ਜਲੰਧਰ (ਵੈੱਬ ਡੈਸਕ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਪਹੁੰਚ ਚੁੱਕੇ ਹਨ, ਜਿੱਥੇ ਉਹ ਪਰਾਗਪੁਰ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ। ਜਲੰਧਰ ਪਹੁੰਚਣ ਮਗਰੋਂ ਅਮਿਤ ਸ਼ਾਹ ਮਸ਼ਹੂਰ ਧਾਰਮਿਕ ਸਥਾਨ 'ਤੇ ਨਤਮਸਤਕ ਹੋਣ ਪਹੁੰਚੇ। ਅਮਿਤ ਸ਼ਾਹ ਦੇ ਨਾਲ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੌਜੂਦ ਰਹੇ। ਇਥੇ ਮੱਥਾ ਟੇਕਣ ਉਪਰੰਤ ਅਮਿਤ ਸ਼ਾਹ ਅੱਧਾ ਘੰਟਾ ਰੁਕਣ ਮਗਰੋਂ ਪਰਾਗਪੁਰ ਵਿਖੇ ਰੈਲੀ ਵਾਲੀ ਥਾਂ 'ਤੇ ਜਾਣ ਲਈ ਇਥੋਂ ਰਵਾਨਾ ਹੋ ਗਏ।
ਇਥੇ ਇਹ ਦੱਸ ਦੇਈਏ ਕਿ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਭਾਜਪਾ ਵੱਲੋਂ ਜਲੰਧਰ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਹ ਰੈਲੀ ਨਸ਼ਾ ਵਿਰੋਧੀ ਯਾਤਰਾ ਦੇ ਸਮਾਪਤੀ ਸਮਾਗਮ ਵਜੋਂ ਕਰਵਾਈ ਜਾ ਰਹੀ ਹੈ, ਜਿਸ ਦੇ ਚੱਲਦੇ ਲਗਭਗ 28 ਏਕੜ ਜ਼ਮੀਨ ਵਿਚ ਵਿਸ਼ਾਲ ਪੰਡਾਲ ਤਿਆਰ ਕੀਤਾ ਗਿਆ ਹੈ, ਜਦਕਿ ਸਮੁੱਚੇ ਸਮਾਗਮ ਲਈ ਲਗਭਗ 63 ਏਕੜ ਦਾ ਮੈਦਾਨ ਤਿਆਰ ਕੀਤਾ ਗਿਆ ਹੈ। ਇਸ ਰੈਲੀ ਲਈ 80 ਹਜ਼ਾਰ ਤੋਂ ਵੱਧ ਕੁਰਸੀਆਂ ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3 FIR ਹੋਰ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਆਉਣ ਤੋਂ ਪਹਿਲਾਂ ਅਮਿਤ ਸ਼ਾਹ ਨੇ ਪਾਈ ਪੋਸਟ, ਦਿੱਤਾ ਵੱਡਾ ਬਿਆਨ
NEXT STORY