ਜਲੰਧਰ- ਭਾਜਪਾ ਦੇਸ਼ ਦੇ ਕੋਨੇ-ਕੋਨੇ ’ਚ ‘ਅਬ ਕੀ ਬਾਰ 400 ਪਾਰ’ਦੇ ਨਾਅਰੇ ਨਾਲ ਚੋਣ ਪ੍ਰਚਾਰ ’ਚ ਡਟੀ ਹੋਈ ਹੈ ਅਤੇ ਇਕੱਲੇ 370 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਭਾਜਪਾ ਦਾ 2019 ਦਾ ਟ੍ਰੈਕ ਰਿਕਾਰਡ ਵੇਖੀਏ ਤਾਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ’ਚ ਭਾਜਪਾ ਟਾਪ ’ਤੇ ਰਹੀ ਹੈ। 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਪਹਿਲੀਆਂ 10 ਸੀਟਾਂ ’ਤੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਖਿਤਾਬ ਵੀ ਭਾਜਪਾ ਦੇ ਹੀ ਨਾਂ ’ਤੇ ਹੈ।
ਪਿਛਲੀਆਂ ਆਮ ਚੋਣਾਂ ’ਚ ਭਾਜਪਾ 303 ਸੀਟਾਂ (55.7%) ਜਿੱਤਣ ’ਚ ਸਫ਼ਲ ਰਹੀ ਸੀ। ਭਾਜਪਾ ਨੇ ਕੁੱਲ ਜਿੰਨੀਆਂ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ, ਉਨ੍ਹਾਂ ’ਚੋਂ 3/4 ਭਾਵ 224 ਸੀਟਾਂ ’ਤੇ ਉਸ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਮਿਲੀਆਂ ਸਨ। ਕਾਂਗਰਸ ਲਈ ਅਜਿਹੀਆਂ ਸੀਟਾਂ ਦੀ ਗਿਣਤੀ ਸਿਰਫ਼ 18 ਸੀ। ਫਿਲਹਾਲ ਵੇਖਣਾ ਇਹ ਹੈ ਕਿ ਇਸ ਵਾਰ ਵੀ ਚੋਣਾਂ ’ਚ ਭਾਜਪਾ ਪਹਿਲੀਆਂ 10 ਸੀਟਾਂ ’ਤੇ ਸਭ ਤੋਂ ਵੱਧ ਫਰਕ ਨਾਲ ਜਿੱਤ ਪਾਉਂਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
ਭਾਜਪਾ ਦੀ 2019 ’ਚ 10 ਸਭ ਤੋਂ ਵੱਡੀਆਂ ਚੋਣ ਜਿੱਤਾਂ
1. ਸੀ. ਆਰ. ਪਾਟਿਲ (ਨਵਸਾਰੀ, ਗੁਜਰਾਤ): ਸੀ. ਆਰ. ਪਾਟਿਲ ਨੇ 6 ਲੱਖ 89 ਹਜ਼ਾਰ 668 ਵੋਟਾਂ ਨਾਲ ਕਾਂਗਰਸ ਦੇ ਧਰਮੇਸ਼ ਪਟੇਲ ਨੂੰ ਹਰਾਇਆ।
2. ਸੰਜੇ ਭਾਟੀਆ (ਕਰਨਾਲ, ਹਰਿਆਣਾ): ਸੰਜੇ ਭਾਟੀਆ ਨੇ 70 ਫ਼ੀਸਦੀ ਤੋਂ ਵੱਧ 9 ਲੱਖ 11 ਹਜ਼ਾਰ 594 ਵੋਟਾਂ ਲੈ ਕੇ ਕਾਂਗਰਸ ਦੇ ਕੁਲਦੀਪ ਸ਼ਰਮਾ ਨੂੰ 6 ਲੱਖ 56 ਹਜ਼ਾਰ 142 ਵੋਟਾਂ ਨਾਲ ਹਰਾਇਆ।
