ਸਮਰਾਲਾ (ਗਰਗ/ਬੰਗੜ) : ਪਿੰਡ ਮੁਸ਼ਕਾਬਾਦ ਵਿਖੇ ਲੱਗ ਰਹੀ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ ਚਾਰ ਦਿਨਾਂ ਤੋਂ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਜਾਰੀ ਧਰਨਾ ਸ਼ਨੀਵਾਰ ਨੂੰ ਚੁੱਕਵਾ ਦਿੱਤਾ ਗਿਆ। ਦੇਰ ਰਾਤ ਧਰਨੇ ਵਾਲੀ ਥਾਂ ਨੇੜੇ ਹੋਏ ਸੜਕ ਹਾਦਸੇ ’ਚ ਲੁਧਿਆਣਾ ਦੇ ਏ. ਸੀ. ਪੀ. ਅਤੇ ਉਨ੍ਹਾਂ ਦੇ ਗੰਨਮੈਨ ਦੀ ਮੌਤ ਮਗਰੋਂ ਸਵੇਰ ਤੋਂ ਹੀ ਪੁਲਸ ਤੇ ਪ੍ਰਸਾਸ਼ਨ ਦੇ ਤੇਵਰ ਸਖ਼ਤ ਸਨ। ਦੂਜੇ ਪਾਸੇ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਕਿਹਾ ਕਿ ਪੁਲਸ ਅਧਿਕਾਰੀ ਦੀ ਮੌਤ ’ਤੇ ਹਮਦਰਦੀ ਵਜੋਂ ਇਹ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਹੁਕਮ, ਨਾ ਮੰਨਣ ਵਾਲਿਆਂ ਦੀ ਖ਼ੈਰ ਨਹੀਂ
ਪੁਲਸ ਅਧਿਕਾਰੀਆਂ ਦੀ ਅਗਵਾਈ ਵਿਚ ਭਾਰੀ ਪੁਲਸ ਫੋਰਸ ਧਰਨੇ ਵਾਲੀ ਥਾਂ ’ਤੇ ਤਾਇਨਾਤ ਕਰ ਦਿੱਤੀ ਗਈ ਸੀ। ਸਥਾਨਕ ਐੱਸ. ਡੀ. ਐੱਮ. ਅਤੇ ਹੋਰ ਪ੍ਰਸਾਸ਼ਨਕ ਅਧਿਕਾਰੀ ਵੀ ਤਿੰਨ ਦਿਨ ਤੋਂ ਬੰਦ ਕੀਤੇ ਇਸ ਨੈਸ਼ਨਲ ਹਾਈਵੇਅ ਨੂੰ ਖੁਲ੍ਹਵਾਉਣ ਲਈ ਜੁੱਟੇ ਹੋਏ ਸਨ। ਪ੍ਰਸਾਸ਼ਨ ਦੇ ਸਖ਼ਤ ਰੌਅ ਅਤੇ ਕਾਰਵਾਈ ਹੋਣ ਦੀ ਸੰਭਾਵਨਾ ਨੂੰ ਭਾਂਪਦਿਆ ਧਰਨਕਾਰੀਆਂ ’ਚ ਇਕਦਮ ਹਲਚਲ ਸ਼ੁਰੂ ਹੋ ਗਈ ਅਤੇ ਆਗੂਆਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਧਰਨਾ ਮੁਲਤਵੀ ਕਰਨ ਦਾ ਫ਼ੈਸਲਾ ਲੈ ਲਿਆ। ਧਰਨਾ ਮੁਲਤਵੀ ਕਰਨ ਦਾ ਫ਼ੈਸਲਾ ਹੁੰਦੇ ਹੀ ਸੜਕ ਵਿਚਾਲੇ ਗੱਡੇ ਗਏ ਟੈਂਟ, ਤੰਬੂ, ਲੰਗਰ ਅਤੇ ਹੋਰ ਸਾਜੋ-ਸਮਾਨ ਨੂੰ ਧਰਨਾਕਾਰੀਆਂ ਵੱਲੋਂ ਸਮੇਟਣਾ ਸ਼ੁਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਲਗਾਤਾਰ 3 ਦਿਨ ਰਹਿਣਗੀਆਂ ਛੁੱਟੀਆਂ, ਘੁੰਮਣ ਦਾ Plan ਬਣਾਉਣ ਵਾਲਿਆਂ ਦੇ ਮਤਲਬ ਦੀ ਹੈ ਖ਼ਬਰ
