ਗੋਰਾਇਆ/ਫਿਲੌਰ(ਮੁਨੀਸ਼)— ਇਥੋਂ ਦੇ ਨਜ਼ਦੀਕੀ ਪਿੰਡ ਪੱਦੀ ਜਾਗੀਰ 'ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਬੀਤੇ ਦਿਨੀਂ ਦਿੱਲੀ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਵਿਕਾਸ ਲਾਖਾ ਪੁੱਤਰ ਸੁਰਿੰਦਰ ਲਾਖਾ ਵਜੋਂ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦਾ ਦਿੱਲੀ 'ਚ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਸੀ ਪਰ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ।

ਮਿਲੀ ਜਾਣਕਾਰੀ ਮੁਤਾਬਕ ਤੰਗੀਆਂ ਤੋਂ ਗੁਜ਼ਰਦੇ ਹੋਏ ਐੱਮ. ਬੀ. ਬੀ. ਐੱਸ. ਕਰਨ ਉਪਰੰਤ ਐੱਮ. ਡੀ. ਦੇ ਫਾਈਨਲ ਪੇਪਰ ਤੋਂ ਕੁਝ ਸਮਾਂ ਪਹਿਲਾਂ ਡਾ. ਵਿਕਾਸ ਲਾਖਾ ਪੁੱਤਰ ਸੁਰਿੰਦਰ ਲਾਖਾ ਦੀ ਦਿੱਲੀ 'ਚ ਮੌਤ ਹੋ ਗਈ।

ਦਿੱਲੀ 'ਚ ਨੌਕਰੀ ਕਰਦਾ ਸੀ ਉਕਤ ਨੌਜਵਾਨ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾ. ਵਿਕਾਸ ਗੁਰੂ ਤੇਗ ਬਹਾਦਰ ਹਸਪਤਾਲ ਦਿੱਲੀ 'ਚ ਨੌਕਰੀ ਕਰਦਾ ਸੀ ਅਤੇ ਐੱਮ. ਡੀ. ਦੀ ਤਿਆਰੀ ਕਰ ਰਿਹਾ ਸੀ। ਸ਼ਨੀਵਾਰ ਨੂੰ ਉਸ ਦੀ ਮ੍ਰਿਤਕ ਦੇਹ ਪਿੰਡ ਪੱਦੀ ਜਗੀਰ ਵਿਖੇ ਪੁੱਜਣ ਉਪਰੰਤ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਵੇਂ ਹੀ ਉਕਤ ਵਿਅਕਤੀ ਦੀ ਲਾਸ਼ ਜੱਦੀ ਪਿੰਡ ਪੱਦੀ ਜਾਗੀਰ 'ਚ ਪਹੁੰਚੀ ਤਾਂ ਚਾਰੋਂ ਪਾਸੇ ਚੀਕ ਚਿਹਾੜਾ ਪੈ ਗਿਆ। ਇਸ ਦੌਰਾਨ ਪੂਰਾ ਪਰਿਵਾਰ ਦਾ ਰੋ-ਰੋ ਕੇ ਬੁਰਾ ਹੋਇਆ ਪਿਆ ਸੀ।

ਭੈਣਾਂ ਨੇ ਮਰੇ ਭਰਾ ਦੇ ਸਿਰ 'ਤੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ
ਡਾ. ਵਿਕਾਸ ਲਾਖਾ ਸਾਬਕਾ ਸਰਪੰਚ ਮਨੋਹਰ ਲਾਖਾ (ਹੈਪੀ ਸਰਪੰਚ) ਦਾ ਚਚੇਰਾ ਭਰਾ ਸੀ। ਅੰਮਾਹੌਲ ਉਸ ਸਮੇਂ ਭਾਵਪੂਰਵਕ ਅਤੇ ਗਮਗੀਨ ਹੋ ਗਿਆ ਜਦੋਂ ਉਕਤ ਨੌਜਵਾਨ ਦੀਆਂ ਤਿੰਨੋਂ ਭੈਣਾਂ ਸ਼ੀਤਲ, ਅਨੀਤਾ ਅਤੇ ਪ੍ਰਵੀਨ ਨੇ ਆਪਣੇ ਮਰੇ ਹੋਏ ਛੋਟੇ ਇਕਲੌਤੇ ਭਰਾ ਦੇ ਸਿਰ 'ਤੇ ਸਿਹਰਾ ਸਜਾ ਕੇ ਉਸ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਚਿਖਾ ਨੂੰ ਅਗਨੀ ਵੀ ਭੈਣਾਂ ਨੇ ਦਿੱਤੀ। ਮਾਹੌਲ ਬੇਹੱਦ ਗਮਗੀਨ ਸੀ ਅਤੇ ਹਰ ਕਿਸੇ ਦੀ ਅੱਖ ਨਮ ਨਜ਼ਰ ਆਈ।

