ਫ਼ਰੀਦਕੋਟ (ਰਾਜਨ) : ਕਾਰ ਧੋਣ ਦੇ ਬਹਾਨੇ ਇਕ ਨਾਬਾਲਗ ਲੜਕੇ ਨੂੰ ਘਰੋਂ ਲਿਜਾ ਕੇ ਸਮੂਹਿਕ ਬਦਫ਼ੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ’ਤੇ ਪੀੜਤ ਲੜਕੇ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਮਨਪ੍ਰੀਤ ਸਿੰਘ ਪੁੱਤਰ ਕੰਵਰਜੀਤ ਸਿੰਘ, ਮੇਜਰ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਬਿੱਕਰ ਸਿੰਘ ਅਤੇ ਕੰਵਰਜੀਤ ਸਿੰਘ ਪੁੱਤਰ ਕਰਤਾਰ ਸਿੰਘ ’ਤੇ ਧਾਰਾ 377/34 ਭ.ਦੰ.ਸ./6/17 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸਾਢੇ ਤੇਰਾਂ ਸਾਲਾ ਪੀੜਤ ਲੜਕਾ ਜੋ ਇਸ ਵੇਲੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਜੇਰੇ ਇਲਾਜ ਹੈ ਦੇ ਬਿਆਨਾਂ ਅਨੁਸਾਰ ਇਹ ਘਟਨਾ 21 ਜੂਨ ਸ਼ਾਮ 4 ਵਜੇ ਦੀ ਹੈ ਜਦ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਮਨਪ੍ਰੀਤ ਸਿੰਘ, ਮੇਜਰ ਸਿੰਘ ਅਤੇ ਕੁਲਵੰਤ ਸਿੰਘ ਆਪਣੀ ਕਾਰ ’ਤੇ ਸਵਾਰ ਹੋ ਕੇ ਆਏ ਅਤੇ ਕਾਰ ਧੋਣ ਬਦਲੇ ਉਸਨੂੰ 50 ਰੁਪਏ ਦੇਣ ਦਾ ਲਾਲਚ ਦੇ ਕੇ ਕਾਰ ਵਿਚ ਬੈਠਾ ਕੇ ਲੈ ਗਏ ਜਿੱਥੇ ਇਕ ਪਾਸੇ ਲਿਜਾ ਕੇ ਤਿੰਨਾਂ ਨੇ ਉਸ ਨਾਲ ਵਾਰੀ-ਵਾਰੀ ਬਦਫ਼ੈਲੀ ਕੀਤੀ।
ਪੀੜਤ ਲੜਕੇ ਨੇ ਇਹ ਵੀ ਦੋਸ਼ ਲਗਾਇਆ ਕਿ ਇਸੇ ਦੌਰਾਨ ਉਕਤ ਵਿਚੋਂ ਮਨਪ੍ਰੀਤ ਸਿੰਘ ਦਾ ਪਿਤਾ ਕੰਵਰਜੀਤ ਸਿੰਘ ਵੀ ਉੱਥੇ ਆ ਗਿਆ ਅਤੇ ਜਦੋਂ ਉਸਨੇ ਇਸ ਘਟਨਾਂ ਬਾਰੇ ਉਸਨੂੰ ਦੱਸਿਆ ਤਾਂ ਉਸਨੇ ਵੀ ਉਕਤ ਸਾਰਿਆਂ ਸਮੇਤ ਉਸਨੂੰ ਮੂੰਹ ਬੰਦ ਰੱਖਣ ਲਈ ਧਮਕਾਇਆ ਜਿਸ ’ਤੇ ਉਹ ਡਰ ਜਾਣ ਦੀ ਸੂਰਤ ਵਿਚ ਪਹਿਲਾਂ ਤਾਂ ਚੁੱਪ ਰਿਹਾ ਪ੍ਰੰਤੂ ਜਦ ਤਕਲੀਫ਼ ਵੱਧ ਗਈ ਤਾਂ ਉਸਨੇ ਇਹ ਸਾਰੀ ਗੱਲ ਆਪਣੇ ਪਿਤਾ ਨਾਲ ਸਾਂਝੀ ਕਰ ਦਿੱਤੀ। ਜਿਸ ਤੋਂ ਬਾਅਦ ਇਹ ਮਾਮਲਾ ਪੁਲਸ ਦੇ ਸਾਹਮਣੇ ਲਿਆਂਦਾ ਗਿਆ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖ਼ਾ ਦੇ ਨਾਲ ਹੀ ਸੜ ਗਈ ਪੰਜਾਬ ਦੀ ਕਿਸਮਤ
NEXT STORY