ਜਲੰਧਰ (ਰਾਹੁਲ)- ਭਾਜਪਾ ਵੱਲੋਂ ਸ਼ੁੱਕਰਵਾਰ ਨੂੰ 34 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਜਲੰਧਰ ਸ਼ਹਿਰ ਦੀਆਂ ਤਿੰਨਾਂ ਸੀਟਾਂ ’ਤੇ ਭਾਜਪਾ ਨੇ ਪੁਰਾਣੇ ਉਮੀਦਵਾਰਾਂ ’ਤੇ ਭਰੋਸਾ ਜਤਾਇਆ ਹੈ। ਜਲੰਧਰ ਸੈਂਟਰਲ ਤੋਂ ਮਨੋਰੰਜਨ ਕਾਲੀਆ, ਨਾਰਥ ਹਲਕੇ ਤੋਂ ਕੇ. ਡੀ. ਭੰਡਾਰੀ ਅਤੇ ਵੈਸਟ ਹਲਕੇ ਤੋਂ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਹੈ। ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਮਨੋਰੰਜਨ ਕਾਲੀਆ ਨੇ ਕਿਹਾ ਕਿ ਭਾਜਪਾ ਇਸ ਵਾਰ ਨਵੇਂ ਰੂੁਪ ’ਚ ਉਭਰ ਕੇ ਆਈ ਹੈ ਅਤੇ ਨਵੇਂ ਸੰਕਲਪ ਦੇ ਨਾਲ ਆਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਛੋਟੇ ਭਰਾਵਾਂ ਵਾਂਗ ਸੀ ਅਤੇ ਹੁਣ ਵੱਡੇ ਭਰਾਵਾਂ ਵਾਂਗ ਆਵੇਗੀ। 10 ਮਾਰਚ ਤੋਂ ਬਾਅਦ ਇਥੇ 24 ਕੈਰਟ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਤਿੰਨੋ ਸੀਟਾਂ ਜਿੱਤ ਕੇ ਭਾਜਪਾ ਦੀ ਝੋਲੀ ’ਚ ਪਾਵਾਂਗੇ। ਅੱਜ ਪੰਜਾਬ ਭਾਜਪਾ ਦੇ ਨਾਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਲਈ ਝੁਕੇ ਅਤੇ ਖੇਤੀ ਕਾਨੂੰਨ ਵਾਪਸ ਲਏ। ਕਰਤਾਰਪੁਰ ਦਾ ਲਾਂਘਾ ਵੀ ਮੋਦੀ ਸਰਕਾਰ ਨੇ ਖੋਲ੍ਹਿਆ।
ਇਹ ਵੀ ਪੜ੍ਹੋ: ਜਲੰਧਰ 'ਚ ਭਾਜਪਾ ਹਾਈਕਮਾਨ ਨੇ ਪੁਰਾਣੇ ਉਮੀਦਵਾਰਾਂ ’ਤੇ ਹੀ ਜਤਾਇਆ ਭਰੋਸਾ, ਛਾਉਣੀ ਸੀਟ ’ਤੇ ਫਸਿਆ ਪੇਚ
ਕਾਂਗਰਸ ’ਤੇ ਵੱਡੇ ਹਮਲੇ ਕਰਦੇ ਹੋਏ ਮਨੋਰੰਜਨ ਕਾਲੀਆ ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਕਾਂਗਰਸ ਦੀ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਝੂਠੇ ਵਾਅਦੇ ਕਰਕੇ ਕਾਂਗਰਸ ਦੀ ਸਰਕਾਰ 2017 ਵਿਚ ਸੱਤਾ ਵਿਚ ਆਈ। ਉਥੇ ਹੀ ਚੰਨੀ ਦੇ ਰਿਸ਼ਤੇਦਾਰ ਦੇ ਘਰ ’ਚ ਕੀਤੀ ਗਈ ਈ.ਡੀ. ਦੀ ਰੇਡ ’ਤੇ ਬੋਲਦੇ ਹੋਏ ਮਨੋਰੰਜਨ ਕਾਲੀਆ ਨੇ ਕਿਹਾ ਕਿ ਜੇਕਰ ਚੰਨੀ ਦੇ ਘਰ ’ਚ ਰੇਡੀ ਕੀਤੀ ਜਾਂਦੀ ਤਾਂ ਬਹੁਤ ਕੁਝ ਨਿਕਲਣਾ ਸੀ। ਅਕਾਲੀ ਦਲ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ’ਤੇ ਬੇਅਦਬੀ ਅਤੇ ਡਰੱਗ ਮਾਫ਼ੀਆ ਦਾ ਦਾਗ ਹੈ। ਅਕਾਲੀ ਦਲ ਦੀ ਪਾਰਟੀ ਤਾਂ ਬੇਅਦਬੀ ਅਤੇ ਡਰੱਗ ਮਾਮਲੇ ਵਿਚ ਆਪਣੇ ਆਪ ਨੂੰ ਸਾਫ਼ ਨਹੀਂ ਕਰ ਸਕੀ ਹੈ। ਉਥੇ ਹੀ ਆਮ ਆਦਮੀ ਪਾਰਟੀ ’ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ। ਭਗਵੰਤ ਮਾਨ ਦਾ ਬਿਨਾਂ ਨਾਂ ਲਏ ਉਨ੍ਹਾਂ ਕਿਹਾ ਕਿ ਜਿਹੜਾ ਸੀ. ਐੱਮ. ਚਿਹਰਾ ‘ਆਪ’ ਵੱਲੋਂ ਪੰਜਾਬ ਲਈ ਐਲਾਨਿਆ ਗਿਆ ਹੈ, ਉਸ ਨੇ ਤਾਂ ਸਿਰਫ਼ ਪੰਜਾਬ ’ਚ ਦਾਰੂ ਹੀ ਸਸਤੀ ਕਰਨੀ ਹੈ।
ਇਹ ਵੀ ਪੜ੍ਹੋ: ਮਾਹਿਲਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਚਾਲਕ ਤੇ ਕੰਡਕਟਰ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
AAP ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ (ਤਸਵੀਰਾਂ)
NEXT STORY