Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 05, 2026

    2:03:14 PM

  • new orders in the sri harmandir sahib

    ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੂੰ ਲੈ ਕੇ...

  • green card holders in america sba loan will not be available

    ਅਮਰੀਕਾ 'ਚ Green Card ਧਾਰਕਾਂ ਲਈ ਵਧੀਆਂ...

  • majithia said something big about punjab dgp

    'ਜੇ ਮੇਰਾ ENCOUNTER ਹੋਇਆ ਤਾਂ...' ਮਜੀਠੀਆ ਨੇ...

  • dubai return boy in punjab

    ਵਿਆਹ ਕਰਵਾਉਣ ਲਈ ਵਿਦੇਸ਼ ਤੋਂ ਪੰਜਾਬ ਆਇਆ ਸੀ ਮੁੰਡਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Moga
  • ਬਿਲਾਸਪੁਰ ਕਤਲ ਕਾਂਡ ਵਿਚ ਪੁਲਸ ਦੀ ਵੱਡੀ ਕਾਰਵਾਈ, ਸਰਪੰਚ ਸਣੇ 16 ਨਾਮਜ਼ਦ

PUNJAB News Punjabi(ਪੰਜਾਬ)

ਬਿਲਾਸਪੁਰ ਕਤਲ ਕਾਂਡ ਵਿਚ ਪੁਲਸ ਦੀ ਵੱਡੀ ਕਾਰਵਾਈ, ਸਰਪੰਚ ਸਣੇ 16 ਨਾਮਜ਼ਦ

  • Edited By Gurminder Singh,
  • Updated: 30 May, 2025 01:51 PM
Moga
bilaspur murder  police  youth
  • Share
    • Facebook
    • Tumblr
    • Linkedin
    • Twitter
  • Comment

ਨਿਹਾਲ ਸਿੰਘ ਵਾਲਾ (ਬਾਵਾ) : ਪਿੰਡ ਬਿਲਾਸਪੁਰ ਵਿਖੇ ਹੋਏ ਇਕ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਪਿੰਡ ਦੇ ਮੌਜੂਦਾ ਸਰਪੰਚ ਸਮੇਤ 16 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਅਮਨਦੀਪ ਸਿੰਘ ਅਮਨਾ ਦੇ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਮ੍ਰਿਤਕ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ। ਘਟਨਾਂ ਪੁਲਸ ਚੌਕੀ ਬਿਲਾਸਪੁਰ ਦੇ ਨਜ਼ਦੀਕ ਵਾਪਰਨ ਨਾਲ ਪੁਲਸ ਦੀ ਕਾਰਜਸ਼ੈਲੀ ’ਤੇ ਵੀ ਸੁਆਲ ਉੱਠੇ ਹਨ। ਘਟਨਾਂ ਤੋਂ ਬਾਅਦ ਸ਼ੂਟਰ ਆਪਣਾ ਰਿਵਾਲਵਰ ਅਤੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਪੁਲਸ ਨੇ ਬਰਾਮਦ ਕਰ ਲਿਆ। ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਇਲਾਜ ਕਰਵਾ ਰਹੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਉਰਫ ਗੀਤਾ ਪੁੱਤਰ ਕਰਮ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡਾ ਝਟਕਾ, ਖੜ੍ਹੀ ਹੋਈ ਨਵੀਂ ਮੁਸੀਬਤ

