ਵਲਟੋਹਾ (ਗੁਰਮੀਤ ਸਿੰਘ) - ਭਾਰਤ-ਪਾਕਿ ਸਰਹੱਦ ਦੀ ਸੈਕਟਰ ਖੇਮਕਰਨ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 14 ਬਟਾਲੀਅਨ ਨੇ ਭਾਰਤੀ ਸਰਹੱਦ ਪਾਰ ਕਰਦਿਆਂ ਇਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਜਵਾਨ ਸਰਹੱਦ ਉਪਰ ਗਸ਼ਤ ਕਰ ਰਹੇ ਸਨ ਤਾਂ ਬੀ. ਓ. ਪੀ. ਨੂਰਵਾਲਾ ਬੁਰਜੀ ਨੰਬਰ 150, 12/13 ਤੋਂ ਇਕ ਨੌਜਵਾਨ ਪਾਕਿਸਤਾਨ ਦੀ ਤਰਫੋਂ ਭਾਰਤੀ ਸਰਹੱਦ ਵਿਚ ਦਾਖਲ ਹੋ ਰਿਹਾ ਸੀ, ਜਿਸ ਨੂੰ ਤੁਰੰਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਦਬੋਚ ਲਿਆ। ਬੀ. ਐੱਸ. ਐੱਫ. ਦੀ 14 ਬਟਾਲੀਅਨ ਦੇ ਕਮਾਡੈਂਟ ਸ੍ਰੀ ਵੀ.ਪੀ. ਸੋਲੰਕੀ ਨੇ ਦੱਸਿਆ ਕਿ ਕਾਬੂ ਕੀਤੇ ਪਾਕਿ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਚੰਡੀਗੜ੍ਹ : ਜ਼ਿਲਾ ਡੀ. ਸੀ. ਤੇ ਐੱਸ. ਐੱਸ. ਪੀਜ਼ ਨਾਲ ਮੁਲਾਕਾਤ ਕਰਨਗੇ ਕੈਪਟਨ
NEXT STORY