ਜਾਡਲਾ (ਜਸਵਿੰਦਰ ਔਜਲਾ)-ਆਰ. ਸੀ. ਬੀ. ਏ. ਸੰਸਥਾ ਵੱਲੋਂ ਹਨੂਮਾਨਗੜ੍ਹ ਰਾਜਸਥਾਨ ਵਿਖੇ ਪਸ਼ੂ ਮੇਲਾ ਕਰਵਾਇਆ ਗਿਆ। ਮੇਲੇ ਵਿਚ ਦੇਸ਼ ਭਰ ਤੋਂ ਦੁਧਾਰੂ ਗਾਵਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਚਮਨ ਸਿੰਘ ਭਾਨ ਮਜਾਰਾ ਐੱਚ. ਐੱਫ਼. ਗਾਂ ਨੇ 78. 6 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸੰਸਥਾ ਵੱਲੋਂ ਭਾਨ ਮਜਾਰਾ ਨੂੰ ਸੋਨਾਲੀਕਾ ਟਰੈਕਟਰ ਦੇ ਕੇ ਸਨਮਾਨਤ ਕੀਤਾ ਗਿਆ। ਭਾਨ ਮਜਾਰਾ ਦੀ ਦੂਜੀ ਗਾਂ ਨੇ ਦੂਜੇ ਮੁਕਾਬਲੇ ਵਿਚ 69. 5 ਕਿਲੋ ਦੁੱਧ ਦੇ ਕੇ 31000 ਰੁਪਏ ਦਾ ਨਗਦੀ ਇਨਾਮ ਜਿੱਤਿਆ। ਭਾਨ ਮਜਾਰਾ ਨੇ ਦੱਸਿਆ ਕਿ ਇਸੇ ਗਾਂ ਨੇ ਨਸਲ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਵੀ ਨਕਦੀ ਇਨਾਮ ਜਿੱਤਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਜੂਡੀਸ਼ੀਅਲ ਹਿਰਾਸਤ 'ਚ ਭੇਜਿਆ
ਜ਼ਿਕਰਯੋਗ ਹੈ ਕਿ ਭਾਨ ਮਜਾਰਾ ਦੀਆਂ ਪਹਿਲਾਂ ਵੀ ਗਾਵਾਂ ਵੱਲੋਂ ਬਹੁਤ ਸਾਰੇ ਇਨਾਮ ਜਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਮੱਖਣ ਸਿੰਘ ਹੰਸਰੋ, ਪ੍ਰਿਤਪਾਲ ਸਿੰਘ ਭਾਨ ਮਜਾਰਾ, ਗੁਰੀ ਸਿਆਣਾ, ਜਰਨੈਲ ਸਿੰਘ ਬਡਵਾਲ, ਗੁਰਜਿੰਦਰ ਸਿੰਘ ਹੰਸਰੋ, ਗੁਰਪ੍ਰੀਤ ਸਿੰਘ, ਮਨਜੋਤ ਸਿੰਘ ਬਿਲਾਸਪੁਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਬਜ਼ੁਰਗ ਨੂੰ ਰੱਖਿਆ ਡਿਜੀਟਲ ਅਰੈਸਟ! 16 ਦਿਨ ਤੱਕ ਨਹੀਂ ਕੱਟਣ ਦਿੱਤਾ ਫੋਨ, ਪੂਰਾ ਮਾਮਲਾ ਕਰੇਗਾ ਹੈਰਾਨ


ਪੰਜਾਬ ਬਿਜਲੀ ਵਿਭਾਗ ਦਾ ਵੱਡਾ ਕਦਮ! ਆਖ਼ਿਰ ਇਨ੍ਹਾਂ ਲੋਕਾਂ 'ਤੇ ਸ਼ੁਰੂ ਹੋਈ ਕਾਰਵਾਈ
NEXT STORY