ਜਲੰਧਰ, (ਵੈਬ ਡੈਸਕ)—ਭਾਰਤੀ ਰੇਲਵੇ ਅੱਜ ਇਕ ਸ਼ਾਨਦਾਰ ਸਰਵਿਸ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਹੁਣ ਯਾਤਰੀਆਂ ਨੂੰ ਟਿਕਟ ਲੈਣ ਲਈ ਕਈ ਘੰਟੇ ਲਾਈਨ 'ਚ ਨਹੀਂ ਲੱਗਣਾ ਪਵੇਗਾ। ਗੈਰ ਰਿਜ਼ਰਵ (ਜਨਰਲ) ਟਿਕਟ ਕਾਊਂਟਰ 'ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਰਤੀ ਰੇਲਵੇ 1 ਨਵੰਬਰ ਤੋਂ ਪੂਰੇ ਦੇਸ਼ 'ਚ ਯੂ. ਟੀ. ਐੱਸ. ਮੋਬਾਈਲ ਐਪ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਸੁਵਿਧਾ ਦੇ ਸ਼ੁਰੂ ਹੋਣ ਨਾਲ ਹੁਣ ਆਮ ਲੋਕਾਂ ਨੂੰ ਜਨਰਲ ਟਿਕਟ ਆਨਲਾਈਨ ਉਪਲੱਬਧ ਹੋਵੇਗੀ। ਲੋਕ ਆਪਣੇ ਘਰ ਬੈਠੇ ਹੀ ਆਪਣੇ ਮੋਬਾਈਲ ਤੋਂ ਜਨਰਲ ਰੇਲ ਟਿਕਟ ਹਾਸਲ ਕਰ ਸਕਣਗੇ।
ਪੜ੍ਹੋ 1 ਨਵੰਬਰ ਦੀਆਂ ਖਾਸ ਖਬਰਾਂ
ਯੂ. ਪੀ. ਵਲੋਂ GST ਚੋਰੀ ਰੋਕਣ ਦੀ ਪਹਿਲ

ਉਤਰ ਪ੍ਰਦੇਸ਼ 1 ਨਵੰਬਰ ਦੀ ਅੱਧੀ ਰਾਤ ਤੋਂ ਭਾਰਤ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜੋ ਕਿ ਸੂਬੇ 'ਚ ਜੀ. ਐੱਸ. ਟੀ. ਟੈਕਸ ਦੀ ਚੋਰੀ ਨੂੰ ਰੋਕਣ ਲਈ ਕੇਂਦਰੀ ਮਾਲ ਅਤੇ ਸੇਵਾਕਰ ਨਿਯਮਾਂਵਲੀ ਅਤੇ ਉੱਤਰ ਪ੍ਰਦੇਸ਼ ਮਾਲ ਅਤੇ ਸੇਵਾਕਰ ਨਿਯਮਾਂਵਲੀ ਦੇ ਨਿਯਮ 138 ਕ (4) ਦਾ ਇਸਤੇਮਾਲ ਕਰਕੇ ਸਮੁੱਚੇ ਮਾਲ ਵਾਹਕ ਵਾਹਨਾਂ 'ਤੇ ਆਰ. ਐੱਫ. ਆਈ. ਡੀ. ਡਿਵਾਈਸ਼ ਜੜ੍ਹਨ ਤੋਂ ਬਾਅਦ ਉਸਨੂੰ ਈ-ਵੇ ਸਿਸਟਮ ਨਾਲ ਮੈਚ ਕੀਤਾ ਜਾਵੇਗਾ, ਜਿਸ ਨਾਲ ਮਾਲ ਵਾਹਕ ਵਾਹਨ ਦੀ ਮੂਵਮੈਂਟ 'ਤੇ ਵਿਭਾਗ ਦੀ ਡਿਜ਼ੀਟਲ ਨਜ਼ਰ ਰਹੇਗੀ, ਇਸ ਨਾਲ ਜਿਥੇ ਟੈਕਸ ਚੋਰੀ ਕਰਕੇ ਰੋਕ ਲਗਾਈ ਜਾ ਸਕੇਗੀ, ਉਥੇ ਇਸ ਨਾਲ ਟਰੱਕ ਚਾਲਕਾਂ ਨੂੰ ਵੀ ਰਾਹ ਵਿਚ ਚੈਕਿੰਗ ਦੇ ਨਾਮ 'ਤੇ ਸਮਾਂ ਬਰਬਾਦ ਹੋਣ ਤੋਂ ਰਾਹਤ ਮਿਲੇਗੀ।
CBI ਦੇ ਵਿਸ਼ੇਸ਼ ਡਾਇਰੈਕਟਰ ਅਸਥਾਨਾ ਦੀ ਪਟੀਸ਼ਨ 'ਤੇ ਹੋਵੇਗੀ ਸੁਣਵਾਈ