ਪੁਲਸ ਨੇ ਹਾਈਵੇਅ ’ਤੇ ਦੂਰ-ਦੂਰ ਤੱਕ ਖੜ੍ਹੇ ਕੀਤੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਵੀ ਉੱਥੋਂ ਹਟਵਾਉਂਦਿਆਂ ਕੁੱਝ ਮਿੰਟਾਂ ਵਿਚ ਹੀ ਰਸਤਾ ਪੂਰੀ ਤਰ੍ਹਾਂ ਚਾਲੂ ਕਰਵਾ ਦਿੱਤਾ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ 15-20 ਪਿੰਡਾਂ ਦੇ ਲੋਕ ਸ਼ਾਂਤਮਈ ਢੰਗ ਨਾਲ ਇੱਥੇ ਧਰਨੇ ’ਤੇ ਬੈਠੇ ਸਨ। ਬੀਤੀ ਰਾਤ ਵਾਪਰੇ ਹਾਦਸੇ ਨਾਲ ਸੰਘਰਸ਼ ’ਚ ਸ਼ਾਮਲ ਹਰ ਵਿਅਕਤੀ ਨੂੰ ਡੂੰਘੀ ਹਮਦਰਦੀ ਹੈ। ਇਸ ਲਈ ਹੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਇਹ ਧਰਨਾ ਮੁਲਤਵੀ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਅਗਲੇ ਉਲੀਕੇ ਜਾਣ ਵਾਲੇ ਹਰ ਸੰਘਰਸ਼ ਲਈ ਉਹ ਆਪਣਾ ਪੂਰਾ ਸਾਥ ਦੇਣਗੇ। ਉਧਰ ਦੂਜੇ ਪਾਸੇ ਧਰਨਾ ਖ਼ਤਮ ਕਰਵਾਉਣ ਪੁੱਜੇ ਐੱਸ. ਡੀ. ਐੱਮ. ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਕਿਸੇ ਵੀ ਧਰਨਾਕਾਰੀ ਨੂੰ ਮੁੜ ਇਹ ਹਾਈਵੇਅ ਜਾਮ ਨਹੀਂ ਕਰਨ ਦਿੱਤਾ ਜਾਵੇਗਾ।
ਜੇਕਰ ਪਿੰਡ ਵਾਲਿਆਂ ਨੇ ਰੋਸ ਪ੍ਰਗਟ ਹੀ ਕਰਨਾ ਹੈ, ਤਾਂ ਉਹ ਪ੍ਰਸਾਸ਼ਨ ਵੱਲੋਂ ਤੈਅ ਕੀਤੀਆਂ ਥਾਵਾਂ ’ਤੇ ਬੈਠ ਕੇ ਆਪਣਾ ਰੋਸ ਪ੍ਰਗਟਾਅ ਸਕਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਸਵੇਰੇ ਤੋਂ ਹੀ ਪਿੰਡ ਮੁਸ਼ਕਾਬਾਦ, ਖੀਰਨੀਆਂ, ਟੱਪਰੀਆਂ ਅਤੇ ਆਸ-ਪਾਸ ਦੇ 10-12 ਹੋਰ ਪਿੰਡਾਂ ਦੇ ਲੋਕ ਬਾਇਓਗੈਸ ਫੈਕਟਰੀ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਤੰਬੂ ਗੱਡ ਕੇ ਧਰਨੇ ’ਤੇ ਬੈਠੇ ਸਨ। ਹਾਲਾਂਕਿ ਧਰਨਾਕਾਰੀਆਂ ਨੇ ਹਾਈਵੇਅ ਦਾ ਇਕ ਪਾਸੇ ਦੀ ਆਵਾਜਾਈ ਨੂੰ ਖੋਲ੍ਹ ਦਿੱਤਾ ਸੀ ਪਰ ਪੂਰੀ ਤਰ੍ਹਾਂ ਧਰਨਾ ਖ਼ਤਮ ਕਰਨ ਲਈ ਪਿੰਡ ਵਾਸੀ ਤਿਆਰ ਨਹੀਂ ਸਨ। ਪ੍ਰਸਾਸ਼ਨ ਇਨ੍ਹਾਂ ਨਾਲ ਲਗਾਤਾਰ ਮੀਟਿੰਗਾਂ ਕਰ ਕੇ ਧਰਨਾ ਖ਼ਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟਿਆ ਹੋਇਆ ਸੀ ਪਰ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਵੱਲੋਂ MSP ਦੇ ਮੁਲਾਂਕਣ ਦੇ ਸੋਧ ਲਈ ਕਮੇਟੀ ਦਾ ਗਠਨ, ਅਗਲੀ ਰਣਨੀਤੀ ਦਾ ਕੀਤਾ ਐਲਾਨ
NEXT STORY