ਗੁਰਮੀਤ ਸਿੰਘ ਉਰਫ ਗੀਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਪਿਛਲੇ ਸਾਲ 2024 ਵਿਚ ਪੰਚਾਇਤੀ ਚੋਣਾਂ ਦੌਰਾਨ ਉਹ ਮੌਜੂਦਾ ਸਰਪੰਚ ਬੂਟਾ ਸਿੰਘ ਪੁੱਤਰ ਸੁਖਦੇਵ ਸਿੰਘ ਖਿਲਾਫ ਚੋਣ ਲੜਿਆ ਸੀ। ਇਸ ਚੋਣ ਵਿਚ ਬੂਟਾ ਸਿੰਘ ਪੰਚਾਇਤ ਇਲੈਕਸ਼ਨ ਜਿੱਤ ਗਿਆ ਸੀ ਅਤੇ ਮੈਂ ਹਾਰ ਗਿਆ ਸੀ ਪਰ ਬੂਟਾ ਸਿੰਘ ਦੀ ਪਾਰਟੀ ਦੇ ਹਮਾਇਤੀ ਸਾਡੇ ਨਾਲ ਉਸ ਸਮੇਂ ਤੋਂ ਹੀ ਰੰਜਿਸ਼ ਰੱਖਦੇ ਸਨ। ਉਸ ਤੋਂ ਬਾਅਦ ਸੁਖਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਸੁਖਦੇਵ ਸਿੰਘ, ਜਗਦੇਵ ਸਿੰਘ ਉਰਫ ਜੱਗਾ ਪੁੱਤਰ ਮੱਘਰ ਸਿੰਘ, ਬੂਟਾ ਸਿੰਘ ਸਰਪੰਚ ਪੁੱਤਰ ਸੁਖਦੇਵ ਸਿੰਘ, ਰਾਮਜੋਤ ਸਿੰਘ ਪੁੱਤਰ ਬੂਟਾ ਸਿੰਘ ਸਰਪੰਚ, ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਨਿਰਮਲ ਸਿੰਘ ਸਾਰੇ ਵਾਸੀ ਬਿਲਾਸਪੁਰ ਵੱਲੋਂ ਮੇਰੇ ਅਤੇ ਮੇਰੇ ਪਰਿਵਾਰ ਖਿਲਾਫ ਇਕ ਵੀਡੀਓ ਵਾਇਰਲ ਕੀਤੀ ਗਈ ਸੀ, ਜਿਸ ਤੋਂ ਬਾਅਦ ਅਸੀਂ ਇਨ੍ਹਾਂ ਖਿਲਾਫ ਦਰਖਾਸਤਾਂ ਦੇ ਕੇ ਮੁਕੱਦਮਾ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ, ਇਨ੍ਹਾਂ ਵੱਡੇ ਆਗੂਆਂ 'ਤੇ ਕਾਰਵਾਈ ਦੀ ਤਿਆਰੀ

ਆਪਣੇ ਬਿਆਨਾਂ ਵਿਚ ਉਸ ਨੇ ਦੱਸਿਆ ਕਿ ਮੈਂ ਅਤੇ ਮੇਰੇ ਸਾਥੀ ਅਮਨਦੀਪ ਸਿੰਘ ਅਮਨਾ ਪੁੱਤਰ ਦਰਬਾਰਾ ਸਿੰਘ, ਕੁਲਵੰਤ ਸਿੰਘ ਲਾਡੀ ਪੁੱਤਰ ਸਾਧੂ ਸਿੰਘ, ਵਾਸੀ ਬਿਲਾਸਪੁਰ ਆਪਣੇ ਕੰਮ ਲਈ ਬੱਸ ਅੱਡੇ ਦੇ ਨੇੜੇ ਖੜੇ ਸੀ ਤਾਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ’ਤੇ ਸਵਾਰ ਹੋ ਕੇ ਸਾਡੇ ਵੱਲ ਆਏ ਜਿਨ੍ਹਾਂ ਨੂੰ ਮੈਂ ਸਾਹਮਣੇ ਆਉਣ ’ਤੇ ਪਹਿਚਾਣ ਸਕਦਾ ਹਾਂ। ਦੋਵੇਂ ਨੌਜਵਾਨਾਂ ਪਾਸ ਪਿਸਟਲ ਸਨ, ਜਿਨ੍ਹਾਂ ਸਾਨੂੰ ਦੇਖ ਕੇ ਸਾਡੇ ਵੱਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਅਮਨਦੀਪ ਸਿੰਘ ਉਰਫ ਅਮਨਾ ਨੇ ਮੇਰੇ ਦੇਖਦੇ ਹੀ ਮੇਰੇ ਸਾਥੀ ਅਮਨਦੀਪ ਸਿੰਘ ਉਰਫ ਅਮਨਾਂ ਦੇ ਸਿੱਧੇ ਫਾਇਰ ਮਾਰੇ, ਮੈਂ ਆਪਣੇ ਬਚਾਅ ਲਈ ਆਪਣੇ ਲਾਇਸੈਂਸੀ ਪਿਸਟਲ ਨਾਲ ਫਾਇਰ ਕੀਤੇ ਫਿਰ ਦੋਵੇਂ ਨੌਜਵਾਨਾਂ ਨੇ ਆਪਣੇ ਹਥਿਆਰ ਨਾਲ ਮੇਰੇ ਵੱਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਜੋ ਮੇਰੇ ਖੱਬੇ ਹੱਥ ਅਤੇ ਪੱਟ ’ਤੇ ਲੱਗੇ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ ਹੋਈ ਮੌਕ ਡਰਿੱਲ, ਪੁਲਸ ਨੇ ਸਾਂਭੇ ਮੋਰਚੇ