ਸੀ. ਬੀ. ਆਈ. ਦੇ ਜਬਰੀ ਛੁੱਟੀ 'ਤੇ ਭੇਜੇ ਗਏ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਅਤੇ ਡੀ. ਐਸ. ਪੀ. ਦਵਿੰਦਰ ਕੁਮਾਰ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਵੀਰਵਾਰ ਨੂੰ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਅਦਾਲਤ ਵਲੋਂ ਇਸ ਮਾਮਲੇ 'ਚ ਸੀ. ਬੀ. ਆਈ. ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਗ੍ਰਿਫ਼ਤਾਰੀ 'ਤੇ 1 ਨਵੰਬਰ ਤੱਕ ਰੋਕ ਲਾ ਦਿੱਤੀ ਗਈ ਸੀ।
5 ਸੂਬਿਆਂ 'ਚ ਲਈ ਆਪਣੇ ਉਮੀਦਵਾਰ ਐਲਾਨੇਗੀ ਭਾਜਪਾ

ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ 'ਚ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) 1 ਨਵੰਬਰ ਨੂੰ ਆਪਣੇ ਉਮੀਦਵਾਰਾਂ ਦਾ ਐਲਾਣ ਕਰ ਸਕਦੀ ਹੈ। ਵੀਰਵਾਰ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੇਂਦਰੀ ਦਫਤਰ 'ਚ ਹੋਵੇਗੀ। ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਨਿਤਿਨ ਗਡਕਰੀ ਆਦਿ ਵੱਡੇ ਆਗੂ ਮੌਜੂਦ ਰਹਿਣਗੇ।
ਦਿੱਲੀ ਦੇ ਮੁੱਖ ਮੰਤਰੀ ਦਾ ਚੰਡੀਗੜ੍ਹ ਦੌਰਾ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਚੰਡੀਗੜ੍ਹ ਦੌਰੇ 'ਤੇ ਹਨ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਮੌਕੇ 'ਤੇ ਕੇਜਰੀਵਾਲ ਪਾਰਟੀ ਦੀ ਪੰਜਾਬ ਇਕਾਈ 'ਚ ਪੈਦਾ ਹੋਏ ਤਣਾਅ ਦੇ ਮੁੱਦੇ 'ਤੇ ਕੋਈ ਮਹੱਤਵਪੂਰਨ ਐਲਾਨ ਕਰ ਸਕਦੇ ਹਨ।
ਦਿੱਲੀ 'ਚ ਪ੍ਰਦੂਸ਼ਣ ਦੀ ਜਾਂਚ ਲਈ ਡੱਟਣਗੀਆਂ 44 ਟੀਮਾਂ

ਦੇਸ਼ ਦੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਭਿਆਨਕ ਸ਼੍ਰੇਣੀ 'ਚ ਪਹੁੰਚ ਰਹੀ ਹੈ। ਜਿਸ ਨੂੰ ਧਿਆਨ 'ਚ ਰੱਖਦਿਆਂ ਲਗਾਤਾਰ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਅਤੇ ਇਸ 'ਤੇ ਨਜ਼ਰ ਰੱਖਣ ਲਈ ਵੱਖ-ਵੱਖ ਏਜੰਸੀਆਂ ਦੀਆਂ ਲਗਭਗ 44 ਸਾਂਝੀਆਂ ਟੀਮਾਂ ਵੀਰਵਾਰ ਤੋਂ ਦਿੱਲੀ ਅੰਦਰ ਡੱਟ ਜਾਣਗੀਆਂ। ਸਰਕਾਰ ਵਲੋਂ ਇਨ੍ਹਾਂ ਟੀਮਾਂ ਦੇ ਮੈਂਬਰਾਂ ਨੂੰ ਹਵਾ 'ਚ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਜ਼ਾਯੋਗ ਕਾਰਵਾਈ ਕਰਨ ਦਾ ਹੁਕਮ ਦਿੱਤਾ ਗਿਆ ਹੈ। ਉਕਤ 44 ਟੀਮਾਂ 'ਚ ਐੱਸ. ਡੀ. ਐੱਮ., ਨਗਰ ਨਿਗਮ ਦੇ ਅਧਿਕਾਰੀ, ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਚੌਗਿਰਦਾ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।
1 ਨਵੰਬਰ ਤੋਂ ਮਹਿੰਗਾ ਹੋ ਜਾਵੇਗਾ PNB ਦਾ ਕਰਜ਼

ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਬੀਤੇ ਮੰਗਲਵਾਰ ਆਪਣੀ ਸੀਮਾਂਕ ਲਾਗਤ ਆਧਾਰਿਤ ਵਿਆਜ ਦਰ (ਐਮਸੀਐਲਆਰ) ਨੂੰ 0.05 ਫ਼ੀ ਸਦੀ ਵਧਾ ਦਿਤਾ ਸੀ। ਪੀ. ਐੱਨ.ਬੀ. ਵਲੋਂ ਵਧਾਈ ਗਈ ਵਿਆਜ ਦਰ 1 ਨਵੰਬਰ ਤੋਂ ਪ੍ਰਭਾਵੀ ਹੋਵੇਗੀ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ ਵਿਚ ਕਿਹਾ ਹੈ ਕਿ ਐੱਮ. ਸੀ. ਐੱਲ. ਆਰ. ਦਰ ਨੂੰ ਇਕ ਨਵੰਬਰ 2018 ਤੋਂ ਸੋਧਿਆ ਗਿਆ ਹੈ। ਅੱੈਮ. ਸੀ. ਐੱਲ. ਆਰ. ਦਰ ਨੂੰ 0.05 ਫ਼ੀ ਸਦੀ ਵਧਾ ਕੇ 8.50 ਫ਼ੀ ਸਦੀ ਕਰ ਦਿੱਤਾ ਗਿਆ ਹੈ। ਇਸ ਦਰ ਉੱਤੇ ਜਿਆਦਾਤਰ ਰਿਟੇਲ ਲੋਨ ਦਿੱਤੇ ਜਾਂਦੇ ਹਨ।
ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਨੂੰ ਦੇਖ ਸਕਣਗੇ ਆਮ ਲੋਕ

'ਸਟੈਚੂ ਆਫ ਯੂਨੀਟੀ' ਦੇ ਨਾਮ ਨਾਲ ਗੁਜਰਾਤ ਦੇ ਕੇਵੜੀਆ ਜ਼ਿਲੇ 'ਚ ਨਰਮਦਾ ਕੰਢੇ ਸਥਾਪਤ ਕੀਤੀ ਗਈ ਸਰਦਾਰ ਵਲੱਭ ਭਾਈ ਪਟੇਲ ਦੀ 182 ਮੀਟਰ ਉਚੀ ਮੂਰਤੀ ਅੱਜ ਆਮ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤੀ ਜਾਵੇਗੀ। ਦੁਨੀਆ ਦੀ ਸਭ ਤੋਂ ਵੱਡੀ ਇਸ ਮੂਰਤੀ ਦਾ ਉਦਘਾਟਨ 31 ਅਕਤੂਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ ਸੀ।
RBI ਸਿਸਟਮ 'ਚ ਪਾਵੇਗਾ 120 ਅਰਬ ਰੁਪਏ

