ਬਠਿੰਡਾ (ਵਰਮਾ): ਪਾਵਰਕਾਮ ਵੱਲੋਂ ਧੋਬੀਆਣਾ ਬਸਤੀ ਵਿਚ ਰਹਿਣ ਵਾਲੇ ਇਕ ਪਰਿਵਾਰ ਦਾ ਬਿਜਲੀ ਮੀਟਰ ਵਿਭਾਗ ਨੇ ਉਤਾਰ ਲਿਆ। ਪਰਿਵਾਰ ਦੀ ਜਨਾਨੀ ਨੇ ਦੋਸ਼ ਲਗਾਇਆ ਕਿ ਇਕ ਕਾਂਗਰਸੀ ਨੇਤਾ ਵੱਲੋਂ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਇਆ ਗਿਆ ਅਤੇ ਇਨਕਾਰ ਕਰਨ ’ਤੇ ਉਸਦੇ ਘਰ ਦਾ ਮੀਟਰ ਪੁੱਟਵਾ ਦਿੱਤਾ ਗਿਆ। ਗਰਮੀ ਦੇ ਸੀਜ਼ਨ ਵਿਚ ਬਿਜਲੀ ਨਾ ਹੋਣ ਤੋਂ ਪ੍ਰੇਸ਼ਾਨ ਪਰਿਵਾਰ ਵਿਚ ਸ਼ਾਮਲ ਪਤੀ-ਪਤਨੀ ਅਤੇ ਬਜ਼ੁਰਗ ਨਾਨੀ ਵੱਲੋਂ ਪਾਵਰਕਾਮ ਰੋਡ ਸਥਿਤ ਬਿਜਲੀ ਦਫ਼ਤਰ ਸਾਹਮਣੇ ਧਰਨਾ ਦੇ ਕੇ ਰੋਸ ਜਤਾਇਆ।
ਇਹ ਵੀ ਪੜ੍ਹੋ: ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ
ਅਧਿਕਾਰੀਆਂ ਨੇ ਇਸ ਪ੍ਰਾਪਰਟੀ ਨੇ ਵਿਵਾਦ ਦਾ ਮਾਮਲਾ ਦੱਸਿਆ ਕਿ ਜਦਕਿ ਮੌਕੇ ’ਤੇ ਪਹੁੰਚੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲ ਨੇ ਕਾਂਗਰਸੀਆਂ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਅਤੇ ਉਕਤ ਮਾਮਲੇ ਨੂੰ ਰਾਜਨੀਤਿਕ ਨਾਲ ਪ੍ਰੇਰਿਤ ਕੀਤਾ। ਧੋਬੀਆਣਾ ਵਾਸੀ ਨੌਜਵਾਨ ਲੱਕੀ ਕੁਮਾਰ ਨੇ ਦੱਸਿਆ ਕਿ ਇਕ ਕਾਂਗਰਸੀ ਨੇਤਾ ਨੇ ਰਾਜਨੀਤਿਕ ਦਬਾਅ ਬਣਾ ਕੇ ਇਕ ਹਫ਼ਤਾ ਪਹਿਲਾਂ ਘਰ ਦਾ ਮੀਟਰ ਪੁੱਟ ਦਿੱਤਾ ਸੀ, ਜਿਸ ਕਾਰਨ ਪਰਿਵਾਰ ਗਰਮੀ ਵਿਚ ਬਿਨਾਂ ਬਿਜਲੀ ਦੇ ਦਿਨ ਕੱਟਣ ਲਈ ਮਜਬੂਰ ਹੈ। ਉਨ੍ਹਾਂ ਗੁਆਢੀਆਂ ਤੋਂ ਵੀ ਬਿਜਲੀ ਦਾ ਕੁਨੈਕਸ਼ਨ ਲੈਣ ਨਹੀਂ ਦਿੱਤਾ।ਇਸ ਸਬੰਧ ਵਿਚ ਪਾਵਰਕਾਮ ਦੇ ਐੱਸ. ਡੀ. ਓ. ਬਲਜਿੰਦਰ ਸਿੰਘ ਨੇ ਕਿਹਾ ਕਿ ਉਕਤ ਲੱਕੀ ਕੁਮਾਰ ਦਾ ਇਕ ਹੋਰ ਵਿਅਕਤੀ ਗਿਆਨ ਚੰਦ ਨਾਲ ਪ੍ਰਾਪਰਟੀ ਦਾ ਝਗੜਾ ਹੈ। ਗਿਆਨ ਚੰਦ ਨੇ ਸ਼ਿਕਾਇਤ ਦੇ ਕੇ ਦੱਸਿਆ ਕਿ ਉਕਤ ਪ੍ਰਾਪਰਟੀ ਉਸਦੇ ਨਾਂ ’ਤੇ ਹੈ ਅਤੇ ਨਾਜਾਇਜ਼ ਮੀਟਰ ਲਗਾਇਆ ਹੈ। ਲੱਕੀ ਕੁਮਾਰ ਇਸ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ: ਹਲਕਾ ਭੁਲੱਥ 'ਚ ਲੱਗੇ ਵਿਧਾਇਕ ਖਹਿਰਾ ਦੇ ਇਤਰਾਜ਼ਯੋਗ ਪੋਸਟਰ
'ਜਗ ਬਾਣੀ' ਦੀ ਖ਼ਬਰ ਦਾ ਅਸਰ : ਪੜ੍ਹਨ ਲਈ ਵਿਦੇਸ਼ ਜਾਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ
NEXT STORY