ਅੰਮ੍ਰਿਤਸਰ (ਜ. ਬ.)- ਭੰਡਾਰੀ ਪੁਲ ਨੇੜੇ ਰਿਕਸ਼ੇ 'ਤੇ ਜਾ ਰਹੀ ਔਰਤ ਦੇ ਹੱਥੋਂ 2 ਬਾਈਕ ਸਵਾਰਾਂ ਨੇ ਉਸ ਦਾ ਪਰਸ ਖੋਹ ਲਿਆ। ਪਰਸ ਖੋਹਣ ਮੌਕੇ ਔਰਤ ਰਿਕਸ਼ੇ ਤੋਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸਰਬਜੀਤ ਕੌਰ ਨਾਂ ਦੀ ਇਸ ਔਰਤ ਦਾ ਪਰਸ ਜਿਸ ਵਿਚ 2 ਮੋਬਾਇਲ, ਆਧਾਰ/ਵੋਟਰ ਕਾਰਡ, ਰੇਲਵੇ ਟਿਕਟਾਂ ਤੇ 900 ਰੁਪਏ ਨਕਦ ਸਨ, ਖੋਹ ਕੇ ਦੌੜੇ ਅਣਪਛਾਤੇ ਝਪਟਮਾਰਾਂ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਕ ਹੋਰ ਮਾਮਲੇ 'ਚ ਟਰੱਕ ਡਰਾਈਵਰ ਮਦਨ ਲਾਲ ਤੋਂ ਉਸ ਦਾ ਪਰਸ ਜਿਸ ਵਿਚ 700 ਰੁਪਏ ਨਕਦ ਤੇ ਮੋਬਾਇਲ ਫੋਨ ਸੀ, ਖੋਹ ਕੇ ਦੌੜੇ ਮੁਲਜ਼ਮ ਰਿੰਕੂ ਵਾਸੀ ਜਵਾਹਰ ਨਗਰ ਅਤੇ ਗੱਜਣ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਖਿਲਾਫ ਕਾਰਵਾਈ ਕਰਦਿਆਂ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
...ਤੇ ਹੁਣ ਤੇਲਾ ਬਣਿਆ ਕਿਸਾਨਾਂ ਲਈ ਮੁਸੀਬਤ
NEXT STORY