ਬੁਢਲਾਡਾ (ਮਨਜੀਤ) : ਰਾਸ਼ਟਰੀ ਸਰਪੰਚ ਸੰਘ ਦੇ ਸੂਬਾ ਆਗੂ ਸਰਪੰਚ ਸੰਘ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਛੇਤੀ ਕਰਵਾਏ। ਹੁਣ ਉਹ ਇਸ 'ਤੇ ਬਹਾਨੇਬਾਜ਼ੀ ਛੱਡੇ ਅਤੇ ਚੋਣਾਂ ਕਰਵਾਉਣ ਲਈ ਛੇਤੀ ਤੋਂ ਛੇਤੀ ਆਪਣਾ ਅਮਲ ਸ਼ੁਰੂ ਕਰੇ। ਇਹ ਮੰਗ ਕਰਦਿਆਂ ਸਰਪੰਚ ਸੰਘ ਦੇ ਸੂਬਾਈ ਆਗੂ ਸਤਿਗੁਰ ਸਿੰਘ ਜਲਵੇਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਅਦਾਲਤ ਵਿਚ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਲਈ ਲਿਖ ਕੇ ਦੇ ਚੁੱਕੀ ਹੈ, ਉਸ ਦੇ ਬਾਅਦ ਉਸਨੇ ਭਾਰਤ ਪਾਕਿ ਦੀ ਜੰਗ ਦਾ ਬਹਾਨਾ ਬਣਾ ਲਿਆ ਹੈ ਜਦਕਿ ਇਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਆਪਣਾ ਸਮਾਂ ਪੁਗਾ ਚੁੱਕੀਆਂ ਹਨ। ਇਨ੍ਹਾਂ ਦੀ ਫੌਰੀ ਚੋਣ ਕਰਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾ ਕਿਸੇ ਰੂਪ ਪੰਚਾਇਤਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਜਲਵੇਹੜਾ ਨੇ ਮੰਗ ਕੀਤੀ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਛੇਤੀ ਕਰਾਉਣ ਦੀ ਲੋੜ ਹੈ, ਜਿਸ ਨਾਲ ਪਿੰਡਾਂ ਦਾ ਵਿਕਾਸ ਫੌਰੀ ਹੋ ਸਕੇ ਅਤੇ ਰੁਕੇ ਹੋਏ ਵਿਕਾਸ ਨੂੰ ਵੀ ਤੇਜ਼ ਗਤੀ ਦਿੱਤੀ ਜਾ ਸਕੇ।
ਹੈਰਾਨੀਜਨਕ ! ਸਕੂਲ 'ਚ ਕਮਰੇ 'ਚ ਬੰਦ ਕਰਕੇ ਕੁੱਟਿਆ ਵਿਦਿਆਰਥੀ, ਹਸਪਤਾਲ ਦਾਖਲ
NEXT STORY