ਨਵੀਂ ਦਿੱਲੀ — ਭਾਰਤੀ ਰੇਲਵੇ ਦੀ ਵੈਬਸਾਈਟ ਤੋਂ ਟਿਕਟਾਂ ਦੀ ਬੁਕਿੰਗ ਕਰਨ ਵੇਲੇ ਇਕ ਪ੍ਰਤੀਸ਼ਤ ਦੇ ਲੈਣ-ਦੇਣ(ਟਰਾਂਜੈਕਸ਼ਨ) ਦਾ ਚਾਰਜ ਲਿਆ ਜਾਂਦਾ ਹੈ। ਪਰ ਹੁਣ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਇਕ ਵਿਸ਼ੇਸ਼ ਕਿਸਮ ਦਾ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਇਸ ਕ੍ਰੈਡਿਟ ਕਾਰਡ 'ਤੇ ਕੋਈ ਲੈਣ-ਦੇਣ ਦਾ ਖਰਚਾ ਨਹੀਂ ਲੱਗੇਗਾ।
ਇਹ ਵੀ ਪੜ੍ਹੋ : ਫੇਸਬੁੱਕ ਨੂੰ ਪਛਾੜ ਇਹ ਕੰਪਨੀ ਬਣੀ ਵਿਸ਼ਵ ਦੀ ਸਭ ਤੋਂ ਕੀਮਤੀ ਸੋਸ਼ਲ ਮੀਡੀਆ ਕੰਪਨੀ
ਦਰਅਸਲ, ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੇ ਸਹਿਯੋਗ ਨਾਲ ਕ੍ਰੈਡਿਟ ਕਾਰਡ ਦੀ ਪੇਸ਼ਕਸ਼ ਕੀਤੀ ਹੈ। ਰੇਲ ਮੰਤਰੀ ਪਿਯੂਸ਼ ਗੋਇਲ ਨੇ ਇਹ ਕਾਰਡ ਲਾਂਚ ਕੀਤਾ ਹੈ। ਲਾਂਚ ਦੌਰਾਨ ਪੀਯੂਸ਼ ਗੋਇਲ ਨੇ ਕਿਹਾ ਕਿ ਕਾਰਡ ਵਰਤਣ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਐਸਬੀਆਈ ਕਾਰਡ ਨੇ 25 ਦਸੰਬਰ 2020 ਤੱਕ ਘੱਟੋ-ਘੱਟ 3 ਕਰੋੜ ਗਾਹਕਾਂ ਤੱਕ ਪਹੁੰਚ ਬਣਾਉਣ ਦਾ ਟੀਚਾ ਮਿਥਿਆ ਹੈ।
ਇਹ ਵੀ ਪੜ੍ਹੋ : ਹੁਣ ਬੀਮਾ ਪਾਲਿਸੀ ਧਾਰਕਾਂ 'ਤੇ ਪਈ ਹੈਕਰਾਂ ਦੀ ਨਜ਼ਰ, ਇਸ ਤਰ੍ਹਾਂ ਕਰ ਰਹੇ ਨੇ ਧੋਖਾਧੜੀ
- ਕ੍ਰੈਡਿਟ ਕਾਰਡ ਦੇ ਜ਼ਰੀਏ ਹਰ ਏ.ਸੀ. ਟਿਕਟ ਖਰੀਦਣ 'ਤੇ ਗਾਹਕ ਨੂੰ 10% ਵੈਲਯੂ ਬੈਕ ਦਿੱਤਾ ਜਾਵੇਗਾ। ਮੰਨ ਲਓ ਕਿ ਕਿਸੇ ਵਿਅਕਤੀ ਨੇ 4000 ਰੁਪਏ ਦੀ ਟਿਕਟ ਬੁੱਕ ਕੀਤੀ ਹੈ। ਇਸ ਬੁਕਿੰਗ 'ਤੇ ਉਸ ਵਿਅਕਤੀ ਨੂੰ 400 ਰੁਪਏ ਦਾ ਵੈਲਯੂ ਬੈਕ ਮਿਲੇਗਾ।
- ਇਹ ਰਕਮ ਵਿਅਕਤੀ ਨੂੰ ਨਕਦੀ ਦੇ ਰੂਪ ਵਿਚ ਵਾਪਸ ਨਹੀਂ ਮਿਲੇਗੀ। ਸਗੋਂ ਵਿਅਕਤੀ ਦੇ ਇਕ ਪੁਆਇੰਟ ਦੇ ਤੌਰ 'ਤੇ ਜਮ੍ਹਾ ਹੋ ਜਾਵੇਗੀ ਅਤੇ ਗਾਹਕ ਅਗਲੀ ਟਿਕਟ ਦੀ ਬੁਕਿੰਗ ਦੇ ਸਮੇਂ ਇਨ੍ਹਾਂ ਪੁਆਇੰਟ ਦੀ ਵਰਤੋਂ ਕਰ ਸਕੇਗਾ। ਜ਼ਿਆਦਾ ਪੁਆਇੰਟ ਇਕੱਠੇ ਕਰਨ ਨਾਲ ਰੇਲ ਟਿਕਟ ਮੁਫਤ 'ਚ ਵੀ ਲਈ ਜਾ ਸਕਦੀ ਹੈ।
- ਸਭ ਤੋਂ ਵੱਡੀ ਰਾਹਤ ਇਹ ਹੈ ਕਿ 31 ਮਾਰਚ 2021 ਤੱਕ, ਇਸ ਕਾਰਡ ਲਈ ਅਰਜ਼ੀ ਦੇਣ ਲਈ ਜੁਆਇਨਿੰਗ ਦੀ ਫੀਸ ਦਾ ਭੁਗਤਾਨ ਨਹੀਂ ਕਰਨਾ ਪਏਗਾ।
- ਇਸ ਤੋਂ ਇਲਾਵਾ ਕਿਸੇ ਵੀ ਪੈਟਰੋਲ ਪੰਪ 'ਤੇ ਪੈਟਰੋਲ ਜਾਂ ਡੀਜ਼ਲ ਭਰਵਾਉਣ ਲਈ ਇਕ ਪ੍ਰਤੀਸ਼ਤ ਫਿਊਲ ਸਰਚਾਰਜ 'ਤੇ ਛੋਟ ਮਿਲੇਗੀ।
- ਇਹ ਛੋਟ ਬਹੁਤ ਸਾਰੀਆਂ ਕਰਿਆਨੇ ਜਾਂ ਈ-ਕਾਮਰਸ ਵੈਬਸਾਈਟ 'ਤੇ ਵੀ ਛੋਟ ਦਾ ਫਾਇਦਾ ਲਿਆ ਜਾ ਸਕੇਗਾ।
- ਕਾਰਡ ਵਿਚ ਸੁਰੱਖਿਆ ਦਾ ਪ੍ਰਬੰਧ ਵੀ ਹੈ।
ਇਹ ਵੀ ਪੜ੍ਹੋ : ਯਾਤਰਾ ਹੋਵੇਗੀ ਹੋਰ ਸੁਰੱਖਿਅਤ, ਰੇਲਵੇ ਵਿਭਾਗ ਲੈ ਕੇ ਆ ਰਿਹੈ 20 ਨਵੇਂ ਇਨੋਵੇਸ਼ਨਸ(Video)
ਮਿੱਤਲ ਬੋਲੇ- 'ਭਾਰਤ 'ਚ ਡਾਟਾ ਹੁਣ ਵੀ ਸਸਤਾ, ਸਰਕਾਰੀ ਮਦਦ ਦੀ ਲੋੜ'
NEXT STORY