ਬਟਾਲਾ/ਗੁਰਦਾਸਪੁਰ/ਜਲੰਧਰ (ਧਵਨ) - ਭਾਜਪਾ ਦੇ ਸਾਬਕਾ ਜ਼ਿਲਾ ਜਨਰਲ ਸਕੱਤਰ ਤੇ ਸਾਬਕਾ ਕੌਂਸਲਰ ਹਰਿੰਦਰ ਸਿੰਘ ਨੇ ਸਾਬਕਾ ਕਾਂਗਰਸੀ ਮੰਤਰੀ ਅਸ਼ਵਨੀ ਸੇਖੜੀ ਦੀਆਂ ਕੋਸ਼ਿਸ਼ਾਂ ਸਦਕਾ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ ਸੁਨੀਲ ਜਾਖੜ ਸਮਰਥਨ ਦੇ ਦਿੱਤਾ ਹੈ। ਅੱਜ ਜਾਖੜ ਤੇ ਸੇਖੜੀ ਹਰਿੰਦਰ ਦੇ ਘਰ ਪਹੁੰਚੇ ਅਤੇ 1 ਘੰਟਾ ਉਨ੍ਹਾਂ ਦੇ ਘਰ ਰੁਕੇ। ਹਰਿੰਦਰ 3 ਵਾਰ ਕੌਂਸਲਰ ਰਹਿ ਚੁੱਕੇ ਹਨ। ਆਖਰੀ ਵਾਰ ਉਹ ਭਾਜਪਾ ਦੀ ਟਿਕਟ 'ਤੇ ਕੌਂਸਲਰ ਬਣੇ ਸਨ।
ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹਰਿੰਦਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਘੁੱਗੀ ਦੇ ਹੱਕ 'ਚ ਪ੍ਰਚਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਆਪਣੇ ਵਾਰਡ ਵਿਚੋਂ ਜਿਤਾਇਆ ਸੀ। ਹਰਿੰਦਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੀ. ਐੱਸ. ਟੀ. ਅਤੇ ਨੋਟਬੰਦੀ ਨੂੰ ਲਾਗੂ ਕਰ ਕੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਉਨ੍ਹਾਂ ਉਪ ਚੋਣ ਲਈ ਕਾਂਗਰਸ ਨੂੰ ਆਪਣਾ ਸਮਰਥਨ ਦਿੱਤਾ ਹੈ।
ਸੁਖਬੀਰ ਲੰਗਾਹ ਮਾਮਲੇ 'ਚ ਖਾਮੋਸ਼ ਕਿਉਂ; ਸਰਕਾਰ ਵਾਇਰਲ ਵੀਡੀਓ 'ਤੇ ਲਾਵੇ ਰੋਕ : ਜਾਖੜ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਬਟਾਲਾ ਹਲਕੇ 'ਚ ਪੈਂਦੇ ਪਿੰਡ ਖੋਖਰ, ਤੋਤਲਾ ਤੇ ਹੋਰ ਥਾਵਾਂ 'ਤੇ ਕੀਤੀਆਂ ਚੋਣ ਮੀਟਿੰਗਾਂ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਸਿਆਸੀ ਹਮਲਾ ਕਰਦਿਆਂ ਸਵਾਲ ਕੀਤਾ ਕਿ ਉਹ ਸੁੱਚਾ ਸਿੰਘ ਲੰਗਾਹ ਮਾਮਲੇ ਨੂੰ ਲੈ ਕੇ ਚੁੱਪ ਕਿਉਂ ਹੈ? ਲੰਗਾਹ 'ਤੇ ਇਕ ਔਰਤ ਨੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ ਹਨ। ਜਾਖੜ ਨੇ ਕਿਹਾ ਕਿ ਭਾਜਪਾ ਉਮੀਦਵਾਰ ਸਲਾਰੀਆ ਵੀ ਇਸ ਮਾਮਲੇ 'ਚ ਕੁਝ ਨਹੀਂ ਬੋਲ ਰਹੇ। ਉਨ੍ਹਾਂ ਦੀ ਚੁੱਪ ਕਈ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਕਤ ਮਾਮਲੇ ਦੀ ਜੋ ਵੀਡੀਓ ਵਾਇਰਲ ਹੋਈ ਹੈ, ਉਸ 'ਤੇ ਰੋਕ ਲਾਵੇ ਕਿਉਂਕਿ ਇਹ ਨੌਜਵਾਨਾਂ 'ਤੇ ਬੁਰਾ ਅਸਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਲੰਗਾਹ ਨੂੰ ਉਸ ਵੱਲੋਂ ਕੀਤੇ ਕੰਮਾਂ ਦੀ ਸਜ਼ਾ ਅਦਾਲਤ ਹੀ ਦੇਵੇਗੀ।
ਦਿੱਲੀ 'ਚ ਮਾਰੇ ਗਏ ਗੁਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਕਰਾਂਗਾ ਕੇਸ ਦੀ ਪੈਰਵਾਈ : ਫੂਲਕਾ
NEXT STORY