ਜਲੰਧਰ (ਨਰਿੰਦਰ ਮੋਹਨ) : ਭਾਰਤੀ ਜਨਤਾ ਪਾਰਟੀ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦਣ ਦੇ ਦੋਸ਼ਾਂ ਨੂੰ ਲੈ ਕੇ ‘ਆਪ’ ਨਾਲ ਕਾਨੂੰਨੀ ਲੜਾਈ ਲੜਨ ਦੀ ਤਿਆਰੀ ’ਚ ਹੈ। ‘ਆਪਰੇਸ਼ਨ ਲੋਟਸ’ ਦੇ ਨਾਂ ’ਤੇ ਭਾਜਪਾ ਖ਼ਿਲਾਫ਼ ਕੂੜ ਪ੍ਰਚਾਰ ਦੀ ਜਾਂਚ ਵੀ ਭਾਜਪਾ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਉਣ ਦੀ ਗੱਲ ਵੀ ਕਰ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨੂੰ ਵਿਧਾਇਕ ਖ਼ਰੀਦੋ-ਫਰੋਖਤ ਮਾਮਲੇ ਦੀ ਜਾਂਚ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਪਾਰਟੀ ਮੁੜ ਰਾਜਪਾਲ ਤੋਂ ਫਿਰ ਇਸ ਸਬੰਧੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਰਾਜਨੀਤਕ ਅਤੇ ਸਮਾਜਿਕ ਲੜਾਈ ਲੜਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਖ਼ਿਲਾਫ਼ ਕਾਨੂੰਨੀ ਲੜਾਈ ਵੀ ਲੜੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਯੂਨੀਵਰਸਿਟੀ MMS ਮਾਮਲਾ ਪੁੱਜਾ ਹਾਈਕੋਰਟ, ਪਟੀਸ਼ਨ 'ਚ ਕਹੀ ਗਈ ਵੱਡੀ ਗੱਲ
ਆਮ ਆਦਮੀ ਪਾਰਟੀ ਨੇ ਦੋਸ਼ ਲਾਏ ਸਨ ਕਿ ਭਾਜਪਾ ਪੰਜਾਬ ’ਚ ਉਸ ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦਾ ਲਾਲਚ ਦੇ ਕੇ ਭਾਜਪਾ 'ਚ ਆਉਣ ਲਈ ਕਹਿ ਰਹੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜਿਵੇਂ ਕਿ ‘ਆਪ’ ਦਾਅਵਾ ਕਰ ਰਹੀ ਸੀ, ਸ਼ਿਕਾਇਤ ’ਚ ਪਾਰਟੀ ਨੇ ਨਾ ਤਾਂ ਕਿਸੇ ਭਾਜਪਾ ਜਾਂ ਹੋਰ ਨੇਤਾ ਨੂੰ ਨਾਮਜ਼ਦ ਕੀਤਾ ਹੈ ਅਤੇ ਨਾ ਹੀ ਕਿਸੇ ਵਿਚੌਲੇ ਦਾ ਨਾਂ ਜਾਂ ਮੋਬਾਇਲ ਨੰਬਰ ਦੇ ਸਕੀ ਹੈ। ਓਧਰ ਭਾਜਪਾ ਨੇ ਵੀ 15 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਵਿਧਾਇਕ ਖ਼ਰੀਦਣ ਦੇ ਮਾਮਲੇ ਦੀ ਜਾਂਚ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਭਾਜਪਾ ਦਾ ਇਹ ਵੀ ਦੋਸ਼ ਸੀ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਵੀਡੀਓ ਵਾਇਰਲ ਹੋਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲ 2023 ਤੋਂ ਬੰਦ, EV ਨੀਤੀ ਨੂੰ ਦਿੱਤੀ ਗਈ ਮਨਜ਼ੂਰੀ
ਇਸ 'ਚ ਉਹ ਭ੍ਰਿਸ਼ਟਾਚਾਰ ਕਰਨ ਦੀ ਗੱਲ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਸਾਫ਼ ਹੈ ਕਿ ‘ਆਪ’ ’ਚ ਕਿਸ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਅਤੇ ਪਾਰਟੀ ਸਿਰਫ਼ ਈਮਾਨਦਾਰੀ ਦਾ ਢੋਂਗ ਰਚ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਸ ਮਾਮਲੇ ਵਿਚ ਕਾਰਵਾਈ ਕਰਨਾ ਤਾਂ ਦੂਰ ਅਜੇ ਤੱਕ ਜਾਂਚ ਵੀ ਸ਼ੁਰੂ ਨਹੀਂ ਕਰਵਾਈ ਹੈ। ਜਾਣਕਾਰੀ ਅਨੁਸਾਰ ਭਾਜਪਾ ‘ਆਪਰੇਸ਼ਨ ਲੋਟਸ’ ਦੀ ‘ਆਪ’ ਵੱਲੋਂ ਫੈਲਾਈ ਕਲਪਨਾ ਨੂੰ ਲੈ ਕੇ ਵੀ ਦੁਖੀ ਹੈ। ਭਾਜਪਾ ਦੇ ਸੂਬਾਈ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਪਾਰਟੀ ‘ਆਪਰੇਸ਼ਨ ਲੋਟਸ’ ਦੇ ਨਾਂ ਨਾਲ ਕੂੜ ਪ੍ਰਚਾਰ ਨੂੰ ਲੈ ਕੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਆਪਰੇਸ਼ਨ ਦਾ ਨਾਂ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਤਾ ਹੈ ਅਤੇ ਭਾਜਪਾ ਇਹ ਵੀ ਮੰਗ ਕਰ ਰਹੀ ਹੈ ਕਿ ‘ਆਪ’ ਅਨੁਸਾਰ ਵਿਧਾਇਕ ਖ਼ਰੀਦਣ ਲਈ ਆਈ 1375 ਕਰੋੜ ਦੀ ਰਾਸ਼ੀ ਕਿੱਥੇ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਟ੍ਰਾਇਲ ਕੋਰਟ ’ਚ ਪੇਸ਼ ਹੋਣ ਦੇ ਹੁਕਮ
NEXT STORY