ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਹ ਭਾਜਪਾ ਆਗੂ ਪੁਸ਼ਪਿੰਦਰ ਭੰਡਾਰੀ ਦੇ ਗ੍ਰਹਿ ਵਿਖੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਸੰਬੋਧਨ ਕਰਦੇ ਹੋਏ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਰੱਖਿਆ ਸੀ ਕਿ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ, ਪਰੰਤੂ ਅਕਾਲੀ ਦਲ ਭਾਜਪਾ ਨਾਲ ਧੋਖਾ ਕਰਦਾ ਰਿਹਾ ਅਤੇ ਕੇਂਦਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ, ਖਾਸ ਕਰਕੇ ਪਿੰਡਾਂ ਤੱਕ ਪਹੁੰਚਣ ਨਹੀਂ ਦਿੱਤਾ, ਬਲਕਿ ਭਾਜਪਾ ਪ੍ਰਤੀ ਨਫ਼ਰਤ ਹੀ ਫੈਲਾਈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਨੁਕਸਾਨ ਕਾਂਗਰਸ ਨਾਲੋਂ ਅਕਾਲੀ ਦਲ ਨੇ ਵੱਧ ਕੀਤਾ ਹੈ।
ਇਹ ਵੀ ਪੜ੍ਹੋ : ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਕਾਫਲੇ ਨਾਲ ਵਾਪਰ ਜਾਣੀ ਸੀ ਅਣਹੋਣੀ, ਟਲਿਆ ਵੱਡਾ ਹਾਦਸਾ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਪੰਜਾਬ ਪ੍ਰਤੀ ਬਹੁਤ ਚੰਗੀ ਹੈ, ਉਨ੍ਹਾਂ ਨੇ ਸ੍ਰੀ ਕਰਤਾਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਇਲਾਵਾ ਵੱਡੇ ਇਤਿਹਾਸਕ ਕੰਮ ਕੀਤੇ ਹਨ, ਜਿਸ ਸਬੰਧੀ ਉਹ ਪੰਜਾਬ ਭਰ ਵਿਚ ਪਿੰਡਾਂ ’ਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਭਾਜਪਾ ਦੀ ਸਹੀ ਸੋਚ ਤੋਂ ਜਾਣੂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਕੇਂਦਰ ’ਚ ਮੋਦੀ ਦੀ ਰਹਿਨੁਮਾਈ ਹੇਠ ਮੁੜ ਸਰਕਾਰ ਬਣਾਏਗੀ। ਨਰਿੰਦਰ ਮੋਦੀ ਫਿਰ ਤੋਂ ਦੁਬਾਰਾ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਦੀਆਂ ਸਰਕਾਰਾਂ ਬਣਨਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਕਿਹੜੀ ਪਾਰਟੀ ਉਨ੍ਹਾਂ ਦੇ ਹਿੱਤ ਵਿਚ ਖੜ੍ਹੀ ਹੈ ਅਤੇ ਤੇਜ਼ੀ ਨਾਲ ਵਿਕਾਸ ਕਰਵਾ ਸਕਦੀ ਹੈ।
ਇਹ ਵੀ ਪੜ੍ਹੋ : ਕਈ ਦਿਨਾਂ ਤੋਂ ਲਾਪਤਾ ਸੀ ਜਿਮ ਟ੍ਰੇਨਰ ਕੁੜੀ, ਜਦੋਂ ਘਰ ਜਾ ਕੇ ਇਸ ਹਾਲਤ ’ਚ ਦੇਖਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਇਸ ਮੌਕੇ ’ਤੇ ਰਾਜੇਸ਼ ਗੋਰਾ ਪਠੇਲਾ ਜ਼ਿਲ੍ਹਾ ਪ੍ਰਧਾਨ, ਸੰਦੀਪ ਗਿਰਧਰ, ਸਾਗਰ ਵਧਵਾ, ਕੁਲਦੀਪ ਭੰਗੇਵਾਲਾ, ਬ੍ਰਿਜੇਸ਼ ਗੁਪਤਾ, ਲੋਕਪ੍ਰਿਯ ਸ਼ਰਮਾ, ਅਸ਼ਵਨੀ ਗਿਰਧਰ, ਅਸ਼ਵਨੀ ਗੁੰਬਰ, ਦੇਸਰਾਜ ਤਨੇਜਾ, ਇੰਦਰਜੀਤ ਬਾਂਸਲ, ਅਸ਼ੋਕ ਚੁੱਘ, ਪੰਕਜ ਗਿਰਧਰ, ਗੁਰਚਰਨ ਸਿੰਘ ਸੰਧੂ ਸਾਬਕਾ ਆਰ. ਟੀ. ਏ, ਪੰਪੀ ਤੇਰੀਆ, ਰੋਮਾ ਤੇਰੀਆ, ਰਿੱਚੀ ਭਠੇਜਾ, ਵਿਜੈ ਦੋਦਾ, ਅਮਨ ਮੱਕੜ, ਡਾ. ਆਰ. ਕੇ ਬਾਂਸਲ, ਸਤੀਸ਼ ਪਠੇਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਦੀਵਾਲੀ ਤੋਂ ਪਹਿਲਾਂ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਤੇ ਫੂਡ ਸੇਫ਼ਟੀ ਅਫ਼ਸਰ ਕੀਤੇ ਤਬਦੀਲ
NEXT STORY