ਫਿਰ ਅਸੀਂ ਰੌਲਾ ਪਾਇਆ ਤਾਂ ਇਹ ਦੋਵੇਂ ਨੌਜਵਾਨ ਆਪਣੇ ਮੋਟਰਸਾਈਕਲ ਅਤੇ ਹਥਿਆਰ ਸਮੇਤ ਭੱਜਦੇ ਸਮੇਂ ਆਪਣਾ ਪਿਸਟਲ ਥੱਲੇ ਸੁੱਟ ਗਏ ਅਤੇ ਕੁਝ ਦੂਰ ਆਪਣਾ ਮੋਟਰਸਾਈਕਲ ਵੀ ਛੱਡ ਕੇ ਫਰਾਰ ਹੋ ਗਏ। ਮੇਰੇ ਸਾਥੀ ਕੁਲਵੰਤ ਸਿੰਘ ਉਰਫ ਲਾਡੀ ਨੇ ਐਬੂਲੈਂਸ ਦਾ ਇੰਤਜ਼ਾਮ ਕਰਕੇ ਸਾਨੂੰ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ, ਜਿੱਥੇ ਅਮਨਦੀਪ ਸਿੰਘ ਅਮਨਾਂ ਨੂੰ ਡਾਕਟਰਾਂ ਨੇ ਇਲਾਜ ਲਈ ਮੈਡੀਸਿਟੀ ਰੱਖ ਲਿਆ ਅਤੇ ਮੈਂਨੂੰ ਡੀ. ਅੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਮੈਨੂੰ ਪਤਾ ਲੱਗਾ ਕਿ ਅਮਨਦੀਪ ਸਿੰਘ ਅਮਨਾ ਦੀ ਮੌਤ ਹੋ ਗਈ ਹੈ। ਆਪਣੇ ਬਿਆਨਾਂ ਵਿਚ ਗੁਰਮੀਤ ਸਿੰਘ ਉਰਫ ਗੀਤਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਉਰਫ ਘੁੱਗੀ ਪੁੱਤਰ ਬਲਜੀਤ ਸਿੰਘ, ਬੂਟਾ ਸਿੰਘ ਸਰਪੰਚ ਪੁੱਤਰ ਸੁਖਦੇਵ ਸਿੰਘ, ਰਾਮਜੋਤ ਪੁੱਤਰ ਬੂਟਾ ਸਿੰਘ, ਬੂਟਾ ਸਿੰਘ ਪ੍ਰਧਾਨ ਸ਼ੇਰੇ ਪੰਜਾਬ ਪੁੱਤਰ ਗੁਰਮੇਲ ਸਿੰਘ, ਬੂਟਾ ਸਿੰਘ ਦੀ ਮਾਤਾ ਹਰਜਿੰਦਰ ਕੌਰ, ਮਨਜੀਤ ਸਿੰਘ ਪੁੱਤਰ ਤਰਲੋਚਨ ਸਿੰਘ, ਅਮਨਦੀਪ ਸਿੰਘ ਉਰਫ ਗੀਤਕਾਰ ਪੁੱਤਰ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਨਿੰਮੋ, ਸੁਖਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਸੁਖਦੇਵ ਸਿੰਘ, ਮਨਦੀਪ ਸਿੰਘ ਉਰਫ ਮਾਨੂੰ ਪੰਚ ਪੁੱਤਰ ਪ੍ਰੀਤਮ ਸਿੰਘ, ਜਗਦੇਵ ਸਿੰਘ ਪੁੱਤਰ ਮੱਘਰ ਸਿੰਘ, ਪਿੰਦਰ ਸਿੰਘ ਪੁੱਤਰ ਜਗਦੇਵ ਸਿੰਘ, ਤਰਲੋਚਨ ਸਿੰਘ ਪੁੱਤਰ ਹਰਮੇਲ ਸਿੰਘ ਸਾਰੇ ਵਾਸੀ ਬਿਲਾਸਪੁਰ ਨੇ ਸਾਜ਼ਿਸ਼ ਤਹਿਤ ਸਾਡੇ ਉੱਪਰ ਅਣਪਛਾਤੇ ਨੌਜਵਾਨ ਭੇਜ ਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਵਾਇਆ ਹੈ, ਜਿਸ ਨਾਲ ਮੇਰੇ ਸਾਥੀ ਅਮਨਦੀਪ ਸਿੰਘ ਉਰਫ ਅਮਨਾ ਦੀ ਮੌਤ ਹੋ ਗਈ ਹੈ ਅਤੇ ਮੈਂ ਗੰਭੀਰ ਰੂਪ ਵਿਚ ਜ਼ਖਮੀ ਹਾਂ।