ਤਿਓਹਾਰੀ ਮੌਸਮ 'ਚ ਨਕਦੀ ਦੀ ਮੰਗ ਨੂੰ ਪੂਰਾ ਕਰਨ ਦੇ ਮੰਤਵ ਨਾਲ ਆਰ. ਬੀ. ਆਈ. ਵਲੋਂ ਸਰਕਾਰੀ ਬਾਂਡਾ ਦੀ ਖਰੀਦ ਰਾਹੀਂ ਪ੍ਰਣਾਲੀ 'ਚ 120 ਅਰਬ ਰੁਪਏ ਪਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਦਿਵਾਲੀ 7 ਨੰਵਬਰ ਨੂੰ ਹੈ ਤੇ ਇਸ ਤੋਂ ਐੱਨ ਪਹਿਲਾਂ 1 ਨਵੰਬਰ ਨੂੰ ਆਰ. ਬੀ. ਆਈ. ਵਲੋਂ ਇਕ ਰਕਮ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ। ਆਰ. ਬੀ. ਆਈ. ਵਲੋਂ ਨਵੰਬਰ ਦੇ ਮਹਿਨੇ 'ਚ ਕੁਲ 40,000 ਕਰੋੜ ਰੁਪਏ ਪਾਉਣ ਦਾ ਐਲਾਣ ਕੀਤਾ ਗਿਆ ਹੈ।
ਪੰਜਾਬ ਨਹੀਂ ਹੋਵੇਗਾ ਬੰਦ

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ 1 ਨਵੰਬਰ ਨੂੰ ਦਿੱਤੀ ਪੰਜਾਬ ਬੰਦ ਦੀ ਕਾਲ ਰੱਦ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਸਿੱਖ ਨਸਲਕੁਸ਼ੀ ਦੇ ਪੀੜ੍ਹਤ ਪਰਿਵਾਰਾਂ ਵਲੋਂ ਦੋਸ਼ੀਆਂ ਖਿਲਾਫ ਸਜ਼ਾ ਦੀ ਮੰਗ ਨੂੰ ਲੈ ਕੇ ਬੰਦ ਦੀ ਕਾਲ ਦਿੱਤੀ ਸੀ। ਸੰਸਥਾ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਹੋਇਆ ਇਹ ਫੈਸਲਾ ਰੱਦ ਕੀਤਾ ਗਿਆ ਹੈ।
ਕੈਪਟਨ ਕਰਨਗੇ ਵਤਨ ਵਾਪਸੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੇਸ਼ ਵਾਪਸੀ ਪਹਿਲੀ ਨਵੰਬਰ ਦੀ ਰਾਤ ਨੂੰ ਦਿੱਲੀ 'ਚ ਹੋਵੇਗੀ। 5 ਨਵੰਬਰ ਸੋਮਵਾਰ ਨੂੰ ਉਹ ਚੰਡੀਗੜ੍ਹ 'ਚ ਉਪਲਬਧ ਰਹਿਣਗੇ।
ਇਤਿਹਾਸ ਦੀਆਂ ਕਿਤਾਬਾਂ ਦੇ ਵਿਵਾਦ ਬਾਰੇ ਬੋਲੇਗੀ ਮਾਹਰ ਕਮੇਟੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀਆਂ 10ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਵਿਵਾਦ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਇਤਿਹਾਸਕਾਰਾਂ ਦੀ ਮਾਹਰ ਕਮੇਟੀ ਵੀਰਵਾਰ ਨੂੰ ਇਨ੍ਹਾਂ ਕਿਤਾਬਾਂ ਬਾਰੇ ਉਠਾਏ ਜਾ ਰਹੇ ਇਤਰਾਜ਼ਾਂ ਨੂੰ ਲੈ ਕੇ ਆਪਣੀ ਜਾਂਚ-ਪੜਤਾਲ ਦੇ ਸਬੰਧ 'ਚ ਵਿਸਥਾਰ 'ਚ ਜਵਾਬ ਦੇਵੇਗੀ। ਮਿਲੀ ਜਾਣਕਾਰੀ ਅਨੁਸਾਰ ਮਾਹਰ ਕਮੇਟੀ ਦੇ ਮੈਂਬਰ ਮੀਡੀਆ ਦੇ ਰੂ-ਬਰੂ ਹੋਣਗੇ ਅਤੇ ਇਹ ਪ੍ਰੋਗਰਾਮ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਰੱਖਿਆ ਗਿਆ ਹੈ।
ਯਾਤਰੀਆਂ ਨੂੰ PRTC ਦੇ ਬੱਚਤ ਕਾਰਡ ਰਾਹੀਂ ਸਫਰ ਕਰਨ ਦਾ ਮਿਲੇਗਾ ਮੌਕਾ