'ਮੇਰੀ ਮੌਤ 'ਤੇ ਨਾ ਰੋਇਓ–ਮੇਰੀ ਸੋਚ ਨੂੰ ਬਚਾਇਓ' ਕਵਿਤਾ ਬੋਲ ਕੇ ਦਿੱਤੀ ਅੰਤਿਮ ਵਿਦਾਈ
ਇਸ ਮੌਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਨੇ ਉਨ੍ਹਾਂ ਦੀ ਪਸੰਦੀਦਾ ਅਤੇ ਮੂੰਹੋਂ ਬੋਲੀ ਹੋਈ ਇਕ ਕਵਿਤਾ ਬੋਲ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਕ ਵਿਅਕਤੀ ਨੇ ਕਿਹਾ ਕਿ ਡਾ. ਵਿਕਾਸ ਵੱਡੇ-ਵੱਡੇ ਇਕੱਠਾ 'ਚ ਕਵਿਤਾਵਾਂ ਬੋਲਦੇ ਸਨ। ਉਨ੍ਹਾਂ ਵੱਲੋਂ ਉਨ੍ਹਾਂ ਦੀ ਗਾਈ ਹੋਈ ਕਵਿਤਾ 'ਮੇਰੀ ਮੌਤ 'ਤੇ ਨਾ ਰੋਇਓ–ਮੇਰੀ ਸੋਚ ਨੂੰ ਬਚਾਇਓ' ਗਾ ਕੇ ਪੂਰਾ ਪਿੰਡ ਵੱਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਇਸ ਮੌਕੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ, ਸਿਹਤ ਵਿਭਾਗ, ਸਿੱਖਿਆ ਮਹਿਕਮਾ, ਬਿਜਲੀ ਬੋਰਡ, ਤਰਕਸ਼ੀਲ ਸੋਚ ਦੇ ਆਗੂ, ਇਲਾਕੇ ਭਰ ਦੇ ਸਰਪੰਚ-ਪੰਚਾਂ, ਇਲਾਕੇ ਭਰ ਤੋਂ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਸਨ ਅਤੇ ਰਿਸ਼ਤੇਦਾਰਾਂ ਨੂੰ ਹੌਂਸਲਾ ਦਿੰਦੇ ਦਿਸੇ।

ਨਮ ਅੱਖਾਂ ਨਾਲ ਇਨ੍ਹਾਂ ਵੱਲੋਂ ਡਾ. ਵਿਕਾਸ ਦੀ ਮ੍ਰਿਤਕ ਦੇਹ ਨੂੰ ਇਨਕਲਾਬੀ ਨਾਅਰਿਆਂ ਅਤੇ ਉਨ੍ਹਾਂ ਦਾ ਹਰਮਨ ਪਿਆਰਾ ਗੀਤ 'ਮੇਰੀ ਮੌਤ 'ਤੇ ਨਾ ਰੋਇਓ–ਮੇਰੀ ਸੋਚ ਨੂੰ ਬਚਾਇਓ' ਗਾ ਕੇ ਸ਼ਰਧਾਂਜਲੀ ਦਿੱਤੀ ਗਈ।







ਬੀ.ਐੱਸ.ਐੱਫ ਨੂੰ ਮਿਲੀ ਵੱਡੀ ਸਫ਼ਲਤਾ, ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
NEXT STORY