ਚੰਡੀਗੜ੍ਹ,(ਸ਼ਰਮਾ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਹੈ ਕਿ ਭਾਜਪਾ ਨੇ 2022 ਦੀਆ ਚੋਣਾਂ 'ਚ ਪੰਜਾਬ ਦੀ ਸਾਰੀਆਂ 117 ਵਿਧਾਨਸਭਾ ਸੀਟਾਂ 'ਤੇ ਚੋਣ ਲੜਨ ਲਈ ਜੰਗੀ ਪੱਧਰ 'ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ 23,000 ਪੋਲਿੰਗ ਕੇਂਦਰਾਂ 'ਤੇ ਸੰਗਠਨਾਤਮਕ ਢਾਂਚੇ ਨੂੰ ਜ਼ਮੀਨੀ ਪੱਧਰ 'ਤੇ ਭਾਜਪਾ ਕਰਮਚਾਰੀਆਂ ਨੂੰ ਜੁਟਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ 19 ਨਵੰਬਰ ਨੂੰ ਪਾਰਟੀ ਦੇ 10 ਜ਼ਿਲਾ ਦਫਤਰਾਂ ਦਾ ਵਰਚੁਅਲੀ
ਉਦਘਾਟਨ ਕਰਨਗੇ ਅਤੇ ਉਸ ਤੋਂ ਬਾਅਦ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਅਗਲੀ ਵਿਧਾਨਸਭਾ ਲੜਾਈ ਲਈ ਪਾਰਟੀ ਕਰਮਚਾਰੀਆਂ ਨੂੰ ਇਕਜੁਟ ਕਰਨ ਲਈ ਛੇਤੀ ਹੀ ਸੂਬੇ ਦਾ ਤਿੰਨ ਦਿਨਾਂ ਦਾ ਦੌਰਾ ਕਰਨਗੇ। ਚੁਘ ਨੇ ਕਿਹਾ ਕਿ ਪਾਰਟੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਪਾਰਟੀ ਦੇ ਨੇਤਾ ਪੰਜਾਬ ਵਿਚ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ 160 ਕਲਿਆਣਕਾਰੀ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣਗੇ।
ਕਿਸਾਨ ਅੰਦੋਲਨ ਕਾਰਣ ਫੌਜ ਵੀ ਹੋ ਰਹੀ ਪ੍ਰਭਾਵਿਤ
NEXT STORY