ਮੋਹਾਲੀ (ਨਿਆਮੀਆਂ) : 'ਪੰਜਾਬ ਕੇਸਰੀ ਗਰੁੱਪ' ਵਲੋਂ ਮੋਹਾਲੀ 'ਚ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਨੂੰ ਸਮਰਪਿਤ ਖੂਨ ਦਾਨ ਕੈਂਪ ਲਾਏ ਗਏ। ਇਹ ਖੂਨ ਦਾਨ ਕੈਂਪ ਮੋਹਾਲੀ ਸੀ. ਜੀ. ਸੀ. ਗਰੁੱਪ ਲਾਂਡਰਾ ਵਿਖੇ ਲਾਏ ਗਏ, ਜਿਨ੍ਹਾਂ ਦੌਰਾਨ 189 ਯੂਨਿਟ ਖੂਨ ਇਕੱਤਰ ਕੀਤਾ ਗਿਆ, ਜਦੋਂ ਕਿ 270 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।

ਬਾਕੀਆਂ ਨੂੰ ਵਾਪਸ ਮੋੜ ਦਿੱਤਾ ਗਿਆ ਕਿਉਂਕਿ ਕੁਝ ਡੋਨਰਾਂ 'ਚ ਖੂਨ ਦੀ ਕਮੀ ਸੀ ਅਤੇ ਅਜਿਹੇ ਕੁਝ ਖਿਡਾਰੀ ਸਨ, ਜਿਨ੍ਹਾਂ ਨੇ ਅਗਲੇ ਹਫਤੇ ਖੇਡਣ ਜਾਣਾ ਸੀ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸ਼ਿਰਕੱਤ ਕੀਤੀ। ਇਕ ਵਜੇ ਤੱਕ ਲੱਗਣ ਵਾਲਾ ਇਹ ਕੈਂਪ ਡੋਨਰਾਂ ਦੇ ਉਤਸ਼ਾਹ ਨਾਲ 3.30 ਵਜੇ ਤੱਕ ਜਾਰੀ ਰਿਹਾ।

ਵੀਰ ਚੱਕਰ ਜੇਤੂ ਨੂੰ ਘਰੋਂ ਕੱਢ ਪੁੱਤ ਬੋਲਿਆ 'ਬਾਪੂ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਆਂ'
NEXT STORY