ਬਠਿੰਡਾ (ਬਲਵਿੰਦਰ)- ਦੇਰ ਰਾਤ ਬਠਿੰਡਾ ਜੇਲ੍ਹ 'ਚ ਕੈਦੀਆਂ ਵਿਚਕਾਰ ਖੂਨੀ ਜੰਗ ਹੋਈ, ਜਿਸ ਕਾਰਨ ਦਰਜਨ ਭਰ ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬਠਿੰਡਾ ਜੇਲ੍ਹ ਦੇ ਅੰਦਰ ਕੈਦੀ ਰਾਜ ਕੁਮਾਰ ਦੀ ਕਿਸੇ ਹੋਰ ਕੈਦੀ ਨਾਲ ਲੜਾਈ ਹੋ ਗਈ। ਵਿਰੋਧੀਆਂ ਨੇ ਰਾਜ ਕੁਮਾਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁਝ ਕੈਦੀ ਤੇ ਹਵਾਲਾਤੀ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਸਿੱਟੇ ਵਜੋਂ ਦਰਜਨ ਦੇ ਕਰੀਬ ਕੈਦੀਆਂ ਨੂੰ ਸੱਟਾਂ ਲੱਗੀਆਂ। ਪ੍ਰੰਤੂ ਲੜਾਈ ਹਟਾ ਰਹੇ ਹਵਾਲਾਤੀ ਬੂਟਾ ਸਿੰਘ ਤੇ ਕੈਦੀ ਰਾਜ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਦੋਵਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀਆਂ ਨੂੰ ਮਾਮੂਲੀ ਇਲਾਜ ਖਾਤਰ ਜੇਲ੍ਹ ਦੇ ਹਸਪਤਾਲ 'ਚ ਵੀ ਰੱਖਿਆ ਗਿਆ ਹੈ।
ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਰਾਜ ਪਾਲ ਸਿੰਘ ਨੇ ਦੱਸਿਆ ਕਿ ਲੜਾਈ ਹੋਈ ਜ਼ਰੂਰ ਹੈ, ਪਰ ਪੂਰੀ ਸੱਚਾਈ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਕਾਂਗਰਸ ਸਰਕਾਰ ਨੇ ਕਿਸਾਨਾਂ-ਮਜ਼ਦੂਰਾਂ ਨਾਲ ਕੀਤਾ ਧੋਖਾ : ਹਰਮੀਤ ਸਿੰਘ ਸੰਧੂ
NEXT STORY