ਕਪੂਰਥਲਾ (ਓਬਰਾਏ)— ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 'ਇੰਦਰਾ ਗਾਂਧੀ ਕਮ ਬੈਕ' ਦੇ ਕਾਂਗਰਸੀ ਪੋਸਟਰਾਂ ਨੂੰ ਲੈ ਕੇ ਕਾਂਗਰਸੀਆਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ 'ਤੇ ਹਜ਼ਾਰਾਂ ਬੇਕਸੂਰਾਂ ਦਾ ਖੂਨ ਇਨ੍ਹਾਂ ਦੇ ਹੱਥਾਂ 'ਤੇ ਲੱਗਾ ਹੈ ਤਾਂ ਲੋਕ ਇਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਾਂਗਰਸ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਵੇਗੀ ਅਤੇ ਉਹ ਕਾਂਗਰਸ ਤੋਂ ਮੁਆਫੀ ਮੰਗਵਾ ਕੇ ਰਹੇਗੀ। ਇਸ ਤੋਂ ਇਲਾਵਾ ਬੀਤੇ ਦਿਨੀਂ ਇਕ ਪਾਦਰੀ ਐਂਥਨੀ ਤੋਂ ਫੜੀ ਗਈ ਰਕਮ 'ਚੋਂ 6 ਕਰੋੜ ਗਾਇਬ ਹੋਣ ਸਬੰਧੀ ਮਜੀਠੀਆ ਨੇ ਕਿਹਾ ਕਿ ਇਹ ਸਾਰਾ ਪੈਸਾ ਕਾਂਗਰਸ ਦੇ ਚੋਣ ਪ੍ਰਚਾਰ 'ਚ ਲੱਗਣਾ ਹੈ। ਦੱਸ ਦੇਈਏ ਕਿ ਮਜੀਠੀਆ ਚੋਣਾਂ ਦੇ ਮੱਦੇਨਜ਼ਰ ਕਪੂਰਥਲਾ 'ਚ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ 'ਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਵੀ 'ਆਪ' ਅਤੇ ਦੂਜੀਆਂ ਵਿਰੋਧੀ ਪਾਰਟੀਆਂ ਕਾਂਗਰਸ ਦੀਆਂ ਬੀ-ਟੀਮਾਂ ਬਣ ਕੇ ਚੋਣਾਂ ਲੜੀਆਂ ਸਨ ਅਤੇ ਹੁਣ ਲੋਕ ਸਭਾ ਚੋਣਾਂ 'ਚ ਵੀ ਅਕਾਲੀ ਦਲ-ਭਾਜਪਾ ਖਿਲਾਫ ਹੀ ਬਾਕੀ ਪਾਰਟੀਆਂ ਵੱਲੋਂ ਲੜਿਆ ਜਾ ਰਿਹਾ ਹੈ। ਸਾਰਿਆਂ ਦਾ ਜ਼ੋਰ ਸਿਰਫ ਅਕਾਲੀ ਦਲ-ਭਾਜਪਾ ਨੂੰ ਹਰਾਉਣ 'ਚ ਲੱਗਾ ਹੈ।
ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ, 372 ਦਿਨਾਂ ਦਾ ਬਣਾਇਆ ਸਾਲ
NEXT STORY