ਇਹ ਵੀ ਪੜ੍ਹੋ : ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਹੁਣ ਫਿਰੋਜ਼ਪੁਰ ਵਿਚ...

ਜ਼ਿਕਰਯੋਗ ਹੈ ਕਿ ਪਿੰਡ ਬਿਲਾਸਪੁਰ ਵਿਖੇ ਦੋ ਧੜਿਆਂ ਵਿਚਕਾਰ ਸੋਸ਼ਲ ਮੀਡੀਆਂ ’ਤੇ ਇਕ ਦੂਸਰੇ ਖਿਲਾਫ ਅਸੱਭਿਅਕ ਪੋਸਟਾਂ ਪਾਈਆਂ ਜਾ ਰਹੀਆਂ ਸਨ, ਜਿਸ ਕਾਰਨ ਪਿੰਡ ਦੀ ਸਥਿਤੀ ਵਿਸਫੋਟਕ ਬਣੀ ਹੋਈ ਸੀ ਪਰ ਪੁਲਸ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਘਟਨਾ ਪੁਲਸ ਚੌਕੀ ਦੇ ਨਜ਼ਦੀਕ ਵਾਪਰਨ ਨੂੰ ਲੈ ਕੇ ਵੀ ਲੋਕਾਂ ਨੇ ਪੁਲਸ ਦੇ ਗੰਭੀਰ ਸੁਆਲ ਚੁੱਕੇ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਅਤੇ ਥਾਣਾ ਮੁਖੀ ਪੂਰਨ ਸਿੰਘ ਨੇ ਦੱਸਿਆ ਕਿ ਇਸ ਘਟਨਾਂ ਨੂੰ ਲੈ ਕੇ ਕੁਝ ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਕੇ ਘਟਨਾਂ ਵਿਚ ਸ਼ਾਮਲ ਸ਼ੂਟਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਸ ਟੀਮਾਂ ਬਣਾਈਆਂ ਗਈਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

