ਤਰਨਤਾਰਨ (ਮਿੱਤਲ) : ਤਰਨਤਾਰਨ ਦੇ ਨਜ਼ਦੀਕ ਭਿਖੀਵਿੰਡ ਦੇ ਨੇੜੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਡ ਡੇਅ ਮੀਲ ਦੇ ਰਾਸ਼ਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੜਪ ਝੜਪ ਹੋ ਗਈ। ਦਰਅਸਲ ਪਿੰਡ ਵਾਸੀਆਂ ਨੂੰ ਠੇਕੇਦਾਰ ਵਲੋਂ ਵੰਡੇ ਜਾਂਦੇ ਰਾਸ਼ਨ 'ਚ ਘਪਲਾ ਕਰਨ ਦਾ ਸ਼ੱਕ ਸੀ, ਜਿਸ ਕਾਰਨ ਉਨ੍ਹਾਂ ਰਾਸ਼ਨ ਤੋਲਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਗੱਲ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਿਚਾਲੇ ਤੇਜ਼ਧਾਰ ਹਥਿਆਰ ਤੱਕ ਚੱਲ ਪਏ। ਇਸ ਲੜਾਈ ਵਿਚ 4 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਮਾਮਲੇ ਦੀ ਅਸਲੀਅਤ ਕੀ ਹੈ, ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।
ਅਕਾਲੀ ਨੇਤਾ ਦੇ ਘਰ 'ਤੇ ਫਾਇਰਿੰਗ, ਗੱਡੀ ਦੀ ਕੀਤੀ ਭੰਨਤੋੜ, ਪਿੰਡ 'ਚ ਦਹਿਸ਼ਤ ਦਾ ਮਾਹੌਲ (ਤਸਵੀਰਾਂ)
NEXT STORY