ਸ੍ਰੀ ਮੁਕਤਸਰ ਸਾਹਿਬ/ਜਲੰਧਰ (ਵੈੱਬ ਡੈਸਕ)- ਸ਼ਹੀਦਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਭਾਜਪਾ ਵੱਲੋਂ ਸਿਆਸੀ ਅਖਾੜਾ ਲਗਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਪੰਜਾਬ ਨੂੰ 'ਰੰਗਲਾ' ਪੰਜਾਬ ਬਣਾਉਣ ਦਾ ਕਹਿ ਕੇ ਸਰਕਾਰ ਬਣਾਈ ਸੀ ਪਰ ਉਨ੍ਹਾਂ ਨੇ ਪੰਜਾਬ ਨੂੰ 'ਰੰਗਲਾ' ਨਹੀਂ ਸਗੋਂ 'ਕੰਗਲਾ' ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ 'ਕੰਗਲਾ ਪੰਜਾਬ' ਹੀ ਨਹੀਂ, ਰੰਗਲਾ ਪੰਜਾਬ ਦੇਣ ਵਾਲਿਆਂ ਨੇ ਤਾਂ ਲਹੂ-ਲੁਹਾਨ ਪੰਜਾਬ ਹੀ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਾਕਾ! 20 ਲੁਟੇਰਿਆਂ ਨੇ ਕੀਤੀ ਕਰੋੜਾਂ ਦੀ ਲੁੱਟ
ਅੱਜ ਪੰਜਾਬ ਵਿਚ ਕਾਨੂੰਨ ਦਾ ਕੋਈ ਕੰਮ ਨਹੀਂ ਰਿਹਾ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਜਿਹੜੀ ਸਰਕਾਰ ਆਪਣੇ ਸਰਪੰਚ ਦੀ ਰਾਖੀ, ਆਪਣੇ ਵਿਧਾਇਕ ਦੇ ਭਤੀਜੇ ਦੀ ਰਾਖੀ ਨਹੀਂ ਕਰ ਸਕੀ, ਉਹ ਪੰਜਾਬ ਦੀ ਕਿਵੇਂ ਰਾਖੀ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਦੋਂ ਸਵੇਰੇ ਉੱਠਦੇ ਹਾਂ ਤਾਂ ਗੋਲ਼ੀਆਂ ਚੱਲਣ ਦੀ ਖ਼ਬਰ ਮਿਲਦੀ ਹੈ। ਇਹ ਸਰਕਾਰ ਪੂਰੀ ਤਰ੍ਹਾਂ ਵਿਸਰ ਰਹੀ ਹੈ। ਹੁਣ ਤਾਂ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮੂੰਹ ਤੱਕ ਵੀ ਨਹੀਂ ਢੱਕ ਰਹੇ ਹਨ।
ਇਹ ਵੀ ਪੜ੍ਹੋ: ਸਿਆਸੀ ਅਖਾੜੇ ਦੌਰਾਨ ਗਰਜੇ ਬਲਵਿੰਦਰ ਭੂੰਦੜ, 'ਆਪ' ਸਰਕਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਲਟੋਹਾ ਵਰਗੇ ਸਰਹੱਦੀ ਇਲਾਕੇ ਵਿਚ ਹੁਣ ਲੋਕ ਇਹ ਚਰਚਾ ਕਰਦੇ ਹਨ ਕਿ ਪੰਜਾਬ ਵਿਚ ਭਗਵੰਤ ਮਾਨ ਵਰਗਾ ਨਹੀਂ ਸਗੋਂ 'ਯੋਗੀ' ਵਰਗਾ ਰਾਜ ਚਾਹੀਦਾ ਹੈ। ਸਰਹੱਦ ਦੇ ਕਿਨਾਰੇ ਵਸੇ ਲੋਕਾਂ ਨੂੰ ਭਾਜਪਾ ਤੋਂ ਬੇਹੱਦ ਆਸ ਹੈ। ਜੇਕਰ ਪੰਜਾਬ ਵਿਚ ਅੱਜ ਵੀ ਗ਼ਰੀਬ, ਅਨੁਸੂਚਿਤ ਭਾਈਚਾਰੇ ਦਾ ਚੁੱਲਾਂ ਚੱਲ ਰਿਹਾ ਹੈ ਤਾਂ ਉਹ ਸਿਰਫ਼ ਮੋਦੀ ਸਾਬ੍ਹ ਕਰਕੇ ਹੀ ਚੱਲ ਰਿਹਾ ਹੈ। ਮੋਦੀ ਸਾਬ੍ਹ ਦਲਿਤਾਂ ਦੇ ਹਿਤੈਸ਼ੀ ਹਨ। ਭਗਵੰਤ ਮਾਨ ਤਾਂ ਦਿੱਲੀ ਦੇ ਇਸ਼ਾਰੇ 'ਤੇ ਚੱਲਣ ਵਾਲੇ ਹਨ। ਇਹ ਲੋਕ ਖ਼ੁਦ ਨੂੰ ਦਲਿਤਾਂ ਦਾ ਹਿਤੈਸ਼ੀ ਕਹਿੰਦੇ ਹਨ ਜਦਕਿ ਭਗਵੰਤ ਮਾਨ ਅਨੁਸੂਚਿਤ ਭਾਈਚਾਰੇ ਦੇ ਹਿਤੈਸ਼ੀ ਨਹੀਂ ਸਗੋਂ ਵਿਰੋਧੀ ਹਨ। ਇਹ ਲੋਕ ਕਿਸਾਨਾਂ ਦੇ ਵਿਰੋਧੀ ਹਨ। ਅਸ਼ਵਨੀ ਸ਼ੜਮਾ ਨੇ ਕਿਹਾ ਕਿ ਆਓ ਸਾਰੇ ਸ਼ਹੀਦਾਂ ਦੀ ਧਰਤੀ 'ਤੇ ਮਿਲ ਕੇ ਪ੍ਰਣ ਲਈਏ ਕਿ ਪੰਜਾਬ ਦੇ ਅੰਦਰ ਇਹ ਜਿਹੜੀ ਜ਼ੁਲਮੀ ਸਰਕਾਰ ਹੈ, ਇਸ ਨੂੰ ਬਾਹਰ ਕੱਢੀਏ ਅਤੇ ਸਾਰੇ ਰਲ-ਮਿਲ ਕੇ ਪੰਜਾਬ ਨੂੰ ਸੋਹਣਾ ਪੰਜਾਬ ਬਣਾਈਏ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਸੁਨਿਆਰੇ ਦੀ ਦੁਕਾਨ 'ਤੇ ਵੱਡਾ ਡਾਕਾ! ਕਰੀਬ 20 ਲੁਟੇਰਿਆਂ ਨੇ ਕਰੋੜਾਂ ਦੀ ਕੀਤੀ ਲੁੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਕਾਲੀ ਦਲ ਪੰਜਾਬ ਦੀ ਸੱਤਾ ਨੂੰ ਸੰਭਾਲਣ ਲਈ ਤਿਆਰ ਬੈਠਾ'-ਦਲਜੀਤ ਚੀਮਾ ਦਾ ਵੱਡਾ ਬਿਆਨ
NEXT STORY