ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਬਲੈਕ ਫੰਗਸ ਨਾਲ ਇਕ ਹੋਰ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ 65 ਸਾਲਾ ਬੀਬੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਵਾਸੀ ਸੀ। ਰਿਟਾਇਰਡ ਅਧਿਆਪਕਾ ਇਸ ਬੀਬੀ ਦਾ ਪਹਿਲਾਂ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚਲਦਾ ਰਿਹਾ, ਜਦਕਿ ਹੁਣ ਇਹ ਪਟਿਆਲਾ ਰਜਿੰਦਰਾ ਹਸਪਤਾਲ ’ਚ ਦਾਖ਼ਲ ਸੀ, ਜਿੱਥੇ ਅੱਜ ਸਵੇਰੇ ਇਸ ਦੀ ਮੌਤ ਹੋ ਗਈ। ਜ਼ਿਲ੍ਹੇ ’ਚ ਕੁੱਲ ਬਲੈਕ ਫੰਗਸ ਦੇ 21 ਕੇਸ ਹਨ, ਜਿਨ੍ਹਾਂ ’ਚੋ ਤਿੰਨ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਹੈਰਾਨੀਜਨਕ: ਕਾਂਗਰਸੀ ਨੇਤਾ ਨਾਲ ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਾਵਰਕਾਮ ਨੇ ਪੁੱਟਿਆ ਮੀਟਰ
NEXT STORY