ਚੰਡੀਗੜ੍ਹ : ਅਕਸਰ ਸਿਆਸੀ ਰੂਪ 'ਚ ਦੇਖੇ ਜਾਣ ਵਾਲੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਇਕ ਵੱਖਰੀ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੇ ਬੱਚਿਆਂ ਨੂੰ ਸਾਈਕਲ 'ਤੇ ਸਕੂਲ ਛੱਡਣ ਜਾਂਦੇ ਦਿਖਾਈ ਦੇ ਰਹੀ ਹੈ। ਮਜੀਠੀਆ ਨੇ ਆਪਣੀ ਇਸ ਤਸਵੀਰ ਨੂੰ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਲਿਖਿਆ ਹੈ ਕਿ ਬੱਚਿਆਂ ਨੂੰ ਸਾਈਕਲ 'ਤੇ ਸਕੂਲ ਛੱਡ ਕੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ।
ਉਨ੍ਹਾਂ ਲਿਖਿਆ ਕਿ ਚੰਡੀਗੜ੍ਹ ਦੇ ਹਰਿਆਲੀ ਭਰੇ ਆਲੇ-ਦੁਆਲੇ ਅਤੇ ਸਲੀਕੇ ਨਾਲ ਬਣਾਈਆਂ ਸਾਈਕਲ ਪਗਡੰਡੀਆਂ 'ਤੇ ਸਾਈਕਲ ਚਲਾਉਣ ਦਾ ਮਜ਼ਾ ਹੀ ਕੁਝ ਹੋਰ ਹੈ। ਉਨ੍ਹਾਂ ਲਿਖਿਆ ਕਿ ਇਹ ਇਕ ਵਧੀਆ ਤਜ਼ੁਰਬਾ ਸੀ ਅਤੇ ਕਾਰ ਤੋਂ ਕੀਤਾ ਗੁਰੇਜ਼ ਵਾਤਾਵਰਣ ਦੀ ਸ਼ੁੱਧਤਾ ਅਤੇ ਸਿਹਤ ਦੋਹਾਂ ਲਈ ਚੰਗਾ ਹੈ। ਮਜੀਠੀਆ ਨੇ ਲਿਖਿਆ ਕਿ ਧਰਤੀ, ਵਾਤਾਵਰਣ ਅਤੇ ਸਿਹਤ ਦੀ ਸੰਭਾਲ, ਸਵੱਛਤਾ ਲਈ ਅਜਿਹੇ ਕਦਮ ਸਾਨੂੰ ਸਭ ਨੂੰ ਚੁੱਕਣੇ ਚਾਹੀਦੇ ਹਨ ਅਤੇ ਜਿੰਨਾ ਹੋ ਸਕੇ, ਕੰਮ ਅਤੇ ਸਕੂਲ ਜਾਣ ਲਈ ਕਾਰਾਂ ਦੀ ਥਾਂ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੀ ਇਸ ਪੋਸਟ ਰਾਹੀਂ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰੋਜ਼ਾਨਾ ਦੇ ਕੰਮਾਂ 'ਚ ਵੱਧ ਤੋਂ ਵੱਧ ਸਾਈਕਲ ਦੀ ਵਰਤੋਂ ਕਰਨ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਰੋਜ਼ਾਨਾਂ 10 ਘੰਟੇ ਜਾਪ ਕਰਦੀ ਹੈ ਪੇਂਟਰ ਲਵਲੀਨ, ਜਾਣੋ ਇਸ ਸ਼ਰਧਾ ਦੀ ਖਾਸ ਵਜ੍ਹਾ
NEXT STORY