ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਵੈਸਟ ਹਲਕੇ ਲਈ ਵੋਟਿੰਗ ਦਾ ਸਿਲਸਿਲਾ ਸਵੇਰੇ 7 ਵਜੇ ਤੋਂ ਲਗਾਤਾਰ ਜਾਰੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਇਸੇ ਤਹਿਤ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਆਪਣੀ ਵੋਟ ਪਾਈ। ਰਿੰਕੂ ਇੰਡੂ ਜਰਮਨ ਸਕੂਲ ਵਿਚ ਬਣਾਏ ਗਏ ਪੋਲਿੰਗ ਬੂਥ 'ਤੇ ਪਰਿਵਾਰ ਨਾਲ ਵੋਟ ਪਾਉਣ ਪਹੁੰਚੇ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੀ Live Update: ਵੋਟਿੰਗ ਲਗਾਤਾਰ ਜਾਰੀ, 11 ਵਜੇ ਤੱਕ 23.4 ਫ਼ੀਸਦੀ ਹੋਈ ਵੋਟਿੰਗ
ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੁਸ਼ੀਲ ਰਿੰਕੂ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਮੌਲਿਕ ਅਧਿਕਾਰ ਹੈ ਅਤੇ ਹਰ ਇਕ ਨੂੰ ਵੋਟ ਪਾਉਣੀ ਚਾਹੀਦੀ ਹੈ। ਫ਼ੀਸਦੀ ਰੁਝਾਨਾਂ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜੇ ਫ਼ੀਸਦੀ ਰੁਝਾਨ ਬੇਹੱਦ ਘੱਟ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤ ਦੇ ਗਰਮੀ ਹੋਣ ਕਾਰਨ ਅਤੇ ਵਰਕਿੰਗ ਡੇਅ ਹੋਣ ਕਾਰਨ ਵੋਟ ਫ਼ੀਸਦੀ ਘੱਟ ਆ ਰਹੀ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਲੋਕ ਘਰਾਂ ਵਿਚੋਂ ਨਿਕਲ ਕੇ ਅਤੇ ਕੰਮਾਂਕਾਜਾਂ ਤੋਂ ਵੀ ਵੋਟ ਪਾਉਣ ਲਈ ਬੂਥਾਂ 'ਤੇ ਜ਼ਰੂਰ ਜਾਣ। ਉਥੇ ਹੀ ਰਿੰਕੂ ਵੱਲੋਂ ਵੈਸਟ ਹਲਕੇ ਵਿਚ ਸੀਵਰੇਜ ਸਣੇ ਕਈ ਸਮੱਸਿਆਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਸਾਧੇ ਗਏ।
2022 ਵਿਧਾਨ ਸਭਾ ਦੇ ਚੋਣ ਨਤੀਜੇ
'ਆਪ'- ਸ਼ੀਤਲ ਅੰਗੂਰਾਲ- 39,213 (33.73 ਫ਼ੀਸਦੀ)
ਕਾਂਗਰਸ- ਦੇ ਸੁਸ਼ੀਲ ਰਿੰਕੂ- 34,960 (30,07 ਫ਼ੀਸਦੀ)
ਭਾਜਪਾ- ਮੋਹਿੰਦਰ ਭਗਤ-33,486 (28.81 ਫ਼ੀਸਦੀ)
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ: ਪਿਤਾ ਚੁੰਨੀ ਲਾਲ ਭਗਤ ਦਾ ਆਸ਼ੀਰਵਾਦ ਲੈ ਕੇ 'ਆਪ' ਦੇ ਉਮੀਦਵਾਰ ਮੋਹਿੰਦਰ ਭਗਤ ਨੇ ਪਾਈ ਵੋਟ
ਜਿੰਮ ਟ੍ਰੇਨਰ ਨੂੰ ਚਾਕੂ ਦਿਖਾ ਕੇ ਮੋਟਰਸਾਈਕਲ ਸਵਾਰਾਂ ਨੇ ਖੋਹਿਆ ਫੋਨ
NEXT STORY