  • Bilaspur murder
  • police
  • youth
  • ਬਿਲਾਸਪੁਰ ਕਤਲ
  • ਪੁਲਸ
  • ਨੌਜਵਾਨ

ਮਾਪਿਆਂ ਨਾਲ ਗੱਲ ਕਰਨ ਤੋਂ 15 ਮਿੰਟ ਬਾਅਦ ਪ੍ਰਾਪਰਟੀ ਡੀਲਰ ਨੇ ਲਿਆ ਫਾਹਾ

NEXT STORY

Stories You May Like

  • congress  former woman sarpanch  murder
    ਵੱਡੀ ਖ਼ਬਰ : ਕਾਂਗਰਸ ਨਾਲ ਸਬੰਧਤ ਸਾਬਕਾ ਮਹਿਲਾ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ
  • three arrested in thane city for murder
    ਪੁਲਸ ਦੀ ਵੱਡੀ ਕਾਰਵਾਈ ! ਠਾਣੇ ਸ਼ਹਿਰ 'ਚ ਕਤਲ ਦੇ ਦੋਸ਼ 'ਚ ਤਿੰਨ ਗ੍ਰਿਫ਼ਤਾਰ
  • 16 wheeler trailer collides with high tension wires
    ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਇਆ 16 ਟਾਇਰੀ ਟਰਾਲਾ, ਡਰਾਈਵਰ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ
  • major action by police in case of sacrilege of gutka sahib 3 accused arrested
    ਮਹਿਲ ਕਲਾਂ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਮੁਲਜ਼ਮ ਗ੍ਰਿਫ਼ਤਾਰ
  • ceasefire violated in gaza
    ਟੁੱਟ ਗਿਆ ਸੀਜ਼ਫਾਇਰ ! 3 ਪੱਤਰਕਾਰਾਂ ਸਣੇ 11 ਲੋਕਾਂ ਦੀ ਮੌਤ, ਗਾਜ਼ਾ 'ਚ ਇਜ਼ਰਾਈਲ ਦੀ ਵੱਡੀ ਕਾਰਵਾਈ
  • nia s big action raids in 3 districts of majha
    NIA ਦੀ ਵੱਡੀ ਕਾਰਵਾਈ, ਮਾਝੇ ਦੇ 3 ਜ਼ਿਲ੍ਹਿਆਂ 'ਚ ਛਾਪੇਮਾਰੀ, ਜਾਣੋ ਕੀ ਹੈ ਪੂਰਾ ਮਾਮਲਾ
  • major police action  3 boys arrested with weapons
    ਗਣਤੰਤਰ ਦਿਵਸ ਤੋਂ ਪਹਿਲਾਂ ਪੁਲਸ ਦੀ ਵੱਡੀ ਕਾਰਵਾਈ, 3 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ
  • big police action  smuggler arrested with 23 narcotic injections
    ਪੁਲਸ ਦੀ ਵੱਡੀ ਕਾਰਵਾਈ ! 23 ਨਸ਼ੀਲੇ ਟੀਕਿਆਂ ਸਮੇਤ ਤਸਕਰ ਗ੍ਰਿਫ਼ਤਾਰ, ਨਸ਼ਾ ਤਸਕਰਾਂ ਦੇ ਨਾਮ ਆਏ ਸਾਹਮਣੇ
  • sukhpal singh khaira statement
    ਖਹਿਰਾ ਨੇ ਘੇਰੀ ਕੇਂਦਰ ਸਰਕਾਰ, ਹਥਿਆਰਬੰਦ ਸੈਨਾਵਾਂ ਦੀ ਭਲਾਈ ਨੂੰ ਲੈ ਕੇ ਦਿੱਤਾ...
  • important news for those registering in punjab
    ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਖੜ੍ਹੀ ਹੋਈ ਵੱਡੀ ਮੁਸੀਬਤ
  • heartbreaking incident in jalandhar
    ਜਲੰਧਰ : ਹੈਵਾਨ ਬਣਿਆ ਪਿਓ ! ਭੁੱਖ ਨਾਲ ਤੜਫ਼ਦੀ ਧੀ ਨੂੰ ਬੇਰਹਿਮੀ ਨਾਲ ਉਤਾਰਿਆ...
  • illegal liquor factory busted in jalandhar
    ਜਲੰਧਰ 'ਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ਼, 10,000 ਲੀਟਰ...
  • family attacked for opposing drug trade
    ਨਸ਼ੇ ਦੇ ਕਾਰੋਬਾਰ ਦਾ ਵਿਰੋਧ ਕਰਨ 'ਤੇ ਪਰਿਵਾਰ 'ਤੇ ਕੀਤਾ ਹਮਲਾ, ਭੰਨ ਦਿੱਤੀਆਂ...
  • ravneet bittu betrayed the entire punjab
    ਰਵਨੀਤ ਬਿੱਟੂ ਨੇ ਨਾ ਸਿਰਫ਼ ਕਾਂਗਰਸ ਪਾਰਟੀ ਨਾਲ ਸਗੋਂ ਹਰ ਪੰਜਾਬੀ ਨਾਲ ਕੀਤਾ ਧੋਖਾ...
  • latest on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ! ਪੜ੍ਹੋ 7 ਤੇ 8 ਤਰੀਖ ਦੀ ਵੱਡੀ...
  • majithia on jag bani
    ਸਰਕਾਰ ਵੱਲੋਂ 'ਜਗ ਬਾਣੀ' ਨਾਲ ਧੱਕਾ ਪ੍ਰੈੱਸ ਦੀ ਆਜ਼ਾਦੀ ’ਤੇ ਸਿੱਧਾ ਹਮਲਾ: ਮਜੀਠੀਆ
Trending
Ek Nazar
mrinal thakur flaunt her baby bump

