ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੂਰੇ ਪੰਜਾਬ ਅੰਦਰ ਵੱਖ-ਵੱਖ ਸਮੇਂ ਮੁਤਾਬਕ ਬਲੈਕ ਆਊਟ ਨੂੰ ਲੈ ਕੇ ਜਾਰੀ ਹੁਕਮਾਂ ਤਹਿਤ ਸਰਹੱਦੀ ਖੇਤਰ ਗੁਰਦਾਸਪੁਰ ਅਤੇ ਬਮਿਆਲ ਵਿਚ ਭਰਵਾਂ ਹੁੰਗਾਰਾ ਮਿਲਿਆ। ਇਲਾਕੇ ਦੀ ਗੱਲ ਕੀਤੀ ਜਾਵੇ ਤਾਂ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਲੋਕਾਂ ਵੱਲੋਂ ਆਪਣੇ ਘਰਾਂ ਅੰਦਰ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਦੀਆਂ ਲਾਈਟਾਂ ਵੀ ਬੰਦ ਰੱਖ ਕੇ ਡਿਪਟੀ ਕਮਿਸ਼ਨਨ ਦੇ ਹੁਕਮਾਂ ਦੀ ਪਾਲਣਾ ਕੀਤੀ ਗਈ। ਉਧਰ ਇਸ ਨੂੰ ਲੈ ਕੇ ਸਰਹੱਦੀ ਖੇਤਰ ਅੰਦਰ ਐੱਸਡੀਐੱਮ ਦੀਨਾਨਗਰ ਦੀ ਅਗਵਾਈ ਹੇਠਾਂ ਇੱਕ ਸੁਰੱਖਿਆ ਅਭਿਆਸ ਵੀ ਕੀਤਾ ਗਿਆ। ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਪੁਲਸ ਪ੍ਰਸ਼ਾਸਨ ਲੋਕਾਂ ਦੀ ਸੇਵਾ ਲਈ 24 ਘੰਟੇ ਤਿਆਰ ਬੈਠਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ 'ਚ ਸ਼ੁਰੂ ਹੋਇਆ ਬਲੈਕਆਊਟ, ਚੱਪੇ-ਚੱਪੇ ਉੱਤੇ ਪੁਲਸ ਤਾਇਨਾਤ
NEXT STORY