੀ। ਗੰਭੀਰ ਮਰੀਜ਼ਾਂ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤੀ ਵੱਡੀ ਰਾਹਤ, 8ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ...
ਇਸ ਤਰ੍ਹਾਂ ਮਿਲੇਗੀ ਸਹੂਲਤ
ਇਸ ਸੇਵਾ ਦਾ ਲਾਭ ਉਠਾਉਣ ਲਈ, ਮਰੀਜ਼ ਜਾਂ ਪਰਿਵਾਰਕ ਮੈਂਬਰ ਜੀ. ਐੱਮ. ਐੱਸ. ਐੱਚ-16 ਹੈਲਪਲਾਈਨ ਨੰਬਰ 0172-2782457 ਜਾਂ 0172-2752043 'ਤੇ ਕਾਲ ਕਰ ਸਕਦੇ ਹਨ। ਅਧਿਕਾਰੀ ਮਰੀਜ਼ ਦੀ ਯੋਗਤਾ ਦੀ ਜਾਂਚ ਕਰਕੇ ਲੋੜੀਂਦੀ ਜਾਣਕਾਰੀ ਦਰਜ ਕਰੇਗਾ ਅਤੇ ਟੀਮ ਦੇ ਆਉਣ ਦੇ ਅਨੁਮਾਨਿਤ ਸਮੇਂ ਦੀ ਜਾਣਕਾਰੀ ਦੇਵੇਗਾ। ਤੈਅ ਸਮੇਂ ’ਤੇ ਸਿਹਤ ਟੀਮ ਘਰ ਪਹੁੰਚ ਕੇ ਬਜ਼ੁਰਗਾਂ ਦੀ ਮਦਦ ਕਰੇਗੀ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਹ ਪਹਿਲ ਸਿਰਫ਼ ਇਲਾਜ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸਦਾ ਮਕਸਦ ਬਜ਼ੁਰਗਾਂ ਨੂੰ ਸਤਿਕਾਰਯੋਗ ਅਤੇ ਸਨਮਾਨਜਨਕ ਜੀਵਨ ਵੀ ਪ੍ਰਦਾਨ ਕਰਨਾ ਹੈ। ਬਜ਼ੁਰਗ ਮਰੀਜ਼ਾਂ ਨੂੰ ਇਹ ਸੇਵਾ ਵੱਡੀ ਰਾਹਤ ਪ੍ਰਦਾਨ ਕਰੇਗੀ, ਕਿਉਂਕਿ ਹਸਪਤਾਲ ਲੈ ਜਾਣ ਵਿਚ ਅਕਸਰ ਮਰੀਜ਼ਾਂ ਨੂੰ ਅਕਸਰ ਮੁਸ਼ਕਲਾਂ ਅਤੇ ਲੰਬੀ ਉਡੀਕ ਕਰਨੀ ਪੈਂਦੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਇਸ ਨਾਲ ਬਜ਼ੁਰਗਾਂ ਦੀ ਸਿਹਤ ਦੀ ਬਿਹਤਰ ਨਿਗਰਾਨੀ ਸੰਭਵ ਹੋਵੇਗੀ ਅਤੇ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮਿਲੇਗਾ।
ਇਹ ਵੀ ਪੜ੍ਹੋ : ਗੁਰਦੁਆਰੇ ਦੀ ਤੀਜੀ ਮੰਜ਼ਿਲ ਤੋਂ ਬੰਦੇ ਨੇ ਮਾਰੀ ਛਾਲ, ਪੈ ਗਈਆਂ ਚੀਕਾਂ, ਖ਼ੁਦਕੁਸ਼ੀ ਨੋਟ 'ਚ... (ਵੀਡੀਓ)
ਸੇਵਾ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ, ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ
ਟੀਮ ਵਿਚ ਸ਼ਾਮਲ 1 ਡਾਕਟਰ, 1 ਨਰਸ ਅਤੇ 1 ਪੈਰਾਮੈਡਿਕ
ਰੋਜ਼ਾਨਾ ਵਿਜ਼ਿਟ 5 ਤੋਂ 6 ਮਰੀਜ਼
ਐਮਰਜੈਂਸੀ ਸਥਿਤੀ 112 'ਤੇ ਕਾਲ ਕਰੋ (24x7 ਉਪਲੱਬਧ)
ਸੇਵਾ ਕਿਵੇਂ ਬੁੱਕ ਕਰਨੀ
ਜੀ.ਐੱਮ.ਐੱਸ.ਐੱਚ-16 ਹੈਲਪਲਾਈਨ ਨੰਬਰ 'ਤੇ ਕਾਲ ਕਰੋ
0172-2782457 ਜਾਂ 0172-2752043 ਕਾਲ ਰਿਸੀਵਰ ਮਰੀਜ਼ ਦੀ ਜਾਣਕਾਰੀ ਲੈ ਕੇ ਸਲਾਟ ਬੁੱਕ ਕਰੇਗਾ।
ਮਰੀਜ਼/ਪਰਿਵਾਰ ਨੂੰ ਟੀਮ ਦੇ ਵਿਜ਼ਿਟ ਦਾ ਸਮਾਂ ਦੱਸਿਆ ਜਾਵੇਗਾ
ਟੀਮ ਤੈਅ ਸਮੇਂ ’ਤੇ ਘਰ ਜਾ ਕੇ ਸੇਵਾ ਦੇਵੇਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ludhiana ਰੇਲਵੇ ਸਟੇਸ਼ਨ ਤੋਂ ਕਿਡਨੈਪ ਹੋਇਆ ਬੱਚਾ ਬਰਾਮਦ, ਹੋਏ ਹੈਰਾਨੀਜਨਕ ਖ਼ੁਲਾਸੇ
NEXT STORY