ਹੈਂ..., ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋ ਗਈ ਮ੍ਰਿਣਾਲ ਠਾਕੁਰ ! ਫਲਾਂਟ ਕੀਤਾ...

gold price prediction

Gold ਦੀ ਕੀਮਤ Up ਜਾਵੇਗੀ ਜਾਂ Down! ਜਾਣੋਂ ਕੀ ਕਹਿੰਦੇ ਨੇ ਮਾਹਰ

china door

ਚਾਈਨਾ ਡੋਰ ਨਾਲ ਹੋਈ ਮੌਤ! ਦਰਜ ਹੋਵੇਗਾ ਕਤਲ ਦਾ ਪਰਚਾ, ਸਖ਼ਤ ਹੋਈ UP ਸਰਕਾਰ

has shamita shetty found new love  rumours are circulating

47 ਸਾਲਾ ਸ਼ਮਿਤਾ ਸ਼ੈੱਟੀ ਦੀ ਜ਼ਿੰਦਗੀ 'ਚ 'ਨਵੇਂ ਮੁੰਡੇ' ਦੀ ਐਂਟਰੀ! ਜਾਣੋ...

student cuts female teacher lips

ਇਕਤਰਫ਼ਾ ਪਿਆਰ 'ਚ ਹੈਵਾਨੀਅਤ: ਵਿਦਿਆਰਥੀ ਨੇ ਅਧਿਆਪਕਾ ਨਾਲ ਜੋ ਕੀਤਾ ਸੁਣ ਕੰਬ...

mobile  recharge  cheap plan

Users ਦੀਆਂ ਲੱਗੀਆਂ ਮੌਜਾਂ ! ਆ ਗਿਆ 365 ਦਿਨ ਦੀ ਵੈਲਡਿਟੀ ਵਾਲਾ ਧਾਕੜ ਤੇ ਬੇਹੱਦ...

famous actress oops moment

ਅਚਾਨਕ ਧੋਖਾ ਦੇ ਗਈ ਮਸ਼ਹੂਰ ਅਦਾਕਾਰਾ ਦੀ ਡਰੈੱਸ, ਕੈਮਰੇ 'ਚ ਕੈਦ ਹੋ ਗਿਆ ਸਭ ਕੁੱਝ

punjab power cut tomorrow

8 ਘੰਟੇ ਬੰਦ ਰਹੇਗੀ ਬਿਜਲੀ, Punjab ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...

whatsapp traffic challan deducted account

ਤੁਹਾਡੇ ਚਾਲਾਨ ਦੇ 1000 ਰੁਪਏ ਬਕਾਇਆ...! ਤੇ ਫੇਰ ਕੱਟੇ ਗਏ 4 ਲੱਖ, ਨਾ ਕਰਿਓ...

indian railways cancelled train list till may june

ਯਾਤਰੀ ਕਿਰਪਾ ਕਰ ਕੇ ਧਿਆਨ ਦੇਣ! ਮਈ-ਜੂਨ 'ਚ ਕਈ ਟ੍ਰੇਨਾਂ ਰੱਦ, ਸਫ਼ਰ ਤੋਂ...

navjot singh sidhu

'ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ...!' ਨਵਜੋਤ ਸਿੱਧੂ ਨੇ ਸਟੇਜ ਤੋਂ ਆਖ 'ਤੀ...

popular music director s p venkatesh dies

ਸੁਰਾਂ ਦਾ ਸਫ਼ਰ ਹੋਇਆ ਖ਼ਤਮ! ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ

spain moves to ban social media access for children under 16

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੇਗੀ ਪਾਬੰਦੀ, ਹੁਣ...

