ਬਠਿੰਡਾ (ਮਿੱਤਲ) : ਮਾਨਸਾ ਜ਼ਿਲੇ 'ਚ ਹਰ ਮਹੀਨਾ 31 ਦਿਨਾਂ ਦਾ ਹੋਵੇਗਾ ਅਤੇ ਸਾਲ ਦੇ ਦਿਨ 365 ਦੀ ਥਾਂ 372 ਹੋਣਗੇ। ਇਹ ਖੁਲਾਸਾ ਜ਼ਿਲੇ ਦੇ ਹਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਫਤਰ 'ਚ ਲੱਗੇ ਉਸ ਕੈਲੰਡਰ ਤੋਂ ਹੋ ਰਿਹਾ ਹੈ ਜੋ ਜ਼ਿਲਾ ਸਿੱਖਿਆ ਅਫਸਰ ਰਜਿੰਦਰ ਕੌਰ ਵਲੋਂ ਆਈ. ਈ. ਡੀ. ਕੰਪੋਨੈਂਟ ਸਮੱਗਰ ਸਿੱਖਿਆ ਅਭਿਆਨ ਤਹਿਤ ਹਾਲ ਹੀ 'ਚ ਸਕੂਲਾਂ 'ਚ ਭੇਜਿਆ ਗਿਆ ਹੈ। ਇਸ ਕੈਲੰਡਰ 'ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ, ਡੀ. ਈ. ਓ. (ਐਲੀ. ਸਿੱਖਿਆ). ਉਪ ਡੀ. ਈ. ਓ. (ਐਲੀ. ਸਿੱਖਿਆ) ਅਤੇ ਜ਼ਿਲੇ ਦੀਆਂ ਵੱਖ-ਵੱਖ ਸਰਗਰਮੀਆਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ।
ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਨੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਪੰਜਾਬ ਨੂੰ ਲਿਖੇ ਪੱਤਰਾਂ 'ਚ ਮੰਗ ਕੀਤੀ ਹੈ ਕਿ ਸਾਲ ਦੇ ਚੌਥੇ ਮਹੀਨੇ 'ਚ ਲੋਕ ਸਭਾ ਚੋਣਾਂ ਦੌਰਾਨ ਕਾਹਲੀ 'ਚ ਸਕੂਲਾਂ 'ਚ ਭੇਜੇ ਗਏ ਇਨ੍ਹਾਂ ਕੈਲੰਡਰਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਇਸ ਕੈਲੰਡਰ 'ਚ ਵੱਡੇ ਪੱਧਰ 'ਤੇ ਕੀਤੀਆਂ ਗਲਤੀਆਂ ਕਰ ਕੇ ਹਜ਼ਾਰਾਂ ਰੁਪਏ ਬਰਬਾਦ ਕਰਨ ਅਤੇ ਸਿੱਖਿਆ ਵਿਭਾਗ ਦੀ ਬਦਨਾਮੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਸ਼ਬਦਾਂ ਦੀ ਮਰਿਆਦਾ ਭੁੱਲੇ ਚੰਦੂਮਾਜਰਾ, ਕੈਪਟਨ 'ਤੇ ਦਿੱਤਾ ਵਿਵਾਦਤ ਬਿਆਨ
NEXT STORY