ਇਟਲੀ (ਦਲਵੀਰ ਸਿੰਘ ਕੈਂਥ) : ਅੱਜ ਅਸੀਂ ਉਸ ਵਿਸ਼ੇਸ਼ ਖ਼ਬਰ ਦਾ ਜ਼ਿਕਰ ਕਰਨ ਜਾ ਰਹੇ ਹਾਂ ਜਿਹੜੀ ਸਿਰਫ਼ ਖਬ਼ਰ ਨਹੀਂ, ਸਗੋਂ ਇਟਲੀ ਦੇ ਕਰੋੜਾਂ ਲੋਕਾਂ ਦਾ ਪੁਲਸ ਪ੍ਰਸ਼ਾਸ਼ਨ ਦੇ ਕੰਮਾਂ ਪ੍ਰਤੀ ਗਹਿਰਾ ਤੇ ਅਟੁੱਟ ਵਿਸ਼ਵਾਸ ਸੀ ਜਿਸ ਦੀਆਂ ਇਟਲੀ ਦੇ 5 ਪੁਲਸ ਅਧਿਕਾਰੀਆਂ ਨੇ ਚਿੱਟੇ ਦਿਨ ਧੱਜੀਆਂ ਉਡਾ ਦਿੱਤੀਆਂ। ਇਟਲੀ ਦੇ ਕੌਮੀ ਮੀਡੀਏ ਅਨੁਸਾਰ ਇਟਲੀ ਦੇ ਕਾਰੋਬਾਰ ਦਾ ਹੱਬ ਮੰਨੇ ਜਾਂਦੇ ਸ਼ਹਿਰ ਮਿਲਾਨ ਦੀ ਸਥਾਨਕ ਪੁਲਸ ਦੇ 1 ਪੁਲਸ ਕਮਿਸ਼ਨਰ ਤੇ 4 ਪੁਲਸ ਅਧਿਕਾਰੀ ਨੂੰ ਗਬਨ, ਗੈਰ-ਕਾਨੂੰਨੀ ਗ੍ਰਿਫ਼ਤਾਰੀ ਅਤੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਦੇ ਸੰਗੀਨ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਬੁਲਗਾਰੀਆ ’ਚ ਵੱਡਾ ਖ਼ਤਰਾ: ਗੈਸ ਪਾਈਪਲਾਈਨ ਨੇੜੇ ਡਰੋਨ ਧਮਾਕਾ, ਰੋਮਾਨੀਆ ਸਰਹੱਦ ਤੋਂ ਹੋਇਆ ਸੀ ਦਾਖ਼ਲ
ਇਹ ਘਟਨਾ ਜਿਸ ਨੇ ਕਥਿਤ ਬੇਈਮਾਨ ਮੁਲਾਜ਼ਮਾਂ ਦਾ ਪਰਦਾਫਾਸ਼ ਕੀਤਾ ਹੈ, ਅਨੁਸਾਰ ਬੀਤੀ 16 ਜੁਲਾਈ 2026 ਨੂੰ ਇਹਨਾਂ 5 ਪੁਲਸ ਮੁਲਾਜ਼ਮਾਂ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਇੱਕ ਅਫ਼ਰੀਕੀ ਨਸ਼ਾ ਤਸਕਰ ਦੇ ਵਕੀਲ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਸ਼ਰੂ ਹੋਈ। ਵਕੀਲ ਅਨੁਸਾਰ ਇਹਨਾਂ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਗ੍ਰਿਫ਼ਤਾਰ ਵਿਅਕਤੀ ਦੇ 1,450 ਯੂਰੋ ਚੋਰੀ ਕੀਤੇ ਅਤੇ ਉਸ ਦੀ ਗ੍ਰਿਫ਼ਤਾਰੀ ਉਸ ਥਾਂ ਤੋਂ ਕੀਤੀ ਜਿਹੜਾ ਕਿ ਉਨ੍ਹਾਂ ਦੀ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਸੀ ਪਰ ਇਹਨਾਂ ਪੁਲਸ ਵਾਲਿਆਂ ਨੇ ਉਸ ਨੂੰ ਗ੍ਰਿਫ਼ਤਾਰ ਕਿਸੇ ਹੋਰ ਥਾਂ ਤੋਂ ਕਰ ਗ੍ਰਿਫ਼ਤਾਰੀ ਦੀ ਥਾਂ ਕੋਈ ਹੋਰ ਪੇਪਰਾਂ ਵਿੱਚ ਲਿਖ ਦਿੱਤੀ। ਇਸ ਦੇ ਨਾਲ ਹੀ ਇਹਨਾਂ ਪੁਲਸ ਵਾਲਿਆਂ ਗ੍ਰਿਫ਼ਤਾਰੀ ਦੀ ਦੱਸੀ ਥਾਂ ਉੱਪਰ ਲੱਗੇ ਸੀਸੀਟੀਵੀ ਕੈਮਰੇ ਵੀ ਗ੍ਰਿਫ਼ਤਾਰੀ ਦੇ ਦੱਸੇ ਸਮੇਂ ਅਨੁਸਾਰ ਤਕਨੀਕੀ ਨੁਕਸ ਦੱਸ ਬੰਦ ਕਰ ਦਿੱਤੇ। ਕਥਿਤ ਦੋਸ਼ੀ ਪੁਲਸ ਵਾਲਿਆਂ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਲਿਖਿਆ ਕਿ ਦੋਸ਼ੀ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਤਾਂ ਇਸ ਨੇ ਭੱਜਣ ਦੀ ਕੋਸਿ਼ਸ ਵੀ ਕੀਤੀ ਪਰ ਅਫ਼ਸੋਸ ਇਸ ਬਾਬਤ ਉਹਨਾਂ ਕੋਲ ਕੋਈ ਪੁਖਤਾ ਸਬੂਤ ਨਹੀਂ ਮਿਲੇ, ਜਦੋਂਕਿ ਅਫ਼ਰੀਕੀ ਵਿਅਕਤੀ ਦੇ ਵਕੀਲ ਨੇ ਇਹ ਦਾਅਵਾ ਕੀਤਾ ਕਿ ਇਹਨਾਂ ਮੁਲਾਜ਼ਮਾਂ ਨੇ ਇਸ ਕੇਸ ਵਿੱਚ ਪੁਲਸ ਦੀ ਕਾਰਵਾਈ ਨੂੰ ਕਟਿਹਰੇ ਵਿੱਚ ਲਿਆ ਖੜ੍ਹਾ ਕੀਤਾ ਹੈ।

ਇਹ ਵੀ ਪੜ੍ਹੋ : ਅਸਾਮ 'ਚ ਹੜ੍ਹ ਨੇ ਮਚਾਈ ਤਬਾਹੀ: ਮਰਨ ਵਾਲਿਆਂ ਦੀ ਗਿਣਤੀ 99 ਤੱਕ ਪੁੱਜੀ, CM ਨੇ ਟੁੱਟੇ ਬੰਨ੍ਹਾਂ ਦਾ ਲਿਆ ਜਾਇਜ਼ਾ
ਇਨ੍ਹਾਂ ਵਿੱਚ 1 ਮੁਲਾਜ਼ਮ ਪਹਿਲੀ ਹੀ ਸੰਨ 2023 ਤੋਂ ਇੱਕ ਟਰਾਂਸਜੈਂਡਰ ਔਰਤ ਬਰੂਨਾ ਨੂੰ ਕੁੱਟਣ ਲਈ ਮੁੱਕਦਮੇ ਦਾ ਸਾਹਮ੍ਹਣਾ ਕਰ ਰਿਹਾ ਹੈ ਪਰ ਹੈਰਾਨੀ ਇਹ ਵੀ ਹੈ ਕਿ ਮੁੱਕਦਮੇ ਦੇ ਬਾਵਜੂਦ ਕਥਿਤ ਦੋਸ਼ੀ ਡਿਊਟੀ ਨਿਭਆ ਰਿਹਾ ਹੈ। ਮਿਲਾਨ ਦੀ ਸਥਾਨਕ ਪੁਲਸ ਵੱਲੋਂ ਕੀਤੀ ਧੱਕੇਸ਼ਾਹੀ, ਗਬਨ ਤੇ ਝੂਠੀਆਂ ਰਿਪੋਰਟਾਂ ਦੇ ਮੱਦੇਨਜ਼ਰ ਮਾਣਯੋਗ ਅਦਾਲਤ ਨੇ ਪੁਲਸ ਕਮਿਸ਼ਨਰ ਨੂੰ ਘਰ ਵਿੱਚ ਨਜ਼ਰਬੰਦ ਅਤੇ ਬਾਕੀ 4 ਹੋਰ ਕਥਿਤ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਹੈ। ਪੁਲਸ ਦੀ ਇਸ ਹਿੱਟਰਲਸ਼ਾਹੀ ਨੀਤੀ ਦਾ ਪਰਦਾਫਾਸ਼ ਹੋਣ ਉਪੰਰਤ ਪੁਲਸ ਦੇ ਅਕਸ ਨੂੰ ਤਾਂ ਵੱਡੇ ਪੱਧਰ 'ਤੇ ਢਾਹ ਲੱਗੀ ਹੀ ਹੈ, ਨਾਲ ਹੀ ਪ੍ਰਵਾਸੀਆਂ ਦੀ ਉਸ ਧਾਰਨਾ ਦਾ ਵੀ ਪਤਨ ਹੋ ਗਿਆ ਲੱਗਦਾ ਹੁਣ ਜਿਹੜੇ ਇਹ ਸਮਝ ਦੇ ਸਨ ਇਟਲੀ ਪੁਲਸ ਭ੍ਰਿਸ਼ਟਾਚਾਰ ਮੁਕਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
H-1B ਵੀਜ਼ਾ ਧਾਰਕਾਂ 'ਤੇ ਲਟਕੀ ਤਲਵਾਰ: ਨੌਕਰੀ ਖੁੱਸਣ 'ਤੇ ਛੱਡਣਾ ਪਵੇਗਾ US, ‘ਗ੍ਰੇਸ ਪੀਰੀਅਡ’ ਨਿਯਮ ਹੋ ਸਕਦੈ ਖ਼ਤਮ
NEXT STORY