ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ ਕੁੜੀ ਦਾ ਜਬਰ-ਜ਼ਿਨਾਹ ਕਰਨ ਮਗਰੋਂ ਕਤਲ ਕਰਨ ਵਾਲਾ ਦਰਿੰਦਾ ਮੁਲਜ਼ਮ ਇਸ ਵੇਲੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਹੈ। 12 ਦਿਨਾਂ ਦੇ ਰਿਮਾਂਡ ਮਗਰੋਂ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਹੈੱਪੀ ਨੂੰ ਬੀਤੇ ਦਿਨੀਂ ਮੁੜ ਸੈਸ਼ਨ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਇਕ ਘੰਟੇ ਦੀ ਸੁਣਵਾਈ ਮੁਗਰੋਂ ਮੁਲਜ਼ਮ ਨੂੰ ਜੂਡੀਸ਼ੀਅਲ ਕਸਟਡੀ ਵਿਚ ਭੇਜ ਗਿਆ। 12 ਦਿਨਾਂ ਦੇ ਪੁਲਸ ਰਿਮਾਂਡ ਮਗਰੋਂ ਪੁਲਸ ਨੇ ਕਈ ਅਹਿਮ ਖ਼ੁਲਾਸੇ ਹੋਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ Cold Wave ਦਾ ਅਲਰਟ! ਮੌਸਮ ਵਿਭਾਗ ਨੇ 11 ਦਸੰਬਰ ਤੱਕ ਕਰ 'ਤੀ ਵੱਡੀ ਭਵਿੱਖਬਾਣੀ
ਕੁੜੀ ਦੀ ਲਾਸ਼ ਗੁਆਂਢੀ ਦੇ ਬਾਥਰੂਮ ਵਿੱਚੋਂ ਮਿਲੀ, ਜਬਰ-ਜ਼ਿਨਾਹ ਮਗਰੋਂ ਕੀਤਾ ਸੀ ਕਤਲ
22 ਨਵੰਬਰ ਨੂੰ ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਇਕ ਇਲਾਕੇ ਵਿਚ 13 ਸਾਲਾ ਕੁੜੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ ਸੀ। ਬਾਅਦ ਵਿੱਚ ਉਸ ਦੀ ਲਾਸ਼ ਗੁਆਂਢੀ ਦੇ ਬਾਥਰੂਮ ਵਿੱਚੋਂ ਬਰਾਮਦ ਕੀਤੀ ਗਈ। ਕੁੜੀ ਨਾਲ ਬਜ਼ੁਰਗ ਡਰਾਈਵਰ ਮੁਲਜ਼ਮ ਵੱਲੋਂ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿੱਚ ਲਾਪਰਵਾਹੀ ਲਈ ਏ. ਐੱਸ. ਆਈ. ਮੰਗਤ ਰਾਮ ਨੂੰ ਨੌਕਰੀ ਵਿਚੋਂ ਕੱਢ ਦਿੱਤਾ ਗਿਆ ਹੈ ਜਦਕਿ ਦੋ ਪੀ. ਸੀ. ਆਰ. ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਛੋਟੀ ਬੇਟੀ ਨੂੰ ਮਿਲਣ ਆਈ ਤਾਂ ਉਸ ਨੂੰ ਅੰਦਰ ਵਾੜ ਲਿਆ
ਦੋਸ਼ੀ ਹੈੱਪੀ ਨੇ ਪੁਲਸ ਨੂੰ ਦੱਸਿਆ ਕਿ ਨਾਬਾਲਗ ਕੁੜੀ ਹਮੇਸ਼ਾ ਮੇਰੀ ਛੋਟੀ ਧੀ ਨਾਲ ਖੇਡਣ ਆਉਂਦੀ ਸੀ। ਮੁਲਜ਼ਮ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮੇਰੀ ਪਤਨੀ ਅਤੇ ਛੋਟੀ ਧੀ ਮੇਰੀ ਵੱਡੀ ਧੀ ਨੂੰ ਮਿਲਣ ਲਈ ਲੁਧਿਆਣਾ ਵਿੱਚ ਗਏ ਸਨ। ਜਦੋਂ ਇਹ ਕੁੜੀ ਮੇਰੀ ਧੀ ਨਾਲ ਖੇਡਣ ਆਈ ਤਾਂ ਮੈਂ ਗੇਟ ਖੋਲ੍ਹ ਕੇ ਉਸ ਨੂੰ ਅੰਦਰ ਬੁਲਾ ਲਿਆ ਸੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਕਦਮ: ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਰੁਪਏ ਕੀਤੇ ਜਾਰੀ

ਕੁੜੀ ਨੂੰ ਵੇਖ ਨੀਅਤ ਹੋ ਗਈ ਸੀ ਖ਼ਰਾਬ
