ਬਨੂੜ (ਗੁਰਪਾਲ) : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸ਼ਾਂਤਮਈ ਅੰਦੋਲਨ ਦਾ ਪ੍ਰਭਾਵ ਭਾਜਪਾ ਕਾਰਕੁੰਨਾਂ 'ਤੇ ਇੰਨਾ ਪਿਆ ਕਿ ਉਨ੍ਹਾਂ ਦੀ ਜ਼ਮੀਰ ਜਾਗ ਗਈ। ਉਹ ਪਾਰਟੀ ਤੋਂ ਅਸਤੀਫ਼ੇ ਦੇ ਕੇ ਕਿਸਾਨੀ ਅੰਦੋਲਨ ਨਾਲ ਖੜ੍ਹ ਗਏ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕਿਟ ਕਮੇਟੀ ਰਾਜਪੁਰਾ ਦੇ ਮਰਹੂਮ ਚੇਅਰਮੈਨ ਨਿਰਮੈਲ ਸਿੰਘ ਖਾਸਪੁਰ ਦੇ ਨੌਜਵਾਨ ਪੁੱਤਰ ਤੇ ਭਾਜਪਾ ਦੇ ਕਿਸਾਨ ਸੈੱਲ ਦੇ ਬਨੂੜ ਮੰਡਲ ਦੇ ਪ੍ਰਧਾਨ ਨੰਬਰਦਾਰ ਕੁਲਬੀਰ ਸਿੰਘ ਖਾਸਪੁਰ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਸਾਬਕਾ ਮੈਂਬਰ ਬਲਬੀਰ ਸਿੰਘ ਖਾਸਪੁਰ ਨੇ ਭਾਜਪਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਹਰਜੀਤ ਸਿੰਘ ਗਰੇਵਾਲ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਤੋਂ ਖਫ਼ਾ ਹੋ ਕੇ ਅਸਤੀਫ਼ੇ ਦੇ ਦਿੱਤੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ੇ ਭੇਜ ਦਿੱਤੇ ਹਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ CBSE ਦੀ ਫਰਜ਼ੀ ਡੇਟਸ਼ੀਟ ਵਾਇਰਲ, ਸਰਕਾਰ ਵੱਲੋਂ ਅਲਰਟ ਜਾਰੀ
ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਲਿਖੀ ਚਿੱਠੀ ’ਚ ਉਨ੍ਹਾਂ ਕਿਹਾ ਕਿ ਉਹ ਕਿਸਾਨ ਹਨ। ਖੇਤੀਬਾੜੀ ਕਰ ਕੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਹਨ। ਉਹ ਪਹਿਲਾਂ ਕਿਸਾਨ ਅਤੇ ਪਾਰਟੀ ਦੇ ਆਗੂ ਬਾਅਦ ’ਚ ਹਨ। ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਖ਼ਿਲਾਫ਼ ਬਿਆਨ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : 'ਪੰਜਾਬ ’ਚ ‘ਆਪ’ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਜਲਦ ਕਰੇਗੀ ਐਲਾਨ'
ਗਰੇਵਾਲ ਦੇ ਇਨ੍ਹਾਂ ਬਿਆਨਾਂ ਤੋਂ ਖਫ਼ਾ ਹੋ ਕੇ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇ ਕੇ ਕਿਸਾਨੀ ਸੰਘਰਸ਼ ਨਾਲ ਖੜ੍ਹੇ ਹਨ। ਦੱਸਣਯੋਗ ਹੈ ਕਿ ਭਾਜਪਾ ਇਕ ਅਜਿਹੀ ਪਾਰਟੀ ਹੈ, ਜਿਸ ਦਾ ਬਨੂੜ ਇਲਾਕੇ ’ਚ ਆਧਾਰ ਬਹੁਤ ਹੀ ਘੱਟ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ 'ਕੈਪਟਨ' ਦਾ ਪੰਜਾਬੀਆਂ ਨੂੰ ਖ਼ਾਸ ਸੁਨੇਹਾ, ਕਿਸਾਨਾਂ ਦੀ ਕੀਤੀ ਰੱਜ ਕੇ ਤਾਰੀਫ਼
ਕਿਸਾਨੀ ਸੰਘਰਸ਼ ਕਾਰਣ ਇਸ ਦਾ ਜਨ ਆਧਾਰ ਦਿਨੋ-ਦਿਨ ਹੋਰ ਵੀ ਸੁੰਗੜਦਾ ਜਾ ਰਿਹਾ ਹੈ। ਜੇਕਰ ਕਿਸਾਨੀ ਸੰਘਰਸ਼ ਹੋਰ ਲੰਬਾ ਚੱਲਦਾ ਗਿਆ ਤਾਂ ਹੋਰ ਆਗੂਆਂ ਵੱਲੋਂ ਵੀ ਪਾਰਟੀ ਨੂੰ ਅਸਤੀਫ਼ੇ ਭੇਜੇ ਜਾਣ ਦੇ ਆਸਾਰ ਹਨ।
ਨੋਟ : ਕਿਸਾਨ ਅੰਦੋਲਨ ਦੇ ਹੱਕ 'ਚ ਭਾਜਪਾ ਆਗੂਆਂ ਵੱਲੋਂ ਦਿੱਤੇ ਜਾ ਰਹੇ ਅਸਤੀਫ਼ਿਆਂ ਬਾਰੇ ਦਿਓ ਰਾਏ
ਸੋਸ਼ਲ ਮੀਡੀਆ 'ਤੇ CBSE ਦੀ ਫਰਜ਼ੀ ਡੇਟਸ਼ੀਟ ਵਾਇਰਲ, ਸਰਕਾਰ ਵੱਲੋਂ ਅਲਰਟ ਜਾਰੀ
NEXT STORY