ਜਲੰਧਰ, (ਰਮਨ)— ਹੋਟਲ ਵਿਚ ਛਾਪੇ ਦੇ ਡਰ ਤੋਂ ਵੈਨ 'ਚ ਹੀ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਨੇਪਾਲ ਮੂਲ ਦੀ ਇਕ ਔਰਤ ਅਤੇ ਉਸਦੇ ਸਾਥੀ ਨੂੰ ਥਾਣਾ ਨੰਬਰ 6 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਥਾਣਾ ਨੰਬਰ 6 ਦੇ ਇੰਸ. ਵਿਮਲ ਕਾਂਤ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਔਰਤ ਅਤੇ ਉਸਦਾ ਸਾਥੀ ਇਕ ਗੱਡੀ ਵਿਚ ਦੇਹ ਵਪਾਰ ਦਾ ਧੰਦਾ ਕਰਦੇ ਹਨ। ਸੂਚਨਾ ਦੇ ਆਧਾਰ 'ਤੇ ਥਾਣਾ ਨੰਬਰ 6 ਨੇ ਚੌਕੀ ਭਾਰਗੋ ਕੈਂਪ ਦੇ ਐਡੀਸ਼ਨਲ ਐੱਸ. ਐੱਚ. ਓ. ਅਨੂ ਕਤਿਆਲ ਨਾਲ ਕੂਲ ਰੋਡ 'ਤੇ ਜਾ ਕੇ ਚੈਕਿੰਗ ਕੀਤੀ।
ਉਨ੍ਹਾਂ ਨੂੰ ਉਥੇ ਸੜਕ ਕੰਢੇ ਖੜ੍ਹੀ ਇਕ ਟਾਟਾ ਮੈਜਿਕ ਗੱਡੀ ਦਿਖਾਈ ਦਿੱਤੀ, ਜਿਸ ਕੋਲ ਦੋ ਵਿਅਕਤੀ ਖੜ੍ਹੇ ਸਨ। ਪੁਲਸ ਨੇ ਜਦੋਂ ਗੱਡੀ ਦਾ ਦਰਵਾਜ਼ਾ ਖੁੱਲ੍ਹਵਾਇਆ ਤਾਂ ਅੰਦਰੋਂ ਇਕ ਔਰਤ ਤੇ ਇਕ ਵਿਅਕਤੀ ਨਿਕਲਿਆ। ਪੁਲਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ। ਫੜੀ ਗਈ ਔਰਤ ਕਿਰਨ ਲੰਮਾ ਪਿੰਡ ਸਥਿਤ ਇਕ ਢਾਬੇ 'ਤੇ ਕੰਮ ਕਰਦੀ ਹੈ।
ਗੱਡੀ ਦਾ ਮਾਲਕ ਚੇਤਨ ਕੁਮਾਰ ਲਾਲ ਕੁੜਤੀ ਜਲੰਧਰ ਛਾਉਣੀ ਦਾ ਰਹਿਣ ਵਾਲਾ ਹੈ, ਜਦਕਿ ਅਨੋਖੇ ਲਾਲ ਵਾਸੀ ਜੋਤੀ ਨਗਰ ਤੇ ਟਿੰਕੂ ਵਾਸੀ ਤੋਪਖਾਨਾ ਬਾਜ਼ਾਰ ਦੋਵੇਂ ਗਾਹਕ ਸਨ। ਪੁਲਸ ਨੇ ਕਿਰਨ ਤੇ ਚੇਤਨ ਤੋਂ 1200 ਰੁਪਏ ਬਰਾਮਦ ਕੀਤੇ ਹਨ। ਪੁਲਸ ਨੇ ਗੱਡੀ ਜ਼ਬਤ ਕਰ ਕੇ ਚਾਰਾਂ ਦੇ ਖਿਲਾਫ ਦੇਹ ਵਪਾਰ ਨਿਰੋਧਕ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਚਾਰਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਥੋਂ ਜੇਲ ਭੇਜ ਦਿੱਤਾ ਗਿਆ ਹੈ।
ਹੋਟਲ ਦੇ ਕਮਰੇ ਦਾ ਕਿਰਾਇਆ ਬਚਾਉਣ ਦਾ ਲਾਲਚ ਦੇ ਕੇ ਗੱਡੀ 'ਚ ਧੰਦਾ ਕਰਵਾ ਕੇ ਵਸੂਲਦੇ ਸਨ ਪੈਸੇ : ਪੁਲਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਿਰਨ ਤੇ ਚੇਤਨ ਨੇ ਦੱਸਿਆ ਕਿ ਉਹ ਦੋਵੇਂ ਮਿਲ ਕੇ ਗੱਡੀ ਵਿਚ ਇਹ ਧੰਦਾ ਚਲਾ ਰਹੇ ਸਨ ਅਤੇ ਹਰ ਵਿਅਕਤੀ ਤੋਂ 600 ਰੁਪਏ ਚਾਰਜ ਕਰਦੇ ਸਨ। ਗਾਹਕ ਨੂੰ ਲਾਲਚ ਦਿੰਦੇ ਸਨ ਕਿ ਹੋਟਲ ਵਿਚ ਕਮਰਾ ਬੁੱਕ ਕਰਵਾਉਣ ਦੇ ਜ਼ਿਆਦਾ ਪੈਸੇ ਲੱਗਦੇ ਹਨ ਅਤੇ ਫੜੇ ਜਾਣ ਦਾ ਡਰ ਵੱਖਰਾ, ਗੱਡੀ ਵਿਚ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਅਤੇ ਕਿਸੇ ਨੂੰ ਪਤਾ ਨਹੀਂ ਚਲਦਾ। ਗਾਹਕ ਘੱਟ ਪੈਸਿਆਂ ਦੇ ਲਾਲਚ ਵਿਚ ਫਸ ਜਾਂਦਾ ਸੀ।
ਦੇਹ ਵਪਾਰ ਲਈ ਨਵਾਂ ਤਰੀਕਾ ਲੱਭਿਆ ਪਰ ਫੜੇ ਗਏ : ਪੁਲਸ ਨੇ ਦੱਸਿਆ ਉਨ੍ਹਾਂ ਤੋਂ ਬਚਣ ਲਈ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਲੋਕ ਹਰ ਰੋਜ਼ ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਇਸ ਕੰਮ ਵਿਚ ਲੱਗੀ ਉਕਤ ਨੇਪਾਲੀ ਔਰਤ ਅਤੇ ਉਸਦੇ ਸਾਥੀ ਨੇ ਇਸ ਗੰਦੇ ਧੰਦੇ ਨੂੰ ਚਲਾਉਣ ਦਾ ਇਕ ਨਵਾਂ ਤਰੀਕਾ ਲੱਭਿਆ ਸੀ ਪਰ ਫਿਰ ਵੀ ਫੜੇ ਗਏ।
ਆਰਗੈਨਿਕ ਦਵਾਈਆਂ ਦੇ ਨਾਂ 'ਤੇ ਠੱਗੀ, ਮਾਮਲਾ ਦਰਜ
NEXT STORY