ਪੁੱਛਗਿੱਛ ਵਿਚ ਖ਼ੁਲਾਸਾ ਕਰਦੇ ਹੋਏ ਮੁਲਜ਼ਮ ਨੇ ਕਿਹਾ ਕਿ ਕੁੜੀ ਉਸ ਦੇ ਘਰ ਵਿਚ ਆਈ ਅਤੇ ਮੇਰ ਛੋਟੀ ਬੇਟੀ ਬਾਰੇ ਪੁੱਛਣ ਲੱਗੀ। ਫਿਰ ਮੁਲਜ਼ਮ ਨੇ ਕੁੜੀ ਨੂੰ ਕਿਹਾ ਕਿ ਉਹ ਘਰ ਵਿਚ ਨਹੀਂ ਹੈ। ਇਸ ਦੇ ਬਾਅਦ ਮੁਲਜ਼ਮ ਹੈੱਪੀ ਦੀ ਨੀਅਤ ਕੁੜੀ ਨੂੰ ਵੇਖ ਕੇ ਖ਼ਰਾਬ ਹੋ ਗਈ ਸੀ। ਉਸ ਨੇ ਉਸ ਨੂੰ ਪਿਆਰ ਨਾਲ ਬੈੱਡਰੂਮ ਵਿਚ ਬੁਲਾਇਆ ਤਾਂ ਉਹ ਆ ਗਈ। ਅੰਦਰ ਆ ਕੇ ਫਿਰ ਤੋਂ ਆਪਣੀ ਸਹੇਲੀ ਬਾਰੇ ਪੁੱਛਣ ਲੱਗੀ। ਦੋਸ਼ੀ ਨੇ ਮੌਕਾ ਵੇਖ ਕੇ ਉਸ ਨੂੰ ਫੜ ਲਿਆ ਅਤੇ ਜਬਰ-ਜ਼ਿਨਾਹ ਵਰਗੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਕੁੜੀ ਨੇ ਡਰ ਕੇ ਛੁੱਟਣਾ ਚਾਹਿਆ ਅਤੇ ਰੌਲਾ ਪਾਉਣ ਲੱਗੀ ਤਾਂ ਮੁਲਜ਼ਮ ਨੇ ਉਸ ਦਾ ਮੂੰਹ ਦਬਾ ਦਿੱਤਾ। ਮੁਲਜ਼ਮ ਨੂੰ ਡਰ ਸੀ ਕਿ ਉਹ ਬਾਹਰ ਚਲੀ ਜਾਂਦੀ ਤਾਂ ਗਲੀ ਵਿਚ ਉਸ ਦੀ ਬਦਨਾਮ ਹੋਣੀ ਸੀ।
ਕੁਝ ਨਹੀਂ ਸੁਝਿਆ ਤਾਂ ਕਰ 'ਤਾ ਕੁੜੀ ਦਾ ਕਤਲ
ਪੁਲਸ ਦੀ ਪੁੱਛਗਿੱਛ ਵਿਚ ਮੁਲਜ਼ਮ ਮੰਨ ਚੁੱਕਾ ਹੈ ਕਿ ਉਸ ਸਮੇਂ ਕੁੜੀ ਦੀ ਹਾਲਤ ਨੂੰ ਵੇਖ ਕੇ ਉਹ ਘਬਰਾ ਗਿਆ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉਹ ਉਸ ਨੂੰ ਹਰ ਹਾਲ ਵਿਚ ਬਾਹਰ ਜਾਣ ਤੋਂ ਰੋਕਣਾ ਚਾਹੁੰਦਾ ਸੀ। ਫਿਰ ਉਸ ਨੇ ਉਸ ਦਾ ਜ਼ੋਰ ਨਾਲ ਗਲਾ ਘੁੱਟ ਦਿੱਤਾ ਅਤੇ ਉਸ ਦਾ ਸਾਹ ਬੰਦ ਹੋ ਗਿਆ। ਇਸ ਦੇ ਬਾਅਦ ਕੁੜੀ ਦੀ ਲਾਸ਼ ਨੂੰ ਬਾਥਰੂਮ ਵਿਚ ਲੁਕਾ ਦਿੱਤਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼
ਰਾਤ ਸਮੇਂ ਲਾਸ਼ ਨੂੰ ਲਾਉਣਾ ਸੀ ਟਿਕਾਉਣੇ
ਮੁਲਜ਼ਮ ਨੇ ਇਹ ਵੀ ਮੰਨਿਆ ਹੈ ਕਿ ਉਹ ਲਾਸ਼ ਨੂੰ ਕਿਤੇ ਬਾਹਰ ਸੁੱਟਣਾ ਚਾਹੁੰਦਾ ਸੀ ਅਤੇ ਇਕ ਦੋਸਤ ਤੋਂ ਕਾਰ ਉਧਾਰ ਲਈ ਸੀ। ਉਸ ਨੇ ਮੰਨਿਆ ਕਿ ਉਸ ਦੀ ਯੋਜਨਾ ਰਾਤ ਨੂੰ ਲਾਸ਼ ਨੂੰ ਕਿਤੇ ਬਾਹਰ ਸੁੱਟਣ ਦੀ ਸੀ। ਫਿਰ ਉਸ ਨੇ ਰਾਤ ਹੋਣ ਦਾ ਇੰਤਜ਼ਾਰ ਕੀਤਾ। ਹਾਲਾਂਕਿ ਲੋਕ ਗੇਟ ਦੇ ਬਾਹਰ ਘੁੰਮ ਰਹੇ ਸਨ ਤਾਂ ਇਸ ਲਈ ਉਸ ਨੂੰ ਮੌਕਾ ਨਹੀਂ ਮਿਲਿਆ। ਲੋਕ ਕੁੜੀ ਦੀ ਭਾਲ ਕਰਦੇ-ਕਰਦੇ ਮੁਲਜ਼ਮ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਲਾਸ਼ ਨੂੰ ਬਾਥਰੂਮ ਵਿਚੋਂ ਬਰਾਮਦ ਕੀਤਾ।
ਇਹ ਵੀ ਪੜ੍ਹੋ: ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ
ਪ੍ਰਾਪਰਟੀ ਮਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਵੱਡੀ ਕਾਰਵਾਈ ਦੇ ਨਾਲ ਹੀ ਕੁਨੈਕਸ਼ਨ ਕੱਟਣ ਦੀ ਤਿਆਰੀ
NEXT STORY