3. ਕ੍ਰਿਸ਼ਨਪਾਲ ਗੁਰਜਰ (ਫਰੀਦਾਬਾਦ, ਹਰਿਆਣਾ) : ਕ੍ਰਿਸ਼ਨਪਾਲ ਗੁਰਜਰ ਨੇ ਕਾਂਗਰਸ ਉਮੀਦਵਾਰ ਅਵਤਾਰ ਭੜਾਨਾ ਨੂੰ 6 ਲੱਖ 38 ਹਜ਼ਾਰ 239 ਵੋਟਾਂ ਨਾਲ ਹਰਾਇਆ। ਕ੍ਰਿਸ਼ਨ ਨੂੰ 9 ਲੱਖ 13 ਹਜ਼ਾਰ 222 ਵੋਟਾਂ ਮਿਲੀਆਂ।
4. ਸੁਭਾਸ਼ ਚੰਦਰ (ਭੀਲਵਾੜਾ, ਰਾਜਸਥਾਨ) : ਕਾਂਗਰਸ ਦੇ ਰਾਮ ਪਾਲ ਸ਼ਰਮਾ ਨੂੰ 6 ਲੱਖ 12 ਹਜ਼ਾਰ ਵੋਟਾਂ ਨਾਲ ਹਰਾਇਆ। ਉਨ੍ਹਾਂ ਨੂੰ 9 ਲੱਖ 38 ਹਜ਼ਾਰ 160 ਵੋਟਾਂ ਮਿਲੀਆਂ।
5. ਰੰਜਨਬੇਨ ਭੱਟ (ਵਡੋਦਰਾ, ਗੁਜਰਾਤ) : ਕਾਂਗਰਸ ਦੇ ਪ੍ਰਸ਼ਾਂਤ ਪਟੇਲ ਨੂੰ 5.89 ਲੱਖ ਵੋਟਾਂ ਨਾਲ ਹਰਾਇਆ।
6. ਪ੍ਰਵੇਸ਼ ਵਰਮਾ (ਪੱਛਮੀ ਦਿੱਲੀ) : ਮਹਾਬਲ ਮਿਸ਼ਰਾ ਨੂੰ 5 ਲੱਖ 78 ਹਜ਼ਾਰ 486 ਵੋਟਾਂ ਨਾਲ ਹਰਾਇਆ
7. ਸੀ. ਪੀ. ਜੋਸ਼ੀ (ਚਿਤੌੜਗੜ੍ਹ, ਰਾਜਸਥਾਨ) : ਕਾਂਗਰਸ ਦੇ ਗੋਪਾਲ ਸਿੰਘ ਸ਼ੇਖਾਵਤ ਨੂੰ 5 ਲੱਖ 76 ਹਜ਼ਾਰ 247 ਵੋਟਾਂ ਨਾਲ ਹਰਾਇਆ।
8. ਅਮਿਤ ਸ਼ਾਹ (ਗਾਂਧੀ ਨਗਰ, ਗੁਜਰਾਤ) : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 5 ਲੱਖ 57 ਹਜ਼ਾਰ 14 ਵੋਟਾਂ ਨਾਲ ਕਾਂਗਰਸ ਦੇ ਸੀ. ਜੀ. ਚਾਵੜਾ ਨੂੰ ਹਰਾਇਆ।
9. ਹੰਸਰਾਜ ਹੰਸ (ਉੱਤਰ ਪੱਛਮੀ ਦਿੱਲੀ) :ਹੰਸਰਾਜ ਹੰਸ ਨੇ 5 ਲੱਖ 53 ਹਜ਼ਾਰ 897 ਵੋਟਾਂ ਨਾਲ ਆਪ ਦੇ ਗੁਗਨ ਸਿੰਘ ਨੂੰ ਹਰਾਇਆ।
10. ਉਦੇ ਪ੍ਰਤਾਪ ਸਿੰਘ (ਹੋਸ਼ੰਗਾਬਾਦ, ਮੱਧ ਪ੍ਰਦੇਸ਼) : ਕਾਂਗਰਸ ਦੇ ਸ਼ੈਲੇਂਦਰ ਦੀਵਾਨ ਨੂੰ 5 ਲੱਖ 53 ਹਜ਼ਾਰ 682 ਵੋਟਾਂ ਨਾਲ ਹਰਾਇਆ।
ਇਹ ਵੀ ਪੜ੍ਹੋ- ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਦੀ ਵੱਡੀ ਪਲਾਨਿੰਗ, ਜਾਰੀ ਕੀਤੀਆਂ ਹਦਾਇਤਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਹੋਰ ਅਦਾਰੇ
NEXT STORY