ਜਲੰਧਰ (ਪੁਨੀਤ)- ਸ਼ਨੀਵਾਰ ਦੇਰ ਰਾਤ ਆਏ ਹਨੇਰੀ ਤੇ ਝੱਖੜ ਨੇ ਬਿਜਲੀ ਵਿਵਸਥਾ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ, ਜਿਸ ਕਾਰਨ ਪਾਵਰਕਾਮ ਦੇ ਨਾਲ-ਨਾਲ ਬਿਜਲੀ ਖਪਤਕਾਰਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੇਰ ਰਾਤ 1 ਵਜੇ ਤੂਫਾਨ ਆਉਣ ਤੋਂ ਬਾਅਦ ਐਤਵਾਰ ਸਵੇਰ ਤੱਕ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਬਲੈਕਆਊਟ ਹੋ ਗਿਆ।
ਤੂਫਾਨ ਕਾਰਨ ਤਾਰਾਂ ਅਤੇ ਸੈਂਕੜੇ ਖੰਭੇ ਟੁੱਟ ਗਏ, ਟਰਾਂਸਫਾਰਮਰਾਂ ’ਚ ਤਕਨੀਕੀ ਨੁਕਸ ਪੈ ਗਿਆ, ਤਾਰਾਂ ਆਪਸ ’ਚ ਫਸ ਗਈਆਂ, ਵੱਡੇ ਦਰੱਖਤ ਤੇ ਟਾਹਣੀਆਂ ਟੁੱਟ ਕੇ ਤਾਰਾਂ ’ਤੇ ਆ ਡਿੱਗੇ, ਕਈ ਛੋਟੇ ਦਰੱਖਤ ਟਰਾਂਸਫਾਰਮਰਾਂ ’ਤੇ ਡਿੱਗ ਗਏ ਅਤੇ ਇਕ ’ਚ ਬਿਜਲੀ ਦੀ ਖਰਾਬੀ ਆ ਗਈ।
ਜਲੰਧਰ ਸਰਕਲ ਅਧੀਨ ਬਿਜਲੀ ਖਰਾਬ ਹੋਣ ਦੀਆਂ 19,500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ’ਚੋਂ ਕਈ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਐਤਵਾਰ ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਜਾਰੀ ਸੀ, ਜਦਕਿ ਕਈ ਖੇਤਰਾਂ ਦੇ ਏ.ਪੀ. (ਐਗਰੀਕਲਚਰ) ਫੀਡਰਾਂ ਦੀ ਮੁਰੰਮਤ ਦਾ ਕੰਮ ਸੋਮਵਾਰ ਨੂੰ ਕੀਤਾ ਜਾਵੇਗਾ। ਹਨੇਰੇ ’ਚ ਖਰਾਬੀ ਕਾਰਨ ਕਈ ਇਲਾਕਿਆਂ ’ਚ ਸਵੇਰੇ 1 ਵਜੇ ਤੋਂ ਬੰਦ ਹੋਈ ਬਿਜਲੀ ਐਤਵਾਰ ਸ਼ਾਮ ਨੂੰ ਬਹਾਲ ਹੋਈ।
ਰਾਤ ਕਰੀਬ 12.30 ਵਜੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਵਿਭਾਗ ਨੇ ਅਹਿਤਿਆਤ ਵਜੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਜਦੋਂ ਸਪਲਾਈ ਬਹਾਲ ਹੋਈ ਤਾਂ ਜਲੰਧਰ ਸਰਕਲ ਦੇ ਕਰੀਬ 68 ਫੀਡਰ ਚਾਲੂ ਨਹੀਂ ਹੋ ਸਕੇ। ਇਸ ਦੇ ਨਾਲ ਹੀ ਜ਼ੋਨ 'ਚ ਕਰੀਬ 200-250 ਫੀਡਰਾਂ 'ਚ ਸਮੱਸਿਆਵਾਂ ਦੇਖਣ ਨੂੰ ਮਿਲੀਆਂ।
ਸਰਕਲ ਦੇ 68 ਫੀਡਰ ਬੰਦ ਹੋਣ ਕਾਰਨ ਸਵੇਰ ਤੱਕ 15 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਜਮ੍ਹਾ ਹੋ ਗਈਆਂ ਸਨ, ਜੋ ਦੇਰ ਸ਼ਾਮ ਤੱਕ 19,500 ਦਾ ਅੰਕੜਾ ਪਾਰ ਕਰ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਜਨਾਂ ਫੀਡਰ ਸਵੇਰੇ 9 ਵਜੇ ਤੱਕ ਚਾਲੂ ਕਰ ਦਿੱਤੇ ਗਏ ਸਨ, ਜਦਕਿ ਕਈ ਸ਼ਿਕਾਇਤਾਂ ’ਤੇ ਐਤਵਾਰ ਰਾਤ 10 ਵਜੇ ਤੋਂ ਬਾਅਦ ਵੀ ਕਾਰਵਾਈ ਕੀਤੀ ਜਾ ਰਹੀ ਹੈ। ਫੀਲਡ ਅਧਿਕਾਰੀਆਂ ਅਨੁਸਾਰ ਰਾਤ 1 ਵਜੇ ਨੁਕਸ ਆਉਣ ਤੋਂ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਐੱਸ.ਡੀ.ਓ. ਰਾਤ 2 ਵਜੇ ਫੀਲਡ ਵਿਚ ਉਤਰੇ : ਇੰਜੀ. ਸੌਂਧੀ
ਸਰਕਲ ਮੁਖੀ ਅਤੇ ਸੁਪਰਡੈਂਟ ਇੰਜੀਨੀਅਰ ਸੁਰਿੰਦਰ ਪਾਲ ਸੋਂਧੀ ਨੇ ਦੱਸਿਆ ਕਿ ਸਮੂਹ ਐੱਸ.ਡੀ.ਓਜ਼ ਤੇ ਅਧਿਕਾਰੀਆਂ ਨੂੰ ਫੀਲਡ ਵਿਚ ਜਾਣ ਦੇ ਨਿਰਦੇਸ਼ ਦਿੱਤੇ ਗਏ ਅਤੇ ਰਾਤ ਕਰੀਬ 2 ਵਜੇ ਸੀਨੀਅਰ ਅਧਿਕਾਰੀ ਫੀਲਡ ਵਿਚ ਜਾ ਕੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਵੇਰੇ 9 ਵਜੇ ਤੱਕ ਜ਼ਿਆਦਾਤਰ ਫੀਡਰ ਚਾਲੂ ਹੋ ਚੁੱਕੇ ਸਨ।
ਇਹ ਵੀ ਪੜ੍ਹੋ- ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਜਾਨ ਬਚਾਉਣ ਲਈ ਮੁਲਾਜ਼ਮਾਂ ਜੋ ਕੀਤਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧਾਰਮਿਕ ਪ੍ਰੋਗਰਾਮ ਦੌਰਾਨ ਵਾਪਰੇ ਹਾਦਸੇ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
NEXT STORY