the genie took my son       father files fir with police

'ਜਿੰਨ ਨੇ ਚੁੱਕ ਲਿਆ ਮੇਰਾ ਮੁੰਡਾ..!' ਪਿਓ ਨੇ ਪੁਲਸ ਕੋਲ ਕਰਾ'ਤੀ FIR

toffee mouth blast girl cracked jaw

ਟੌਫੀ ਸਮਝ ਮੂੰਹ 'ਚ ਪਾਇਆ ਪਟਾਕਾ, ਹੋਇਆ ਜ਼ੋਰਦਾਰ ਧਮਾਕਾ: ਕੁੜੀ ਦਾ ਫਟਿਆ ਜਬਾੜਾ

boycott pakistan

T20 ਵਿਸ਼ਵ ਕੱਪ : ICC ਨੇ ਪਾਕਿਸਤਾਨ ਨੂੰ ਸੁਣਾ'ਤਾ 'ਫਾਈਨਲ ਅਲਟੀਮੇਟਮ'!

big change in test cricket

ਟੈਸਟ ਕ੍ਰਿਕਟ ਦੇ ਨਿਯਮਾਂ 'ਚ ਹੋਇਆ ਇਤਿਹਾਸਕ ਬਦਲਾਅ

t20 world cup drama ind vs pak

'ਤੁਹਾਡੀ ਇਕ ਪੀੜ੍ਹੀ ਬਰਬਾਦ ਹੋ ਜਾਵੇਗੀ', T20 ਵਰਲਡ ਕੱਪ ਨੂੰ ਲੈ ਕੇ ਪਾਕਿ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • punjab and haryana highcourt big decision
      ਸਹਿਮਤੀ ਨਾਲ ਸਬੰਧ ਬਣਾਉਣ ਤੋਂ ਬਾਅਦ ਰਿਸ਼ਤਾ ਟੁੱਟਣਾ ਬਲਾਤਕਾਰ ਨਹੀਂ : ਹਾਈਕੋਰਟ
    • rahul gandhi alone is enough to destroy congress ashwani sharma
      ਕਾਂਗਰਸ ਨੂੰ ਖ਼ਤਮ ਕਰਨ ਲਈ ਇਕੱਲਾ ਰਾਹੁਲ ਗਾਂਧੀ ਹੀ ਕਾਫ਼ੀ : ਅਸ਼ਵਨੀ ਸ਼ਰਮਾ
    • pension  high court  job
      ਪੈਨਸ਼ਨ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ
    • illegal liquor factory busted in jalandhar
      ਜਲੰਧਰ 'ਚ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ਼, 10,000 ਲੀਟਰ...
    • family attacked for opposing drug trade
      ਨਸ਼ੇ ਦੇ ਕਾਰੋਬਾਰ ਦਾ ਵਿਰੋਧ ਕਰਨ 'ਤੇ ਪਰਿਵਾਰ 'ਤੇ ਕੀਤਾ ਹਮਲਾ, ਭੰਨ ਦਿੱਤੀਆਂ...
    • ashwani sharma on aap
      ਮੋਦੀ ਨੇ ਗ਼ਰੀਬਾਂ ਨੂੰ ਹੱਕ ਦਿੱਤਾ, ਪੰਜਾਬ ਸਰਕਾਰ ਨੇ ਉਨ੍ਹਾਂ ਦਾ ਚੁੱਲ੍ਹਾ ਕੀਤਾ...
    • ravneet bittu betrayed the entire punjab
      ਰਵਨੀਤ ਬਿੱਟੂ ਨੇ ਨਾ ਸਿਰਫ਼ ਕਾਂਗਰਸ ਪਾਰਟੀ ਨਾਲ ਸਗੋਂ ਹਰ ਪੰਜਾਬੀ ਨਾਲ ਕੀਤਾ ਧੋਖਾ...
    • electricity consumers of punjab should be on alert
      ਪੰਜਾਬ ਦੇ ਬਿਜਲੀ ਖ਼ਪਤਕਾਰ ਹੋ ਜਾਣ ALERT, ਪੂਰੇ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ...
    • government school  principal  notice
      ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਜਾਰੀ ਹੋ ਗਿਆ ਨੋਟਿਸ, ਹੈਰਾਨ ਕਰਨ...
    • minister sanjeev arora exposed other ministers
      ‘ਆਪ’ ਪੰਜਾਬ ’ਚ ਵੱਡਾ ਵਿਵਾਦ! ਮੰਤਰੀ ਅਰੋੜਾ ਨੇ ਹੀ ਖੋਲ੍ਹ ਦਿੱਤੀ ਆਪਣੇ ਮੰਤਰੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +