ਬੁਢਲਾਡਾ, (ਮਨਜੀਤ)- ਸਥਾਨਕ ਸ਼ਹਿਰ ਵਿਖੇ ਬੀ.ਡੀ.ਪੀ.ਓ ਦਫਤਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੇੜੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਇਹ ਕੂੜੇ ਦੇ ਡੰਪਾਂ ਨੇੜੇ ਗੁਰੂ ਘਰ ਅਤੇ ਮੰਦਿਰ ਨੂੰ ਵੀ ਰਸਤਾ ਜਾਂਦਾ ਹੈ। ਇਨ੍ਹਾਂ ਕੂੜੇ ਦੇ ਵੱਡੇ ਡੰਪਾਂ ਦੇ ਨੇੜੇ ਮੱਧ ਵਰਗ ਦੇ ਲੋਕਾਂ ਦਾ ਰਹਿਣਾ ਵਸੇਰਾ ਹੈ। ਵੱਡੇ-ਵੱਡੇ ਗੰਦ ਦੇ ਢੇਰ ਨੂੰ ਰਾਤ ਸਮੇਂ ਜਦੋਂ ਪਸ਼ੂ ਖਿਲਾਰਦੇ ਹਨ ਤਾਂ ਬਦਬੂ ਹੀ ਬਦਬੂ ਹੋ ਜਾਂਦੀ ਹੈ। ਆਲੇ-ਦੁਆਲੇ ਦੇ ਲੋਕਾਂ ਦਾ ਖਾਣਾ-ਪੀਣਾ ਦੁੱਭਰ ਹੋ ਜਾਂਦਾ ਹੈ।
ਇਸ ਨੂੰ ਲੈ ਕੇ ਸੀਨੀਅਰੀ ਕਾਂਗਰਸੀ ਆਗੂ ਲਛਮਣ ਰਾਮ ਲਖੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਕਾਂਗਰਸ ਪਾਰਟੀ ਵੱਲੋਂ ਪ੍ਰਦਰਸ਼ਨ ਕਰਕੇ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਇਸ ਵੱਲ ਫੌਰੀ ਧਿਆਨ ਦੇਵੇ ਨਹੀਂ ਤਾਂ ਮਜ਼ਬੂਰ ਹੋ ਕੇ ਲੋਕਾਂ ਵੱਲੋਂ ਧਰਨੇ-ਮੁਜ਼ਾਹਰੇ ਕਰਨੇ ਪੈਣਗੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਵੱਲ ਤੁਰੰਤ ਧਿਆਨ ਦੇਣ ਤਾਂ ਜੋ ਬਿਮਾਰੀਆਂ ਨਾ ਫੈਲਣ।
ਹੁਣ ਬਰਨਾਲਾ ’ਚ ਰੁਕੇਗੀ ਵੰਦੇ ਭਾਰਤ
NEXT STORY