ਅੰਮ੍ਰਿਤਸਰ (ਸਰਬਜੀਤ)- ਅੰਮ੍ਰਿਤਸਰ ਵਿਚ ਕੱਲ੍ਹ ਤੇ ਅੱਜ ਦੋ ਦਿਨ ਭਾਜਪਾ ਦੀ ਕਾਰਜਕਾਰਨੀ ਮੀਟਿੰਗ ਚੱਲ ਰਹੀ ਹੈ। ਜਿਸ ਵਿਚ ਦੇਸ਼ ਭਰ ਦੇ ਰਾਸ਼ਟਰੀ ਨੇਤਾ ਅਤੇ ਸੂਬੇ ਦੇ ਨੇਤਾ ਇੱਥੇ ਪੁੱਜੇ ਹਨ। ਅੱਜ ਦੂਸਰੇ ਦਿਨ ਦੀ ਕਾਰਜਕਾਰਨੀ ਨੂੰ ਲੈਕੇ ਭਾਜਪਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਇੰਚਾਰਜ ਵਿਜੇ ਰੂਪਾਨੀ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੇ ਨਾਲ ਹੋਰ ਭਾਜਪਾ ਦੇ ਵੱਡੇ ਨੇਤਾ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਰੂਪਾਨੀ ਨੇ ਕਿਹਾ ਕਿ ਭਾਜਪਾ ਦੀ ਦੋ ਦਿਨ ਦੀ ਕਾਰਜਕਾਰਨੀ ਮੀਟਿੰਗ ਨੂੰ ਲੈ ਕੇ ਅੰਮ੍ਰਿਤਸਰ ਪੁੱਜੇ ਹਾਂ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਵਾਹਿਗੁਰੂ ਦਾ ਅਸ਼ੀਰਵਾਦ ਲੈਣ ਲਈ ਆਏ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬ ਇੰਚਾਰਜ ਬਣਾ ਕੇ ਭੇਜਿਆ ਗਿਆ ਹੈ। ਦੋ ਦਿਨ ਦੀ ਕਾਰਜਕਾਰਨੀ ਵਿਚ ਇਹ ਰਣਨੀਤੀ ਤੈਅ ਕੀਤੀ ਜਾਵੇਗੀ ਕਿ ਪੰਜਾਬ ਦੀਆਂ ਲੋਕ ਸਭਾ ਸੀਟਾਂ ਇਸ ਵਾਰ ਸਾਰੀਆਂ ਭਾਜਪਾ ਦੀ ਝੋਲੀ ਵਿਚ ਪੈਣ।
ਇਹ ਵੀ ਪੜ੍ਹੋ- ਸਰਹੱਦ ਪਾਰ ਵੱਡੀ ਘਟਨਾ, ਪ੍ਰੇਮੀ ਜੋੜੇ ਨੂੰ ਅਗਵਾ ਕਰ ਪ੍ਰੇਮਿਕਾ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ
ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ 'ਚ ਮੈਂ ਪਹਿਲੀ ਵਾਰ ਆਇਆ ਹਾਂ ਜਿਸ ਕਰਕੇ ਅੱਜ ਅਸੀਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈਣ ਲਈ ਪੁੱਜੇ ਹਾਂ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਪੰਜਾਬ 'ਚ ਭਾਈਚਾਰੇ ਦੀ ਸਾਂਝ ਅਤੇ ਸ਼ਾਂਤੀ ਬਣੀ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਹੋਰ ਤਰੱਕੀ ਦੇ ਰਾਹ ਜਾਵੇ। ਇਸ ਤਰ੍ਹਾਂ ਦੀ ਰਣਨੀਤੀ ਬਣਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਪੂਰੀ ਤਰ੍ਹਾਂ ਵਿਸਥਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪਵਿੱਤਰ ਭੂਮੀ ਹੈ ਤੇ ਇਸ ਦਾ ਪੰਜਾਬ 'ਚ ਮਹੱਤਵਪੂਰਨ ਸਥਾਨ ਹੈ। ਇਹ ਸ਼ਰਧਾ ਦਾ ਪ੍ਰਤੀਕ ਹੈ, ਇਸ ਕਰਕੇ ਇੱਥੇ ਕਾਰਜਕਾਰਨੀ ਦੀ ਮੀਟਿੰਗ ਰੱਖੀ ਗਈ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਪਹਿਲੀ ਫੇਰੀ ਹੈ ਤੇ ਕਾਰਜਕਾਰਨੀ ਦੀ ਬੈਠਕ ਸਾਡੇ ਪਵਿੱਤਰ ਸ਼ਹਿਰ ਅੰਮ੍ਰਿਤਸਰ 'ਚ ਚੱਲ ਰਹੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਰਾਜਧਾਨੀ ਚਾਹੇ ਸਾਡੀ ਚੰਡੀਗੜ੍ਹ ਹੈ ਪਰ ਸੱਭਿਆਚਾਰ ਰਾਜਧਾਨੀ ਸਾਡੀ ਅੰਮ੍ਰਿਤਸਰ ਹੈ। ਇਸ ਕਰਕੇ ਅੱਜ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਹਾਂ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਪ੍ਰਭਾਰੀ ਦੁਰਗਿਆਣਾ ਮੰਦਰ ਵੀ ਨਤਮਸਤਕ ਹੋਣਗੇ।
ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
MP ਸੰਨੀ ਦਿਓਲ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ, ਗੁਰਦਾਸਪੁਰ-ਮੁਕੇਰੀਆਂ ਰੇਲਵੇ ਲਾਈਨ ਵਿਛਾਉਣ ਦੀ ਕੀਤੀ ਮੰਗ
NEXT STORY