ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹੌਬੀ ਧਾਲੀਵਾਲ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਨਾ ਹੋਣ ਕਾਰਨ ਭਾਜਪਾ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਸੇ ਹੈਵੀਵੇਟ ਉਮੀਦਵਾਰ ਨੂੰ ਮੈਦਾਨ ’ਚ ਉਤਾਰਨਾ ਚਾਹੁੰਦੀ ਹੈ। ਪਿਛਲੀਆਂ ਜ਼ਿਮਣੀ ਚੋਣਾਂ ’ਚ ਭਾਜਪਾ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਮੈਦਾਨ ’ਚ ਉਤਾਰਿਆ ਗਿਆ ਸੀ ਪਰ ਇਸ ਵਾਰ ਕੇਵਲ ਸਿੰਘ ਢਿੱਲੋਂ ਚੋਣ ਲੜਨ ਦੇ ਮੂਡ ’ਚ ਨਹੀਂ ਹਨ। ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਕੌਰ ਕਮੇਟੀ ਦੇ ਮੈਂਬਰ ਅਰਵਿੰਦ ਖੰਨਾ ਸਾਬਕਾ ਵਿਧਾਇਕ ਵੀ ਮਿਸ਼ਨ 2027 ਨੂੰ ਸਾਹਮਣੇ ਰੱਖ ਕੇ ਕੰਮ ਕਰ ਰਹੇ ਹਨ ਅਤੇ ਲੋਕ ਸਭਾ ਚੋਣਾਂ ’ਚ ਉਤਰਨ ਦੇ ਮੂਡ ’ਚ ਨਹੀਂ ਲੱਗ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਸਿਆਸੀ ਉਲਟਫੇਰ ਕਰੇਗੀ ਭਾਜਪਾ! 2-3 ਸੰਸਦ ਮੈਂਬਰਾਂ ਤੇ ਵੱਡੇ ਆਗੂਆਂ ਨਾਲ ਚੱਲ ਰਹੀ ਗੁਪਤ ਗੱਲਬਾਤ
ਅਜਿਹੇ ’ਚ ਭਾਜਪਾ ਨੂੰ ਇਕ ਅਜਿਹੇ ਉਮੀਦਵਾਰ ਦੀ ਤਲਾਸ਼ ਹੈ ਜੋ ਪਿੰਡਾਂ ’ਚ ਨੌਜਵਾਨ ਪੀੜ੍ਹੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚ ਸਕੇ। ਭਾਵੇਂ ਹਰ ਇਕ ਪਾਰਟੀ ’ਚ ਗੁੱਟਬਾਜ਼ੀ ਹੁੰਦੀ ਹੈ ਪਰ ਜੇਕਰ ਹੌਬੀ ਧਾਲੀਵਾਲ ਨੂੰ ਭਾਜਪਾ ਵੱਲੋਂ ਬਤੌਰ ਉਮੀਦਵਾਰ ਚੋਣ ਮੈਦਾਨ ’ਚ ਉਤਾਰਿਆ ਜਾਂਦਾ ਹੈ ਤਾਂ ਇਹ ਇਕ ਨਵਾਂ ਚਿਹਰਾ ਹੋਣ ਕਾਰਨ ਸਾਰੇ ਆਗੂ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਇਨ੍ਹਾਂ ਦੀ ਮਦਦ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਫ਼ਿਰ ਵਿੰਨ੍ਹਿਆ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਨਿਸ਼ਾਨਾ, ਵੀਡੀਓ ਸਾਂਝੀ ਕਰ ਕਹੀ ਇਹ ਗੱਲ
ਫ਼ਿਲਮੀ ਅਦਾਕਾਰ ਧਾਲੀਵਾਲ ਜੋ ਕਿ ਇਸੇ ਹਲਕੇ ਦੇ ਵਸਨੀਕ ਹਨ ਅਤੇ ਪੰਜਾਬੀ ਇੰਡਸਟਰੀ ’ਚ ਆਪਣਾ ਕਾਫੀ ਨਾਂ ਰੱਖਦੇ ਹਨ ਅਤੇ ਉਨ੍ਹਾਂ ਦੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਕਾਫੀ ਨੇੜਤਾ ਵੀ ਹੈ। ਜੇਕਰ ਭਾਜਪਾ ਵੱਲੋਂ ਹੌਬੀ ਧਾਲੀਵਾਲ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਦਾਨ ’ਚ ਉਤਾਰਿਆ ਜਾਂਦਾ ਹੈ ਤਾਂ ਜਿੱਥੇ ਸ਼ਹਿਰੀ ਵੋਟ ਦਾ ਝੁਕਾਅ ਰਾਮ ਮੰਦਰ ਬਣਨ ਕਾਰਨ ਪਹਿਲਾਂ ਹੀ ਭਾਜਪਾ ਵੱਲ ਹੈ, ਉੱਥੇ ਹੀ ਪੇਂਡੂ ਖੇਤਰ ’ਚ ਆਪਣੇ ਮਜ਼ਬੂਤ ਪਕੜ ਕਾਰਨ ਹੌਬੀ ਧਾਲੀਵਾਲ ਇਕ ਮਜ਼ਬੂਤ ਉਮੀਦਵਾਰ ਸਾਬਿਤ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕ ਸਭਾ ਹਲਕਾ ਸੰਗਰੂਰ ਸੀਟ ਤੋਂ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲੇਗਾ।
ਫ਼ਿਲਮੀ ਅਦਾਕਾਰ ਹੌਬੀ ਧਾਲੀਵਾਲ ਨਾਲ ਜਦੋਂ ‘ਜਗ ਬਾਣੀ’ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜੇਕਰ ਭਾਜਪਾ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਦਿੰਦੀ ਹੈ ਤਾਂ ਉਹ ਜ਼ਰੂਰ ਚੋਣ ਲੜਨਗੇ ਅਤੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾ. ਗੁਰਪ੍ਰੀਤ ਕੌਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਨਵਜੰਮੀ ਧੀ ਨਾਲ CM ਭਗਵੰਤ ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ
NEXT STORY