ਜਲਾਲਾਬਾਦ (ਸੇਤੀਆ, ਜਤਿੰਦਰ) : ਬੀ. ਐੱਸ. ਐੱਫ. ਦੀ 169ਵੀਂ ਵਾਹਿਨੀ ਨੇ ਜੋਧੇਵਾਲੀ ਚੌਂਕੀ ਨਜ਼ਦੀਕ ਕੰਡਿਆਲੀ ਤਾਰ ਨੇੜੇ ਇਕ ਵਿਅਕਤੀ ਨੂੰ ਸ਼ੱਕੀ ਹਲਾਤ ਵਿਚ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਰਾਜਪਾਲ ਪੁੱਤਰ ਸਵਰਣ ਸਿੰਘ ਪਿੰਡ ਮਹਾਮੰਡ ਥਾਣਾ ਸਟੇਸ਼ਨ ਰਾਣੀਆ (ਹਰਿਆਣਾ) ਵਜੋਂ ਹੋਈ ਹੈ। ਜਿਸ ਪਾਸੋਂ ਇਕ ਤੇਲ ਦੀ ਬੋਤਲ ਅਤੇ ਪਰਫਿਊਮ ਦੀ ਬੋਤਲ ਮਿਲੀ ਹੈ।
ਬੀ. ਐੱਸ. ਐੱਫ. ਦੇ ਅਧਿਕਾਰੀਆਂ ਮੁਤਾਬਿਕ ਮੰਗਲਵਾਰ ਨੂੰ ਸਵੇਰੇ ਕਰੀਬ 11.45 ਵਜੇ ਸੀਮਾ 'ਤੇ ਇਕ ਵਿਅਕਤੀ ਨੂੰ ਘੁੰਮਦੇ ਦੇਖਿਆ ਗਿਆ ਅਤੇ ਚਿਤਾਵਨੀ ਦੇਣ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਾਲਾਂਕਿ ਮੁੱਢਲੀ ਜਾਂਚ ਵਿਚ ਵਿਅਕਤੀ ਮਾਨਸਿਕ ਰੂਪ ਵਿਚ ਪਰੇਸ਼ਾਨ ਪਾਇਆ ਗਿਆ ਹੈ ਪਰ ਪੁੱਛਗਿੱਛ ਜਾਰੀ ਹੈ।
ਕਾਂਗਰਸ ਵੱਲੋਂ ਨਸ਼ਾ ਰਹਿਤ ਉਮੀਦਵਾਰਾਂ ਨੂੰ ਹੀ ਚੋਣਾਂ 'ਚ ਉਤਾਰਿਆ ਜਾਵੇਗਾ : ਆਸ਼ੂ
NEXT STORY