ਫਗਵਾੜਾ (ਹਰਜੋਤ) : ਫਗਵਾੜਾ ਵਿਖੇ ਲੱਕੜ ਦੇ ਆਰੇ 'ਤੇ ਕੰਮ ਕਰਦੇ ਸਮੇਂ ਅਚਾਨਕ ਆਰੇ ਦੇ ਬਲੇਡ ਵਿਚ ਗਰਦਨ ਆਉਣ ਕਾਰਨ ਇਕ ਵਿਅਕਤੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਜੀਤ ਸਿੰਘ (65) ਪੁੱਤਰ ਭਗਤ ਸਿੰਘ ਵਾਸੀ ਮੁਹੱਲਾ ਨਰੰਗਸ਼ਾਹਪੁਰ ਹਦਿਆਬਾਦ ਦੇ ਰੂਪ ਵਿਚ ਹੋਈ ਹੈ। ਮੌਕੇ 'ਤੇ ਸੂਚਨਾ ਮਿਲਦੇ ਹੀ ਫਗਵਾੜਾ ਪੁਲਸ ਦੇ ਡੀ. ਐੱਸ. ਪੀ. ਸੁਰਿੰਦਰ ਚੰਦ ਥਾਣਾ ਸਿਟੀ ਦੇ ਮੁਖੀ ਵਿਜੇ ਕੰਵਰ ਪਾਲ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਲ ਹਸਪਤਾਲ ਰਖਵਾ ਦਿੱਤਾ।
ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਰਿੰਦਰ ਚੰਦ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਪਰਵਿੰਦਰ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੇ ਪਿਤਾ ਅਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਮੁੱਖ ਸਿੰਘ ਦੇ ਲੱਕੜ ਦੇ ਆਰੇ 'ਤੇ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੀ ਸ਼ਾਮ ਅਚਾਨਕ ਆਰੇ ਦੇ ਬਲੇਡ 'ਚ ਗਰਦਨ ਕੱਟ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਅਜੀਤ ਸਿੰਘ ਦੇ ਬੇਟੇ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ।
ਸੁਖਦੇਵ ਢੀਂਡਸਾ ਨੇ ਆਪਣੇ ਸਿਆਸੀ ਸਫਰ ਦਾ ਰਸਤਾ ਆਪ ਚੁਣਿਆ : ਸੁਖਬੀਰ
NEXT STORY