ਮੰਡੀ ਗੋਬਿੰਦਗੜ੍ਹ — ਸ਼੍ਰੀ ਸਾਂਈ ਵਰਡ ਜਿਮ ਮੰਡੀ ਗੋਬਿੰਦਗੜ੍ਹ ਦੇ ਕੋਚ ਬ੍ਰਿਜੇਸ਼ ਕੌਸ਼ਲ ਦੀ ਕਾਰ ਹਾਦਸੇ 'ਚ ਮੌਤ ਹੋ ਗਈ, ਜਦ ਕਿ ਕਾਰ 'ਚ ਸਵਾਰ ਕਰੀਬ 6 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਲੁਧਿਆਣਾ ਦੇ ਡੀ. ਐੱਮ. ਸੀ. ਤੇ ਫਗਵਾੜਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਚਲ ਰਿਹਾ ਹੈ।

ਬ੍ਰਿਜੇਸ਼ ਕੌਸ਼ਲ ਦੇ ਦੋਸਤ ਵੜੈਚ ਨੇ ਦੱਸਿਆ ਕਿ ਕੌਸ਼ਲ ਆਪਣੇ ਮਾਸੀ ਦੇ ਪੁੱਤਰ ਜੋ ਕਿ ਡਾਕਟਰ ਰਾਜੀਵ, ਉਸ ਦੀ ਪਤਨੀ ਏਕਤਾ, 2 ਬੱਚਿਆਂ ਤੇ ਇਕ ਬਜ਼ੁਰਗ ਦੇ ਨਾਲ ਮਾਤਾ ਚਿੰਤਪੁਰਣੀ ਤੋਂ ਦਰਸ਼ਨ ਕਰ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਕਰੀਬ 3 ਵਜੇ ਇਨੋਵਾ ਕਾਰ ਦੇ ਚਾਲਕ ਨੇ ਬ੍ਰਿਜੇਸ਼ ਕੌਸ਼ਲ ਨੂੰ ਨੀਂਦ ਆਉਣ ਦੀ ਗੱਲ ਕਹੀ। ਜਿਸ 'ਤੇ ਬ੍ਰਿਜੇਸ਼ ਨੇ ਕਾਰ ਖੁਦ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਚਾਲਕ ਨੂੰ ਪਿਛਲੀ ਸੀਟ 'ਤੇ ਬਿਠਾ ਦਿੱਤਾ।

ਅਜੇ 10-15 ਮਿੰਟ ਵੀ ਨਹੀਂ ਬੀਤੇ ਸਨ ਕਿ ਅਚਾਨਕ ਕਾਰ ਫਗਵਾੜਾ-ਹੋਸ਼ਿਆਰਪੁਰ ਰੋਡ 'ਤੇ ਸਥਿਤ ਸੜਕ 'ਤੇ ਖੜੀ ਇਕ ਟਰੈਕਟਰ-ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਸਾਰੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਦ ਕਿ ਬ੍ਰਿਜੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲਗਦੇ ਹੀ ਆਸ-ਪਾਸ ਦੇ ਲੋਕਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੋਂ ਗੰਭੀਰ ਜ਼ਖਮੀਆਂ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ।
ਬਠਿੰਡਾ ਨਸ਼ਾ ਤਸਕਰੀ ਦੇ ਦੋਸ਼ 'ਚ ਸ਼ਰੇਆਮ ਕਤਲ ਕੀਤੇ ਨੌਜਵਾਨ ਦਾ ਮਾਮਲਾ ਗਰਮਾਇਆ, ਪਰਿਵਾਰ ਨੇ ਦਿੱਤੀ ਚਿਤਾਵਨੀ (pics)
NEXT STORY