ਜਲੰਧਰ (ਪਾਹਵਾ)— ਸਿਆਸਤ ਰੌਲੇ ਅਤੇ ਦੋਸ਼ਾਂ ਤੋਂ ਅੱਗੇ ਵੱਧ ਕੇ ਭੁੱਖ ਹੜਤਾਲ ਤੱਕ ਪਹੁੰਚ ਗਈ ਹੈ। ਇਕ ਦਿਨ ਪਹਿਲਾਂ ਵੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਪਾਰਟੀ ਨੇਤਾਵਾਂ ਨੇ ਦਲਿਤ ਅਤੇ ਘੱਟ ਗਿਣਤੀ ਮੁੱਦਿਆਂ 'ਤੇ ਸਰਕਾਰ ਖਿਲਾਫ ਭੁੱਖ ਹੜਤਾਲ ਕੀਤੀ ਸੀ ਪਰ ਸਵੇਰੇ ਹੀ ਖਾਣਾ ਖਾਂਦੇ ਵਾਇਰਲ ਹੋਈ ਫੋਟੋ ਨੇ ਕਿਰਕਰੀ ਕਰਵਾ ਦਿੱਤੀ ਸੀ। ਹੁਣ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀ ਧਿਰ ਦੇ ਗੈਰ-ਲੋਕਤੰਤਰੀ ਰਵੱਈਏ ਖਿਲਾਫ ਭੁੱਖ ਹੜਤਾਲ ਕਰ ਰਹੇ ਹਨ, ਜਿਸ ਦੇ ਚਲਦਿਆਂ ਪੂਰੇ ਦੇਸ਼ 'ਚ ਭਾਜਪਾ ਸੰਸਦ ਅਤੇ ਨੇਤਾ ਵੀ ਭੁੱਖ ਹੜਤਾਲ 'ਤੇ ਬੈਠੇ ਹਨ। ਜਲੰਧਰ 'ਚ ਭਾਜਪਾ ਦੀ ਗਾਂਧੀਗਿਰੀ ਦੇਖਣ ਨੂੰ ਮਿਲੀ। ਇਸ ਭੁੱਖ ਹੜਤਾਲ 'ਚ ਭਾਜਪਾ ਨੇਤਾ ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ ਅਤੇ ਭਗਤ ਚੂਨੀ ਲਾਲ ਵੀ ਬੈਠੇ।
ਕਿਸਾਨਾਂ ਨੂੰ ਜਾਰੀ ਕੀਤੀ ਗਈ ਕਰਜ਼ ਮੁਆਫੀ ਦੀ ਚੌਥੀ ਕਿਸ਼ਤ, ਜਾਖੜ ਨੇ ਮੰਚ 'ਤੇ ਜ਼ਾਹਿਰ ਕੀਤੀ ਨਾਰਾਜ਼ਗੀ
NEXT STORY