ਰਾਹੋਂ,(ਪ੍ਰਭਾਕਰ)- ਮੁਹੱਲਾ ਮਕਬਰਾ ਰਾਹੋਂ ਦੇ ਰਹਿਣ ਵਾਲੇ ਇਕ ਨਸ਼ੇੜੀ ਪੁੱਤ ਵੱਲੋਂ ਪਿਓ ਦਾ ਕਤਲ ਕਰਨ ਦਾ ਸਮਾਚਾਰ ਹੈ।ਜਾਣਕਾਰੀ ਅਨੁਸਾਰ ਐੱਸ.ਐੱਚ.ਓ. ਗੌਰਵ ਧੀਰ ਨੇ ਦੱਸਿਆ ਕਿ ਮੁਹੱਲਾ ਮਕਬਰਾ ਦੇ ਰਹਿਣ ਵਾਲੇ ਪਰਮਜੀਤ ਪੁੱਤਰ ਸਵ. ਰਾਮ ਕ੍ਰਿਸ਼ਨ ਨੇ ਬਿਆਨ ਦਰਜ ਕਰਵਾਏ ਕਿ ਅਸੀਂ ਮੁਹੱਲਾ ਮਕਬਰਾ ਰਾਹੋਂ ਵਿਖੇ ਘਰ ਵਿਚ 3 ਭਰਾ ਰਹਿੰਦੇ ਹਾਂ ਅਤੇ ਭੈਣ ਦਾ ਵਿਆਹ ਹੋ ਚੁੱਕਿਆ ਹੈ ਅਤੇ ਮੇਰਾ ਵੱਡਾ ਭਰਾ ਕੁਲਦੀਪ ਲਾਲ ਸ਼ਾਦੀਸ਼ੁਦਾ ਹੈ ਮੈਂ ਅਤੇ ਮੇਰਾ ਛੋਟਾ ਭਰਾ ਪੁਰਸ਼ੋਤਮ ਦਾਸ ਜੋ ਕਿ ਕੁਆਰੇ ਹਾਂ ਅਤੇ ਆਪਣੇ ਪਿਤਾ ਰਾਮ ਕ੍ਰਿਸ਼ਨ ਨਾਲ ਰਹਿੰਦੇ ਹਾਂ ਮੇਰੀ ਭਰਜਾਈ ਗੁਰਬਖਸ਼ ਕੌਰ ਘਰ ਸੀ ਅਤੇ ਮੇਰਾ ਭਰਾ ਕੁਲਦੀਪ ਲਾਲ ਸਕੂਲ ਤੋਂ ਬੱਚਿਆਂ ਨੂੰ ਲੈਣ ਲਈ ਗਿਆ ਸੀ। ਜਦੋਂ ਉਹ ਘਰ ਆਇਆ ਤਾਂ ਉਸਨੇ ਦੇਖਿਆ ਕਿ ਛੋਟਾ ਭਰਾ ਪੁਰਸ਼ੋਤਮ ਦਾਸ ਜਿਸਨੇ ਹੱਥ ਵਿਚ ਲੱਕੜ ਫੜੀ ਹੋਈ ਸੀ ਉਹ ਘਰ ਦੇ ਕਮਰੇ ਵਿਚੋਂ ਬਾਹਰ ਨੂੰ ਭੱਜਦਾ ਹੋਇਆ ਨਿਕਲਿਆ ਅਤੇ ਖੂਨ ਦੇ ਨਾਲ ਲੱਥਪੱਥ ਸੀ। ਮੇਰੇ ਭਰਾ ਪੁਰਸ਼ੋਤਮ ਦਾਸ ਨੇ ਲੱਕੜ ਦੀ ਫਾੜ ਨਾਲ ਮੇਰੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਹ ਪਹਿਲਾਂ ਵੀ ਪਿਤਾ ਕੋਲੋਂ ਨਸ਼ੇ ਕਰਨ ਲਈ ਪੈਸੇ ਮੰਗ ਕੇ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਇਸ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਨਵਾਂਸ਼ਹਿਰ ਹਰਲੀਨ ਸਿੰਘ ਵੀ ਮੌਕੇ ’ਤੇ ਪਹੁੰਚੇ। ਮ੍ਰਿਤਕ ਰਾਮ ਕ੍ਰਿਸ਼ਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਵਾਂਸ਼ਹਿਰ ਭੇਜ ਦਿੱਤਾ ਗਿਆ। ਐੱਸ.ਐੱਚ.ਓ. ਗੌਰਵ ਧੀਰ ਨੇ ਦੱਸਿਆ ਕਿ ਪਿਤਾ ਦੇ ਕਾਤਲ ਪੁਰਸ਼ੋਤਮ ਦਾਸ ਨੂੰ ਕਾਬੂ ਕਰ ਕੇ ਉਸਦੇ ਖਿਲਾਫ਼ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਕੱਲ ਇਸ ਨੂੰ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਕੀ ਗਲਤ ਸਾਬਤ ਹੋਇਆ ਫੂਲਕਾ ਵੱਲੋਂ ਬੇਅਦਬੀ ਮਾਮਲੇ ’ਤੇ ਦਿੱਤਾ ਗਿਆ ਅਸਤੀਫਾ ?
NEXT STORY