ਪੰਜਾਬ ਪੈਪਸੂ ਰੋਡ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵੱਲੋਂ ਯਾਤਰੀਆਂ ਲਈ ਬੱਚਤ ਕਾਰਡ ਸਕੀਮ ਨੂੰ ਲਾਂਚ ਕੀਤਾ ਗਿਆ ਹੈ। ਜਿਸ ਵਿਚ ਯਾਤਰੀਆਂ ਨੂੰ 1 ਨਵੰਬਰ ਤੋਂ ਲੁਧਿਆਣਾ ਬੱਸ ਸਟੈਂਡ ਤੇ ਇਹ ਬੱਚਤ ਕਾਰਡ ਉਪਲਬੱਧ ਹੋਣਗੇ। ਇਸ ਬੱਚਤ ਕਾਰਡ ਨਾਲ ਸਾਧਾਰਨ ਬੱਸਾਂ ਲਈ 425 ਰੁਪਏ ਦਾ ਅਤੇ ਐੱਚ. ਵੀ. ਏ. ਸੀ. ਬੱਸਾਂ ਵਿਚ ਇਹ ਬੱਚਤ ਕਾਰਡ 535 ਰੁਪਏ ਦਾ ਹੋਵੇਗਾ। ਯਾਤਰੀ ਇਸ ਬੱਚਤ ਕਾਰਡ ਨਾਲ ਪੰਜਾਬ ਦਾ ਸਫਰ 24 ਘੰਟੇ ਲਈ ਬੜੇ ਅਰਾਮ ਨਾਲ ਕਰ ਸਕਦੇ ਹਨ।ਇਸ ਸਕੀਮ ਦਾ ਫਾਇਦਾ ਹਰ ਯਾਤਰੀ ਨੂੰ ਮਿਲੇਗਾ। ਇਸ ਕਾਰਡ ਨਾਲ ਯਾਤਰੀ 500 ਕਿਲੋਮੀਟਰ ਤਕ ਦਾ ਸਫਰ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿਚ ਤੈਅ ਕਰ ਸਕਦੇ ਹਨ ਅਤੇ ਖਾਸ ਗੱਲ ਇਹ ਹੈ ਕਿ 3 ਸਾਲ ਤੋਂ 12 ਸਾਲ ਦੇ ਬੱਚਿਆਂ ਲਈ 535 ਰੁਪਏ ਵਾਲੇ ਕਾਰਡ ਡਿਸਕਾਉਂਟ ਕਰਕੇ 270 ਰੁਪਏ ਵਿਚ ਮਿਲੇਗਾ।
ਖੇਡ
ਗਲੋਬਲ ਕਬੱਡੀ ਲੀਗ ਦੀ ਹੋਵੇਗੀ ਸ਼ੁਰੂਆਤ

ਪੰਜਾਬ ਸਰਕਾਰ ਤੇ ਪ੍ਰਵਾਸੀ ਭਾਰਤੀਆਂ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਦੇ ਬੈਨਰ ਹੇਠ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੌਮਾਂਤਰੀ ਹਾਕੀ ਸਟੇਡੀਅਮ ਸੈਕਟਰ-63 ਮੋਹਾਲੀ ਵਿਖੇ 1 ਨਵੰਬਰ ਨੂੰ ਹੋਵੇਗੀ। ਇਸ ਲੀਗ ਦਾ ਉਦਘਾਟਨ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਕਰਨਗੇ।
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (5ਵਾਂ ਵਨ ਡੇ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਕਬੱਡੀ : ਪਟਨਾ ਬਨਾਮ ਕੋਲਕਾਤਾ (ਪ੍ਰੋ ਕਬੱਡੀ ਲੀਗ-2018)
ਮਾਨ ਦੇ ਕਾਂਗਰਸ ਤੇ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY